ਇਸਲਾਮਾਬਾਦ(ਬਿਊਰੋ)—ਪਾਕਿਸਤਾਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਉਨ੍ਹਾਂ ਨੇ ਵਿਦੇਸ਼ ਮੰਤਰਾਲਾ ਦਫ਼ਤਰ ਵਿਚ ਸ਼ਾਰਪ ਸ਼ੂਟਰਾਂ ਨੂੰ ਤਾਇਨਾਤ ਕੀਤਾ ਹੈ ਕਿਉਂਕਿ ਉਥੇ ਹੀ ਕੁਲਭੂਸ਼ਣ ਜਾਧਵ ਆਪਣੀ ਪਤਨੀ ਅਤੇ ਮਾਂ ਨਾਲ ਮੁਲਾਕਾਤ ਕਰਨ ਵਾਲੇ ਹਨ। ਧਿਆਨਦੇਣ ਯੋਗ ਹੈ ਕਿ ਜਾਧਵ ਨੂੰ ਪਾਕਿਸਤਾਨ ਵਿਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਜਾਧਵ (47) ਇਸਲਾਮਾਬਾਦ ਸਥਿਤ ਵਿਦੇਸ਼ ਦਫ਼ਤਰ ਵਿਚ ਆਪਣੇ ਪਰਿਵਾਰ ਨਾਲ ਅੱਜ ਭਾਵ ਸੋਮਵਾਰ ਨੂੰ ਮੁਲਾਕਾਤ ਕਰਨਗੇ। ਮੁਲਾਕਾਤ ਦਾ ਸਮਾਂ ਅਜੇ ਦੱਸਿਆ ਨਹੀਂ ਗਿਆ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਦੁਪਹਿਰ ਨੂੰ ਹੋ ਸਕਦੀ ਹੈ। ਵਿਦੇਸ਼ ਦਫ਼ਤਰ ਦੇ ਸੂਤਰਾਂ ਨੇ ਦੱਸਿਆ ਕਿ ਮੁਲਾਕਾਤ ਕਿੰਨੀ ਦੇਰ ਦੀ ਹੋਵੇਗੀ ਇਹ ਵੀ ਨਹੀਂ ਦੱਸਿਆ ਗਿਆ ਹੈ ਪਰ ਇਹ ਘੰਟੇ ਭਰ ਤੱਕ ਚੱਲ ਸਕਦੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਵਿਦੇਸ਼ ਮੰਤਰਾਲਾ ਵਿਚ ਜਾਧਵ ਦੀ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਦੇ ਮੱਦੇਨਜ਼ਰ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਪੁਲਸ ਅਤੇ ਨੀਮ ਫੌਜੀ ਬਲਾਂ, ਜਿਨ੍ਹਾਂ ਵਿਚ ਸ਼ਾਰਪਸ਼ੂਟਰ ਵੀ ਸ਼ਾਮਲ ਹਨ, ਉਨ੍ਹਾਂ ਨੂੰ ਵਿਦੇਸ਼ ਦਫ਼ਤਰ ਵਿਚ ਤਾਇਨਾਤ ਕੀਤਾ ਗਿਆ ਹੈ ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਨੂੰ ਰੋਕਿਆ ਜਾ ਸਕੇ। ਪਾਕਿਸਤਾਨ ਨੇ ਘੋਸ਼ਣਾ ਕੀਤੀ ਸੀ ਕਿ ਉਹ ਇਸ ਮੁਲਾਕਾਤ ਦੀਆਂ ਤਸਵੀਰਾਂ ਅਤੇ ਵੀਡੀਓ ਜਾਰੀ ਕਰੇਗਾ। ਇਸ ਤੋਂ ਇਲਾਵਾ ਜੇਕਰ ਭਾਰਤ ਰਜਾਮੰਦੀ ਦਿੰਦਾ ਹੈ ਤਾਂ ਉਹ ਪਰਿਵਾਰ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਵੀ ਇਜਾਜ਼ਤ ਦੇਵੇਗਾ। ਹਾਲਾਂਕਿ ਬਾਅਦ ਵਿਚ ਅਧਿਕਾਰੀਆਂ ਨੇ ਕਿਹਾ ਕਿ ਹੈ ਕਿ ਜਾਧਵ ਦਾ ਪਰਿਵਾਰ ਮੀਡੀਆ ਨਾਲ ਗੱਲਬਾਤ ਨਹੀਂ ਕਰੇਗਾ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੀਟਿਊਸ਼ਨ ਐਵੀਨਿਊ, ਜਿੱਥੇ ਵਿਦੇਸ਼ ਦਫ਼ਤਰ ਸਥਿਤ ਹੈ ਉੱਥੇ ਤੱਕ ਜਾਣ ਵਾਲੇ ਮਾਰਗਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਵਿਦੇਸ਼ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਵਿਸ਼ੇਸ਼ ਸੁਰੱਖਿਆ ਪਾਸ ਜਾਰੀ ਕੀਤੇ ਗਏ ਹਨ।
ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅਪ੍ਰੈਲ ਮਹੀਨੇ ਜਾਧਵ ਨੂੰ ਜਾਸੂਸੀ ਅਤੇ ਅੱਤਵਾਦ ਦੇ ਇਲਜ਼ਾਮ ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਜਿਸ ਦੇ ਬਾਅਦ ਮਈ ਵਿਚ ਭਾਰਤ ਨੇ ਕੌਮਾਂਤਰੀ ਅਦਾਲਤ (ਆਈ.ਸੀ.ਜੇ) ਦਾ ਦਰਵਾਜਾ ਖੜ੍ਹਕਾਇਆ ਸੀ। ਆਈ.ਸੀ.ਜੇ ਨੇ ਭਾਰਤ ਦੀ ਅਪੀਲ ਉੱਤੇ ਇਸ ਮਾਮਲੇ ਵਿਚ ਅੰਤਮ ਫੈਸਲਾ ਸੁਨਾਉਣ ਤੱਕ ਫ਼ਾਂਸੀ ਦੀ ਸਜ਼ਾ ਉੱਤੇ ਰੋਕ ਲਗਾ ਦਿੱਤੀ ਸੀ। ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਸੁਰੱਖਿਆ ਬਲਾਂ ਨੇ ਜਾਧਵ ਉਰਫ ਹੁਸੈਨ ਮੁਬਾਰਕ ਪਟੇਲ ਨੂੰ ਅਸ਼ਾਂਤ ਬਲੂਚਿਸਤਾਨ ਪ੍ਰਾਂਤ ਤੋਂ ਪਿਛਲੇ ਸਾਲ 3 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ। ਪਾਕਿਸਤਾਨ ਨੇ ਕਿਹਾ ਸੀ ਕਿ ਜਾਧਵ ਈਰਾਨ ਦੇ ਰਸਤੇ ਉੱਥੇ ਪਹੁੰਚਿਆ ਸੀ। ਹਾਲਾਂਕਿ ਭਾਰਤ ਦਾ ਇਹ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਹੈ ਜਿੱਥੇ ਉਹ ਭਾਰਤੀ ਜਲ-ਸੈਨਾਂ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਆਪਣੇ ਕੰਮ-ਕਾਜ ਦੇ ਸਿਲਸਿਲੇ ਵਿਚ ਗਿਆ ਸੀ।
ਕਿਊਬੇਕ 'ਚ ਲਾਪਤਾ ਹੋਈ ਔਰਤ, ਚਿੰਤਾ 'ਚ ਮਾਪੇ
NEXT STORY