ਯੇਰੂਸ਼ਲਮ(ਭਾਸ਼ਾ)- ਇਜ਼ਰਾਇਲੀ ਰਾਸ਼ਟਰਪਤੀ ਰੂਵੇਨ ਰਿਵਲਿਨ ਤੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸੰਵਿਧਾਨ ਨੂੰ ਅਡਾਪਟ ਕੀਤੇ ਜਾਣ ਦੀ 70ਵੀਂ ਵਰ੍ਹੇਗੰਢ ਮੌਕੇ ਭਾਰਤ ਨੂੰ ਮੰਗਲਵਾਰ ਨੂੰ ਵਧਾਈ ਦਿੱਤੀ ਤੇ ਇਸ ਨੂੰ ਇਕ ਇਤਿਹਾਸਿਕ ਦਸਤਾਵੇਜ਼ ਦੱਸਿਆ, ਜੋ ਦੇਸ਼ ਦੀ ਅਨੋਖੀ ਸੰਸਕ੍ਰਿਤੀ ਤੇ ਇਤਹਾਸ ਨੂੰ ਦਰਸ਼ਾਉਂਦਾ ਹੈ। ਦੋਨਾਂ ਚੋਟੀ ਦੇ ਨੇਤਾਵਾਂ ਨੇ ਕਿਹਾ ਕਿ ਉਹ ਭਾਰਤ ਦੇ ਵਿਕਾਸ ਤੇ ਮਾਲੀ ਹਾਲਤ ਤੋਂ ਪ੍ਰਭਾਵਿਤ ਹਨ।
ਨੇਤਨਯਾਹੂ ਨੇ ਅੱਜ ਸਵੇਰੇ ਟਵੀਟ ਕੀਤਾ ਕਿ ਮੇਰੇ ਪਿਆਰਾ ਮਿੱਤਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਲੋਕਾਂ ਨੂੰ ਭਾਰਤ ਦੇ ਸੰਵਿਧਾਨ ਦਿਵਸ ਦੀ 70ਵੀਂ ਵਰ੍ਹੇਗੰਢ ਉੱਤੇ ਵਧਾਈ। ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਕਿ ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਤੁਹਾਡਾ ਇਤਿਹਾਸਿਕ ਸੰਵਿਧਾਨ ਪੂਰਬ ਤੇ ਪੱਛਮ ਦਾ ਮਿਸ਼ਰਣ ਹੈ, ਭਾਰਤ ਦੇ ਅਨੋਖੇ ਇਤਹਾਸ ਤੇ ਸੰਸਕ੍ਰਿਤੀ ਨੂੰ ਦਰਸ਼ਾਉਂਦਾ ਹੈ। ਭਾਰਤ ਦੇ ਸੰਵਿਧਾਨ ਨੂੰ ਸੰਵਿਧਾਨ ਸਭਾ ਨੇ 26 ਨਵੰਬਰ 1949 ਨੂੰ ਪ੍ਰਵਾਨ ਕੀਤਾ ਸੀ ਤੇ ਇਹ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ। ਰਿਵਲਿਨ ਨੇ ਕਿਹਾ ਕਿ ਸਾਰੇ ਭਾਰਤ ਦੇ ਪਿਆਰੇ ਦੋਸਤਾਂ ਨੂੰ ਵਧਾਈ। ਤੁਹਾਡੇ ਸੰਵਿਧਾਨ ਦਿਵਸ ਮੌਕੇ ਵਧਾਈ, ਜੋ ਮਜ਼ਬੂਤ ਲੋਕਤੰਤਰ, ਸੰਸਾਰ ਦੇ ਸਭ ਤੋਂ ਵੱਡੇ ਲੋਕਤੰਤਰ ਦੇ 70 ਸਾਲ ਪੂਰੇ ਹੋਣ ਨੂੰ ਦਰਸ਼ਾਉਂਦਾ ਹੈ। ਇਜ਼ਰਾਇਲੀ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਤਿੰਨ ਸਾਲ ਪਹਿਲਾਂ ਦਾ ਭਾਰਤ ਦਾ ਆਪਣਾ ਵਿਸ਼ੇਸ਼ ਦੌਰਾ ਯਾਦ ਹੈ। ਮੈਂ ਤੁਹਾਡੇ ਮਹਾਨ ਦੇਸ਼ ਦੀ ਤਾਕਤ ਤੇ ਊਰਜਾ ਨੂੰ ਵੇਖ ਕੇ ਹੈਰਾਨ ਤੇ ਪ੍ਰੇਰਿਤ ਸੀ। ਮੈਂ ਤੁਹਾਡੇ ਜ਼ਬਰਦਸਤ ਵਿਕਾਸ ਤੇ ਤੁਹਾਡੀ ਮਾਲੀ ਹਾਲਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹਾਂ।
ਇਜ਼ਰਾਇਲ ਦੇ ਨਾਲ ਮਜ਼ਬੂਤ ਦੋਸਤੀ ਤੇ ਸਾਂਝੇਦਾਰੀ ਲਈ ਭਾਰਤ ਦਾ ਧੰਨਵਾਦ ਕਰਦੇ ਹੋਏ ਰਾਸ਼ਟਰਪਤੀ ਨੇ ਇਸ ਦੇ ਆਕਰਸ਼ਕ ਲੋਕਤੰਤਰ ਬਣੇ ਰਹਿਣ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਇਜ਼ਰਾਇਲੀ ਸੰਸਦ ਦੇ ਪ੍ਰਧਾਨ ਯੂਲੀ ਏਡਲਸਟੇਨ ਤੇ ਤੇਲ ਅਵੀਵ ਦੇ ਮੇਅਰ ਰੋਨ ਹੁਲਦਈ ਨੇ ਵੀ ਇਸ ਮੌਕੇ ਭਾਰਤ ਨੂੰ ਵਧਾਈ ਦਿੱਤੀ।
ਆਸਟ੍ਰੇਲੀਆ 'ਚ ਸ਼੍ਰੀ ਚੇਤਨਾ ਨੰਦ ਜੀ ਭੂਰੀਵਾਲੇ ਨੇ ਸੰਗਤਾਂ ਨੂੰ ਕੀਤਾ ਨਿਹਾਲ
NEXT STORY