ਦੀਰ ਅਲ-ਬਲਾਹ (ਭਾਸ਼ਾ)- ਦੱਖਣੀ ਗਾਜ਼ਾ ਦੇ ਇਕ ਵੱਡੇ ਹਸਪਤਾਲ ’ਤੇ ਇਜ਼ਰਾਈਲੀ ਹਮਲੇ ’ਚ 4 ਪੱਤਰਕਾਰਾਂ ਸਮੇਤ 19 ਲੋਕ ਮਾਰੇ ਗਏ। ਇਹ ਜਾਣਕਾਰੀ ਹਸਪਤਾਲ ਦੇ ਰਿਕਾਰਡ ਤੋਂ ਪ੍ਰਾਪਤ ਹੋਈ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਮਿਜ਼ਾਈਲ ਹਮਲੇ ਵਿਚ ਨਾਸਰ ਹਸਪਤਾਲ ਦੀ ਚੌਥੀ ਮੰਜ਼ਿਲ ’ਤੇ ਕੁਝ ਲੋਕ ਮਾਰੇ ਗਏ ਅਤੇ ਬਚਾਅ ਟੀਮ ਦੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਇਕ ਹੋਰ ਮਿਜ਼ਾਈਲ ਉਸੇ ਜਗ੍ਹਾ ’ਤੇ ਡਿੱਗੀ। ਦੱਖਣੀ ਗਾਜ਼ਾ ਦੇ ਖਾਨ ਯੂਨਿਸ ਵਿਚ ਸਭ ਤੋਂ ਵੱਡਾ ਨਾਸਰ ਹਸਪਤਾਲ 22 ਮਹੀਨਿਆਂ ਤੋਂ ਚੱਲ ਰਹੀ ਜੰਗ ਦੌਰਾਨ ਹਮਲਿਆਂ ਅਤੇ ਬੰਬਾਰੀ ਦਾ ਸਾਹਮਣਾ ਕਰ ਰਿਹਾ ਹੈ।
ਸਿਹਤ ਮੰਤਰਾਲੇ ਦੇ ਰਿਕਾਰਡ ਵਿਭਾਗ ਦੇ ਮੁਖੀ ਜ਼ਾਹਿਰ ਅਲ-ਵਾਹਿਦੀ ਅਨੁਸਾਰ ਨਾਸਰ ਹਸਪਤਾਲ ’ਤੇ ਹਮਲੇ ਵਿਚ ਕੁੱਲ 19 ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ ਹਸਪਤਾਲ ਦੇ ਅਧਿਕਾਰੀਆਂ ਨੇ ਸਹਾਇਤਾ ਵੰਡ ਕੇਂਦਰਾਂ ’ਤੇ ਜਾਂਦੇ ਸਮੇਂ ਕੀਤੇ ਗਏ ਹਮਲਿਆਂ ਅਤੇ ਗੋਲੀਬਾਰੀ ’ਚ ਕਈ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਦਿੱਤੀ ਹੈ।
ਲੇਜ਼ਰ ਹਥਿਆਰ ਦਾ ਸਫਲ ਪ੍ਰੀਖਣ ਭਾਰਤ ਦੀ ਇਕ ‘ਮਹੱਤਵਪੂਰਨ ਤਰੱਕੀ’ : ਚੀਨ
NEXT STORY