ਰੋਮ (ਦਲਵੀਰ ਕੈਂਥ) : ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ, ਜਿੱਥੇ ਕਿ ਲੋਕ ਮੌਜੂਦਾ ਸਰਕਾਰਾਂ ਦੀਆਂ ਨੀਤੀਆਂ ਦਾ ਵਿਰੋਧ ਆਪਣੇ ਰੋਸ ਮੁਜ਼ਾਹਰਿਆਂ ਨਾਲ ਨਾ ਕਰਦੇ ਹੋਣ ਇਟਲੀ ਵੀ ਅਜਿਹੇ ਲੋਕਾਂ ਨਾਲ ਗਹਿਗੱਚ ਹੈ। ਦੂਜਾ ਇਟਲੀ ’ਚ ਸਾਰਾ ਸਾਲ ਸੈਲਾਨੀਆਂ ਦਾ ਮੇਲਾ ਲੱਗਾ ਰਹਿੰਦਾ। ਇਹ ਲੋਕ ਕਈ ਵਾਰ ਮੁਜ਼ਾਹਰਿਆਂ ਦੌਰਾਨ ਇਟਲੀ ਸਰਕਾਰ ਦੀਆਂ ਕਈ ਇਤਿਹਾਸਕ ਇਮਾਰਤਾਂ ਜਾਂ ਸਰਕਾਰੀ ਜਾਇਦਾਦਾਂ ਨੂੰ ਅਜਿਹਾ ਨੁਕਸਾਨ ਕਰਦੇ ਹਨ ਜਾਂ ਸੈਲਾਨੀ ਕਈ ਵਾਰ ਇਤਿਹਾਸਕ ਸਮਾਰਕਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ, ਜਿਨ੍ਹਾਂ ਨੂੰ ਠੀਕ ਕਰਨ ਲਈ ਸਰਕਾਰੀ ਖਜ਼ਾਨੇ ’ਚੋਂ ਹਜ਼ਾਰਾਂ ਯੂਰੋ ਭੁਗਤਾਨ ਸਰਕਾਰ ਨੂੰ ਕਰਨਾ ਪੈਂਦਾ ਹੈ ਪਰ ਹੁਣ ਅਜਿਹੇ ਸੈਲਾਨੀਆਂ ਤੇ ਰੋਸ ਮੁਜ਼ਾਹਰਾ ਕਰਨ ਵਾਲਿਆਂ ਲਈ ਇਟਲੀ ਸਰਕਾਰ ਨੇ ਇਕ ਵਿਸ਼ੇਸ਼ ਕਾਨੂੰਨ ਪਾਸ ਕਰ ਦਿੱਤਾ ਹੈ, ਜਿਸ ਤਹਿਤ ਜੇਕਰ ਇਟਲੀ ’ਚ ਕੋਈ ਵੀ ਮੁਜ਼ਾਹਰਾਕਾਰੀ ਜਾਂ ਸੈਲਾਨੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਉਸ ਨੂੰ 10,000 ਯੂਰੋ ਤੋਂ 60,000 ਯੂਰੋ ਤੱਕ ਜੁਰਮਾਨਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਨੌਜਵਾਨ ਬੰਦੂਕਾਂ ਨੂੰ ਹਥਿਆਰ ਬਣਾਉਣ ਦੀ ਬਜਾਏ ਆਪਣੇ ਦਿਮਾਗ ਦੀ ਵਰਤੋਂ ਹਥਿਆਰ ਵਜੋਂ ਕਰਨ : ਢੱਡਰੀਆਂ ਵਾਲੇ
ਸਰਕਾਰ ਨੇ ਇਹ ਕਾਨੂੰਨ ਮਿਲਾਨ ’ਚ ਕੁਝ ਮੁਜ਼ਾਹਰਾਕਾਰੀਆਂ ਵੱਲੋਂ ਇਕ ਬੁੱਤ ਉਪਰ ਸੁੱਟੇ ਰੰਗ ਨੂੰ ਸਾਫ਼ ਕਰਨ ਲਈ ਹੋਏ ਹਜ਼ਾਰਾਂ ਯੂਰੋ ਦੇ ਭੁਗਤਾਨ ਤੋਂ ਬਾਅਦ ਪਾਸ ਕੀਤਾ। ਇਹ ਕਾਨੂੰਨ ਇਟਲੀ ਦੇ ਬਾਸ਼ਿੰਦਿਆਂ ਦੇ ਨਾਲ ਸੈਲਾਨੀਆਂ ਉੱਪਰ ਵੀ ਲਾਗੂ ਹੋਵੇਗਾ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਕੈਬਨਿਟ ਨੇ ਬੀਤੇ ਦਿਨ ਦੇਸ਼ ’ਚ ਇਤਿਹਾਸਕ ਸਮਾਰਕਾਂ ਜਾਂ ਹੋਰ ਸੱਭਿਆਚਾਰਕ ਸਥਾਨਾਂ ਨੂੰ ਵਿਗਾੜਨ ਵਾਲੇ ਦੋਸ਼ੀਆਂ ਨੂੰ ਭਾਰੀ ਜੁਰਮਾਨਾ ਕਰਨ ਦਾ ਮਤਾ ਪਾਸ ਕੀਤਾ ਹੈ ਤਾਂ ਜੋ ਸਰਕਾਰੀ ਖਜ਼ਾਨੇ ਉੱਪਰ ਪੈ ਰਹੇ ਬੋਝ ਨੂੰ ਰੋਕਿਆ ਜਾ ਸਕੇ। ਦੋਸ਼ੀ ਵਿਅਕਤੀ ਨੂੰ 10,000 ਯੂਰੋ ਤੋਂ 60,000 ਯੂਰੋ ਦੇ ਵਿਚਕਾਰ ਜੁਰਮਾਨੇ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਇਟਲੀ ਸਰਕਾਰ ਨੇ ਇਹ ਸਖ਼ਤ ਕਦਮ ਬੀਤੇ ਦਿਨ ਦੇਸ਼ ਦੀਆਂ ਮਸ਼ਹੂਰ ਇਤਿਹਾਸਕ ਸਮਾਰਕਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵਾਤਾਵਰਣ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਹੋਈ ਛੇੜਛਾੜ ਤੋਂ ਬਾਅਦ ਚੁੱਕਿਆ ਹੈ। ਪ੍ਰਦਰਸ਼ਨਕਾਰੀਆਂ ਨੇ ਬੀਤੇ ਦਿਨ ਰੋਮ ਦੀ ਇਕ ਸਪੈਨਿਸ਼ ਮੂਰਤੀ ਦੇ ਪੈਰਾਂ ’ਚ ਬਣੇ ਝਰਨੇ ਦੇ ਪਾਣੀ ਵਿਚ ਕਾਲਾ ਤਰਲ ਸੁੱਟ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਨੌਜਵਾਨ ਡਾਕਟਰ ਨੇ ਭਿਆਨਕ ਸੜਕ ਹਾਦਸੇ ’ਚ ਤੋੜਿਆ ਦਮ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਇਹ ਰੋਸ ਇਟਲੀ ਸਰਕਾਰ ਵਿਰੁੱਧ ਸੀ, ਜਿਨ੍ਹਾਂ ਦਾ ਮੁੱਖ ਮੰਤਵ ਵਾਤਾਵਰਣ ਨੂੰ ਬਚਾਉਣ ਲਈ ਜੈਵਿਕ ਈਂਧਨ ਦੀ ਵਰਤੋਂ ਦਾ ਸਮਰਥਨ ਕਰਨਾ ਸੀ। ਇਟਲੀ ਭਰ ’ਚ ਅਜਿਹੇ ਜਲਵਾਯੂ ਵਿਰੋਧੀ ਕਈ ਪ੍ਰਦਰਸ਼ਨ ਹੋਏ, ਜਿਨ੍ਹਾਂ ਜਲਵਾਯੂ ਤਬਾਹੀ ਤੇ ਰਾਜਨੀਤਕ ਅਤੇ ਜਨਤਕ ਧਿਆਨ ਕੇਂਦਰਿਤ ਕਰਨ ਲਈ ਇਟਲੀ ’ਚ ਪ੍ਰਸਿੱਧ ਇਤਿਹਾਸਕ ਕਲਾਕ੍ਰਿਤੀਆਂ ਤੇ ਸਮਾਰਕਾਂ ਉੱਪਰ ਪੇਂਟ, ਸੂਪ ਜਾਂ ਕੋਈ ਹੋਰ ਚਿਪਕਣ ਵਾਲਾ ਪਦਾਰਥ ਸੁੱਟਿਆ। ਇਟਲੀ ਦੇ ਸੱਭਿਆਚਾਰਕ ਮੰਤਰੀ ਜੇਨਾਰੋ ਸਨਜੁਲੀਆਨੋ ਨੇ ਕਿਹਾ ਕਿ ਉਨ੍ਹਾਂ ਦੀ ਸੱਭਿਆਚਰਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੋਈ ਵੀ ਹੋਵੇ, ਉਹ ਸਜ਼ਾ ਤੋਂ ਬਚ ਨਹੀਂ ਸਕਦਾ, ਉਸ ਨੂੰ ਸਖ਼ਤ ਸਜ਼ਾ ਮਿਲੇਗੀ। ਜੋ ਵੀ ਦੋਸ਼ੀ ਨੁਕਸਾਨ ਕਰਨਗੇ, ਉਸ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਜੁਰਮਾਨੇ ਦਾ ਭੁਗਤਾਨ ਕਰਨਾ ਹੋਵੇਗਾ । ਜੇਨਾਰੋ ਸਨਜੁਲੀਆਨੋ ਨੇ ਕਿਹਾ ਕਿ ਬੀਤੇ ਦਿਨੀਂ ਵਾਤਾਵਰਣ ਮੁਹਿੰਮਕਾਰਾਂ ਵੱਲੋਂ ਇਕ ਪ੍ਰਦਰਸ਼ਨ ਦੌਰਾਨ ਰੋਮ ਵਿਖੇ ਇਤਾਲਵੀ ਸੈਨੇਟ ਦੀ 15ਵੀਂ ਸਦੀ ਦੀ ਮੂਰਤੀ ਪਲਾਸੋ ਮਦਾਮਾ ਦੇ ਚਿਹਰੇ ਉੱਪਰ ਪੇਂਟ ਸੁੱਟ ਦਿੱਤਾ, ਜਿਸ ਨੂੰ ਸਾਫ਼ ਕਰਨ ਲਈ 40,000 ਯੂਰੋ ਦਾ ਖਰਚ ਆਇਆ।
ਇਹ ਖ਼ਬਰ ਵੀ ਪੜ੍ਹੋ : ਜਿਸ ਜ਼ਿਗਾਨਾ ਪਿਸਟਲ ਨਾਲ ਅਤੀਕ ਅਹਿਮਦ ਨੂੰ ਮਾਰਿਆ, ਉਸੇ ਨਾਲ ਸਿੱਧੂ ਮੂਸੇਵਾਲਾ ਦਾ ਕੀਤਾ ਸੀ ਕਤਲ
ਪਿਛਲੇ ਸਾਲ ਇਕ ਅਮਰੀਕੀ ਸੈਲਾਨੀ ਨੇ 18ਵੀਂ ਸਦੀ ਦੀ ਇਕ ਪੌੜੀ ਤੋਂ ਹੇਠਾਂ ਇਲੈਕਟ੍ਰਿਕ ਸਾਈਕਲ ਸੁੱਟਣ ਕਾਰਨ ਪੋਡਿਆਂ ਨੂੰ 25,000 ਯੂਰੋ ਦਾ ਨੁਕਸਾਨ ਪਹੁੰਚਾਇਆ। ਇਕ ਹੋਰ ਸਾਊਦੀ ਸੈਲਾਨੀ ਨੇ ਆਪਣੀ ਮਾਸੇਰਾਤੀ ਕਾਰ ਨੂੰ 138 ਪੌੜੀਆਂ ਤੋਂ ਹੇਠਾਂ ਉਤਾਰ ਦਿੱਤਾ, ਜਿਸ ਨਾਲ 50,000 ਯੂਰੋ ਦਾ ਨੁਕਸਾਨ ਹੋਇਆ। ਇਸ ਕਾਨੂੰਨ ’ਚ ਇਹ ਵੀ ਦਰਜ ਕੀਤਾ ਗਿਆ ਕਿ ਜੁਰਮਾਨੇ ਤੋਂ ਇਲਾਵਾ ਦੋਸ਼ੀ ਨੂੰ 6 ਮਹੀਨਿਆਂ ਤੋਂ 3 ਸਾਲ ਤੱਕ ਸਜ਼ਾ ਵੀ ਹੋ ਸਕਦੀ ਹੈ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਗਿਆ ਹੈ ਪਰ ਜੇਕਰ 60 ਦਿਨਾਂ ਦੇ ਅੰਦਰ ਸੰਸਦ ਵੱਲੋਂ ਇਸ ਨੂੰ ਅਪਣਾਇਆ ਨਹੀਂ ਜਾਂਦਾ ਤਾਂ ਇਸ ਦੀ ਮਿਆਦ ਖ਼ਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਸੱਜੇਪੱਖੀ ਸਰਕਾਰ ਕੋਲ ਬਹੁਮਤ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਇਸ ਕਾਨੂੰਨ ਨੂੰ ਜ਼ਰੂਰ ਪਾਸ ਕਰੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਟਲੀ ਸਮੇਤ ਕਈ ਹੋਰ ਯੂਰਪੀਅਨ ਦੇਸ਼ ਵੀ ਸੈਲਾਨੀਆਂ ਸਮੇਤ ਪ੍ਰਦਰਸ਼ਨਕਾਰੀਆਂ ਨੂੰ ਬੁਰਾ ਵਿਵਹਾਰ ਕਰਨ ਤੋਂ ਰੋਕਣ ਲਈ ਸੰਜੀਦਾ ਹਨ। ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਇਸ ਸਾਲ ਅਜਿਹੇ ਵਿਸ਼ੇਸ਼ ਕਾਨੂੰਨ ਪਾਸ ਕਰਨ ਜਾ ਰਹੀ ਹੈ।
ਅਜਬ-ਗਜ਼ਬ : ਕੰਪਨੀ ਦੇ ਲੱਕੀ ਡਰਾਅ ’ਚ ਕਰਮਚਾਰੀ ਨੇ ਜਿੱਤੀਆਂ 365 ਦਿਨਾਂ ਦੀਆਂ ਛੁੱਟੀਆਂ
NEXT STORY