ਗਾਜ਼ਾ ਸਿਟੀ (ਭਾਸ਼ਾ)— ਇਜ਼ਰਾਇਲ ਨੇ ਸਰਹੱਦ 'ਤੇ ਇਕ ਫੌਜੀ ਦੀ ਮੌਤ ਤੋਂ ਬਾਅਦ ਗਾਜ਼ਾ ਪੱਟੀ 'ਤੇ ਕੱਲ ਭਿਆਨਕ ਹਮਲੇ ਸ਼ੁਰੂ ਕਰ ਦਿੱਤੇ ਅਤੇ ਇਸ ਖੂਨ-ਖਰਾਬੇ ਤੋਂ ਬਾਅਦ ਦੋਵੇਂ ਅੱਜ ਫਿਰ ਜੰਗਬੰਦੀ 'ਤੇ ਸਹਿਮਤ ਹੋ ਗਏ ਹਨ। ਹਮਾਸ ਅਤੇ ਇਜ਼ਰਾਇਲ ਵਿਚਾਲੇ ਕੱਲ ਗੋਲੀਬਾਰੀ ਹੋਈ, ਜਿਸ 'ਚ ਹਮਾਸ ਦੇ 3 ਲੜਾਕਿਆਂ ਦੀ ਮੌਤ ਹੋ ਗਈ।
ਗਾਜ਼ਾ ਦੇ ਇਸਲਾਮਿਕ ਸ਼ਾਸਕ ਹਮਾਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮਿਸਰ ਅਤੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਇਕ ਜੰਗਬੰਦੀ ਸਮਝੌਤਾ ਕੀਤਾ ਗਿਆ ਸੀ ਅਤੇ ਅੱਜ ਇਕ ਵਾਰ ਫਿਰ ਦੋਵੇਂ ਜੰਗਬੰਦੀ 'ਤੇ ਸਹਿਮਤ ਹੋਏ। ਹਮਾਸ ਦੇ ਬੁਲਾਰੇ ਫਵਜੀ ਬਰਹਮ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਫੌਜੀ ਸਮੇਤ 5 ਲੋਕਾਂ ਦੀ ਮੌਤ ਤੋਂ ਬਾਅਦ ਹਮਾਸ ਅਤੇ ਇਜ਼ਰਾਇਲ ਅੱਜ ਇਕ ਵਾਰ ਫਿਰ ਜੰਗਬੰਦੀ ਲਈ ਤਿਆਰ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਕੌਮਾਂਤਰੀ ਅਤੇ ਸੰਯੁਕਤ ਰਾਸ਼ਟਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅਸੀਂ ਇਕ ਵਾਰ ਫਿਰ ਇਜ਼ਰਾਇਲ ਦੇ ਕਬਜ਼ੇ ਵਾਲੇ ਖੇਤਰ ਅਤੇ ਫਿਲਸਤੀਨ ਧਿਰਾਂ ਵਿਚਾਲੇ ਪਹਿਲਾਂ ਹੋਏ ਜੰਗਬੰਦੀ 'ਤੇ ਸਹਿਮਤ ਹੋ ਸਕੇ ਹਾਂ।
ਅਫਗਾਨਿਸਤਾਨ 'ਚ ਤਾਲਿਬਾਨ ਦੇ ਹਮਲੇ, 8 ਪੁਲਸ ਮੁਲਾਜ਼ਮ ਮਰੇ
NEXT STORY