ਇਸਲਾਮਾਬਾਦ(ਭਾਸ਼ਾ)— ਪਾਕਿਸਤਾਨ ਵਿਚ ਨਸ਼ੇ ਵਿਚ ਟੱਲੀ ਇਕ ਵਿਅਕਤੀ ਨੇ ਆਪਣੇ ਸਹੁਰੇ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਅਤੇ ਪਰਿਵਾਰ ਦੇ 20 ਮੈਂਬਰਾਂ ਨੂੰ ਬੰਧਕ ਬਣਾ ਲਿਆ, ਕਿਉਂਕਿ ਉਨ੍ਹਾਂ ਨੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਕ ਸਮਾਚਾਰ ਚੈਨਲ ਮੁਤਾਬਕ ਅਬਦੁਲ ਰਹੀਮ (35) ਨੇ ਬੰਦੂਕ ਦੀ ਨੋਕ 'ਤੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬੰਧਕ ਬਣਾ ਲਿਆ। ਇਹ ਘਟਨਾ ਬੀਤੀ ਰਾਤ ਰਾਵਲਪਿੰਡੀ ਦੇ ਮੋਰਗਾਹ ਵਿਚ ਵਾਪਰੀ। ਪੁਲਸ ਅਧਿਕਾਰੀ ਰਾਜਾ ਤੈਫੁਰ ਨੇ ਦੱਸਿਆ ਕਿ ਰਹੀਮ ਨੇ ਸੱਸ-ਸਹੁਰਾ, ਪਤਨੀ ਅਤੇ ਕਈ ਦੂਜੇ ਲੋਕਾਂ ਨੂੰ ਬੰਧਕ ਬਣਾ ਲਿਆ। ਉਸ ਨੇ ਸਹੁਰੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ 2 ਹੋਰ ਨੂੰ ਜ਼ਖਮੀ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਸਾਰੇ ਬੰਧਕ ਮੁਕਤ ਹੋ ਗਏ ਹਨ ਅਤੇ ਸੁਰੱਖਿਅਤ ਹਨ। ਰਹੀਮ ਨੂੰ ਜੁਏ ਵਿਚ ਭਾਰੀ ਨੁਕਸਾਨ ਪਹੁੰਚਿਆ ਸੀ, ਜਿਸ ਕਾਰਨ ਉਹ ਨਸ਼ੇ ਦਾ ਆਦੀ ਹੋ ਗਿਆ।
ਨੇਵੀ ਵਲੋਂ 21 ਅਰਬ ਦੀ ਕੀਮਤ ਦੇ ਨਸ਼ੀਲੇ ਪਦਾਰਥ ਬਰਾਮਦ
NEXT STORY