ਇੰਟਰਨੈਸ਼ਨਲ ਡੈਸਕ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (75 ਸਾਲ) ਦੀ ਪ੍ਰੋਸਟੇਟ ਸਰਜਰੀ ਸਫਲਤਾਪੂਰਵਕ ਹੋ ਗਈ ਹੈ। ਨੇਤਨਯਾਹੂ ਪ੍ਰੋਸਟੇਟ ਦੀ ਸਮੱਸਿਆ ਨਾਲ ਜੂਝ ਰਹੇ ਸਨ ਅਤੇ ਸਰਜਰੀ ਕਰਵਾਉਣ ਲਈ ਐਤਵਾਰ ਨੂੰ ਹਸਪਤਾਲ ਪਹੁੰਚੇ ਸਨ। ਡਾਕਟਰਾਂ ਮੁਤਾਬਕ ਨੇਤਨਯਾਹੂ ਦੀ ਪਿਸ਼ਾਬ ਨਾਲੀ 'ਚ ਇਨਫੈਕਸ਼ਨ ਸੀ, ਜਿਸ ਕਾਰਨ ਉਨ੍ਹਾਂ ਦੇ ਪ੍ਰੋਸਟੇਟ 'ਚ ਸਮੱਸਿਆ ਸੀ।
ਨੇਤਨਯਾਹੂ ਦੇ ਦਫਤਰ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿਸ਼ਾਬ ਨਾਲੀ ਦੀ ਲਾਗ ਦਾ ਪਤਾ ਲੱਗਾ ਸੀ, ਜਿਸ ਦਾ ਇਲਾਜ ਦਵਾਈ ਨਾਲ ਕੀਤਾ ਜਾ ਰਿਹਾ ਸੀ, ਪਰ ਸੰਕਰਮਣ ਨੂੰ ਹੋਰ ਫੈਲਣ ਤੋਂ ਰੋਕਣ ਲਈ ਸਰਜਰੀ ਕੀਤੀ ਗਈ ਸੀ।
ਇਹ ਵੀ ਪੜ੍ਹੋ : ਅਮਰੀਕਾ ਤੋਂ ਬਾਅਦ ਅੱਜ ਕਤਰ ਲਈ ਰਵਾਨਾ ਹੋਣਗੇ ਵਿਦੇਸ਼ ਮੰਤਰੀ, PM ਸ਼ੇਖ ਮੁਹੰਮਦ ਨਾਲ ਕਰਨਗੇ ਮੁਲਾਕਾਤ
ਸਰਜਰੀ ਸਫਲ ਰਹੀ
ਇਜ਼ਰਾਈਲ ਦੇ ਪੀਐੱਮਓ ਨੇ ਕਿਹਾ ਕਿ ਸਰਜਰੀ ਬਿਨਾਂ ਕਿਸੇ ਪੇਚੀਦਗੀ ਦੇ ਸਫਲ ਰਹੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਰਜਰੀ ਤੋਂ ਬਾਅਦ ਹੋਸ਼ ਆ ਗਈ ਹੈ ਅਤੇ ਉਹ ਚੰਗੀ ਹਾਲਤ ਵਿਚ ਹਨ। ਹਾਲਾਂਕਿ ਉਹ ਕੁਝ ਦਿਨਾਂ ਤੱਕ ਠੀਕ ਹੋਣ ਲਈ ਹਸਪਤਾਲ 'ਚ ਡਾਕਟਰ ਦੀ ਨਿਗਰਾਨੀ 'ਚ ਰਹਿਣਗੇ।
'ਸੁਣਵਾਈ ਰੱਦ ਕਰਨ ਲਈ ਅਦਾਲਤ ਨੂੰ ਬੇਨਤੀ'
ਇਜ਼ਰਾਈਲੀ ਮੀਡੀਆ ਨੇ ਦੱਸਿਆ ਕਿ ਨੇਤਨਯਾਹੂ ਦੇ ਵਕੀਲ ਨੇ ਅਦਾਲਤ ਨੂੰ ਲੰਬੇ ਸਮੇਂ ਤੋਂ ਚੱਲ ਰਹੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਸੁਣਵਾਈ ਨੂੰ ਰੱਦ ਕਰਨ ਦੀ ਬੇਨਤੀ ਕੀਤੀ ਹੈ, ਜਿਸ ਵਿਚ ਨੇਤਨਯਾਹੂ ਨੇ ਆਪਣਾ ਪੱਖ ਪੇਸ਼ ਕਰਨਾ ਸੀ, ਕਿਉਂਕਿ ਉਹ ਕਈ ਦਿਨਾਂ ਤੱਕ ਹਸਪਤਾਲ ਵਿਚ ਰਹਿਣਗੇ। ਇਜ਼ਰਾਈਲ ਇਸ ਸਮੇਂ ਜੰਗ ਦੇ ਮੈਦਾਨ ਵਿਚ ਹੈ। 8 ਅਕਤੂਬਰ, 2023 ਨੂੰ ਹਮਾਸ ਨੇ ਇਜ਼ਰਾਈਲ ਵਿਚ ਦਾਖਲ ਹੋ ਕੇ ਹਮਲਾ ਕੀਤਾ, ਜਿਸ ਤੋਂ ਬਾਅਦ ਫਲਸਤੀਨ ਅਤੇ ਇਜ਼ਰਾਈਲ ਵਿਚਕਾਰ ਯੁੱਧ ਸ਼ੁਰੂ ਹੋ ਗਿਆ। ਇਹ ਲੜਾਈ ਅਜੇ ਖਤਮ ਨਹੀਂ ਹੋਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਹੀਂ ਰਹੇ ਨੋਬਲ ਜੇਤੂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ, 100 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
NEXT STORY