ਬਗਦਾਦ (ਏਜੰਸੀ)- ਇਰਾਕ ਨੇ ਪਿਛਲੇ ਕੁਝ ਸਾਲਾਂ ’ਚ ਦਹਿਸ਼ਤੀ ਸੰਗਠਨ ਆਈ.ਐਸ.ਆਈ.ਐਸ. ਵਿਰੁੱਧ ਜੰਗ ਵਿੱਢੀ ਹੋਈ ਸੀ। ਸੀਰੀਆ ਬਾਰਡਰ ਨਾਲ ਲੱਗਦੇ ਰੇਗਿਸਤਾਨੀ ਇਲਾਕੇ ਤੋਂ ਆਈ.ਐਸ.ਆਈ.ਐਸ. ਦੇ ਅੱਤਵਾਦੀਆਂ ਦੇ ਸਫਾਏ ਤੋਂ ਬਾਅਦ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਐਲਾਨ ਦਿੱਤਾ ਹੈ ਕਿ ਆਈ.ਐਸ. ਖਿਲਾਫ ਜੰਗ ਖਤਮ ਹੋ ਚੁੱਕੀ ਹੈ। ਇਰਾਕ ਲਈ ਯਕੀਨੀ ਤੌਰ ’ਤੇ ਇਹ ਇਤਿਹਾਸਕ ਦਿਨ ਹੈ। ਉਸ ਨੂੰ ਇਸ ਜੰਗ ’ਚ ਅਮਰੀਕੀ ਫੌਜ ਅਤੇ ਕੁਰਦ ਲੜਾਕਿਆਂ ਦਾ ਵੀ ਸਾਥ ਮਿਲਿਆ। ਉਥੇ ਹੀ ਇਰਾਕ ਨਾਲ ਲੱਗਦੇ ਸੀਰੀਆ ਵਿਚ ਵੀ ਆਈ.ਐਸ. ਦਾ ਤਕਰੀਬਨ ਸਫਾਇਆ ਹੋ ਚੁੱਕਾ ਹੈ। ਛੇਤੀ ਹੀ ਸੀਰੀਆ ਤੋਂ ਵੀ ਖਤਰਨਾਕ ਅੱਤਵਾਦੀ ਸੰਗਠਨ ਦਾ ਪੂਰੀ ਤਰ੍ਹਾਂ ਸਫਾਇਆ ਹੋ ਸਕਦਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਰਾਕ ਦੇ ਪ੍ਰਧਾਨ ਮੰਤਰੀ ਹੈਦਰ ਅਲ ਅਬਾਦੀ ਨੇ ਕਿਹਾ ਸੀ ਕਿ ਪੱਛਮੀ ਰੇਗਿਸਤਾਨੀ ਇਲਾਕੇ ਤੋਂ ਆਈ.ਐਸ. ਦੀ ਮਾਲਕੀ ਨੂੰ ਖਤਮ ਕੀਤੇ ਬਿਨਾਂ ਇਸ ਅੱਤਵਾਦੀ ਸੰਗਠਨ ਖਿਲਾਫ ਜਾਰੀ ਜੰਗ ਦੇ ਖਾਤਮੇ ਦਾ ਐਲਾਨ ਨਹੀਂ ਕੀਤਾ ਜਾਵੇਗਾ।
ਸ਼ੁੱਕਰਵਾਰ ਨੂੰ ਇਰਾਕੀ ਫੌਜ ਵਲੋਂ ਜਾਰੀ ਬਿਆਨ ਵਿਚ ਦੱਸਿਆ ਗਿਆ ਸੀ ਕਿ ਇਰਾਕੀ ਫੌਜ ਅਤੇ ਹਸ਼ਦ ਅਲ-ਸ਼ਾਬੀ ਮਿਲੀਸ਼ੀਆ ਨੇ ਨਿਨਵੇਹ ਅਤੇ ਅਨਬਰ ਵਿਚਾਲੇ ਅਲ-ਜਜ਼ੀਰਾ ਖੇਤਰ ਨੂੰ ਆਈ.