ਗਾਜ਼ਾ : ਇਜ਼ਰਾਈਲੀ ਫੌਜ ਨੇ ਕਿਹਾ ਕਿ ਉਸਨੇ ਸ਼ਨੀਵਾਰ ਨੂੰ ਪੱਛਮੀ ਯਮਨ ਵਿਚ ਕਈ ਹਾਉਤੀ ਟਿਕਾਣਿਆਂ 'ਤੇ ਹਮਲੇ ਕੀਤੇ ਹਨ। ਉਸ ਨੇ ਕਿਹਾ ਕਿ ਇਹ ਸਭ ਬਾਗੀ ਸਮੂਹਾਂ ਵੱਲੋਂ ਤੇਲ ਅਵੀਵ 'ਚ ਕੀਤੇ ਗਏ ਘਾਤਕ ਡਰੋਨ ਅਟੈਕ ਦੇ ਜਵਾਬ ਕੀਤਾ ਗਿਆ ਹੈ।
ਇਜ਼ਰਾਈਲੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਪੱਛਮੀ ਬੰਦਰਗਾਹ ਸ਼ਹਿਰ ਹੋਦੀਦਾਹ ਵਿੱਚ ਕਈ "ਫੌਜੀ ਟੀਚਿਆਂ" ਨੂੰ ਨਿਸ਼ਾਨਾ ਬਣਾਇਆ ਗਿਆ, ਜੋ ਕਿ ਇੱਕ ਹਾਉਤੀ ਗੜ੍ਹ ਹੈ। ਫੌਜ ਨੇ ਕਿਹਾ ਕਿ ਇਹ ਹਮਲਾ ਹਾਲ ਹੀ ਦੇ ਮਹੀਨਿਆਂ ਵਿੱਚ ਇਜ਼ਰਾਈਲ ਦੇ ਵਿਰੁੱਧ ਕੀਤੇ ਗਏ ਸੈਂਕੜੇ ਹਮਲਿਆਂ ਦਾ ਜਵਾਬ ਸੀ।
ਹੋਤੀ ਦੇ ਬੁਲਾਰੇ ਮੁਹੰਮਦ ਅਬਦੁਲਸਲਾਮ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਲਿਖਿਆ ਕਿ ਯਮਨ ਨੂੰ ਵੱਡੇ ਇਜ਼ਰਾਈਲੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਸੀ ਜਿਸ ਨੇ ਬਾਲਣ ਸਟੋਰੇਜ ਸੁਵਿਧਾਵਾਂ ਅਤੇ ਸੂਬੇ ਦੇ ਪਾਵਰ ਸਟੇਸ਼ਨ ਨੂੰ ਨੁਕਸਾਨਿਆ ਹੈ। ਉਸਨੇ ਕਿਹਾ ਕਿ ਹਮਲਿਆਂ ਦਾ ਉਦੇਸ਼ ਲੋਕਾਂ ਦੇ ਦੁੱਖਾਂ ਨੂੰ ਵਧਾਉਣਾ ਅਤੇ ਯਮਨ 'ਤੇ ਗਾਜ਼ਾ ਦਾ ਸਮਰਥਨ ਬੰਦ ਕਰਨ ਲਈ ਦਬਾਅ ਬਣਾਉਣਾ ਹੈ। ਮਿਲੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ ਹਮਲਿਆਂ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ ਹੋਰ ਚਾਰ ਦੇ ਜ਼ਖਮੀ ਹੋਣ ਦੀਆਂ ਵੀ ਖਬਰਾਂ ਹਨ।
30 ਘੰਟੇ ਦੇਰੀ ਨਾਲ ਸਾਨ ਫਰਾਂਸਿਸਕੋ ਪੁੱਜੀ Air India ਦੀ ਫਲਾਈਟ, ਹੁਣ ਕੰਪਨੀ ਨੇ ਕੀਤਾ ਰਿਫੰਡ ਦੇਣ ਦਾ ਐਲਾਨ
NEXT STORY