ਐਸ. ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਵੱਡੀ ਮੁਹਿੰਮ ਛੇੜੀ ਹੋਈ ਹੈ। ਹੁਣ ਸੀਰੀਆ ਨਾਲ ਲੱਗਦੇ ਰੇਗਿਸਤਾਨੀ ਇਲਾਕੇ ਵਿਚ ਆਈ.ਐਸ. ਦੀ ਹਾਰ ਦੀ ਹਾਰ ਤੋਂ ਬਾਅਦ ਇਰਾਕ ’ਚ ਕੋਈ ਇਲਾਕਾ ਕਬਜ਼ੇ ’ਚ ਨਹੀਂ ਬਚਿਆ ਹੈ। 2014 ’ਚ ਇਰਾਕ ਅਤੇ ਸੀਰੀਆ ਵਿਚ ਆਈ.ਐਸ.ਆਈ.ਐਸ. ਦਾ ਤਕਰੀਬਨ 34 ਹਜ਼ਾਰ ਵਰਗ ਮੀਲ ਇਲਾਕੇ ’ਤੇ ਕਬਜ਼ਾ ਸੀ। ਹੁਣ ਇਰਾਕ ਵਿਚ ਉਸਦਾ ਸਫਾਇਆ ਹੋ ਚੁੱਕਾ ਹੈ ਤਾਂ ਸੀਰੀਆ ਵਿਚ ਵੀ ਉਸ ਦੇ ਕੰਟਰੋਲ ਵਿਚ ਨਾਂ ਸਿਰਫ ਖੇਤਰ ਰਹਿ ਗਏ ਹਨ। ਆਈ.ਐਸ.ਆਈ.ਐਸ. ਦੇ ਸਰਗਣਾ ਬਗਦਾਦੀ ਨੇ ਇਰਾਕ ਅਤੇ ਸੀਰੀਆ ਦੇ ਇਕ ਵੱਡੇ ਹਿੱਸੇ ਨੂੰ ਆਪਣਾ ਕਥਿਤ ਇਸਲਾਮੀ ਸਾਮਰਾਜ ਅਤੇ ਖੁਦ ਨੂੰ ਉਸ ਦਾ ਖਲੀਫਾ ਐਲਾਨ ਕਰ ਦਿੱਤਾ ਸੀ। ਇਰਾਕ ਵਿਚ ਆਈ.ਐਸ. ਦਾ ਅੱਤਵਾਦ 2014 ਵਿਚ ਸਿਖਰ ’ਤੇ ਸੀ ਉਦੋਂ ਤਕਰੀਬਨ ਇਕ ਤਿਹਾਈ ਇਰਾਕ ’ਤੇ ਕਬਜ਼ਾ ਸੀ। ਮੋਸੂਲ, ਤਿਕਰਿਤ, ਫਲੁਜ਼ਾ ਵਰਗੇ ਵੱਡੇ ਸ਼ਹਿਰਾਂ ’ਤੇ ਉਸ ਦਾ ਕਬਜ਼ਾ ਸੀ। ਇਰਾਕੀ ਫੌਜ ਅਤੇ ਕੁਰਦ ਲੜਾਕਿਆਂ ਨੇ ਇਨ੍ਹਾਂ ਇਲਾਕਿਆਂ ਤੋਂ ਆਈ.ਐਸ. ਨੂੰ ਖਦੇੜਿਆ ਅਤੇ ਇਸ ਸਾਲ ਨਵੰਬਰ ਵਿਚ ਰਾਵਾ ਸ਼ਹਿਰ ਨੂੰ ਵੀ ਆਈ.ਐਸ. ਦੇ ਕਬਜ਼ੇ ਤੋਂ ਮੁਕਤ ਕਰਵਾਇਆ।
ਯੇਰੂਸ਼ਲਮ ਮੁੱਦੇ 'ਤੇ ਉੱਤਰੀ ਕੋਰੀਆ ਨੇ ਵੀ ਤੋੜੀ ਚੁੱਪੀ, ਟਰੰਪ ਨੂੰ ਲੈ ਕੇ ਦਿੱਤਾ ਬਿਆਨ
NEXT STORY