ਰੋਮ— ਰੋਮ ਦੇ ਮੱਧ ਵਿਚ ਰਿਪਬਲਿਕਾ ਸੁਕਵਾਇਰ ਵਿਚ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਹੋਇਆ। ਇਸ ਪ੍ਰਦਰਸ਼ਨ ਵਿਚ ਪਸ਼ਤੋ, ਉਜ਼ਬੇਕ ਅਤੇ ਤਾਜਿਕ ਭਾਈਚਾਰੇ ਦੇ ਅਫ਼ਗਾਨ ਪ੍ਰਵਾਸੀਆਂ ਸਮੇਤ ਲੱਗਭਗ 100 ਲੋਕ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਅਫ਼ਗਾਨ ਨਾਗਰਿਕਾਂ ਨਾਲ ਇਕਜੁੱਟਤਾ ਜ਼ਾਹਰ ਕੀਤੀ। ਪ੍ਰਦਰਸ਼ਨ ਵਿਚ ਕਈ ਇਤਾਵਲੀ ਅਤੇ ਮੀਡੀਆ ਕਰਮੀ ਵੀ ਸ਼ਾਮਲ ਹੋਏ। ਪ੍ਰਦਰਸ਼ਨ ਕਰਨ ਲਈ ਤਾਲਿਬਾਨ ਅਤੇ ਪਾਕਿਸਤਾਨ ਵਿਰੋਧੀ ਬੈਨਰ ਹੱਥਾਂ ’ਚ ਫੜ੍ਹੇ ਕਈ ਅਫ਼ਗਾਨ ਆਪਣੇ ਪਰਿਵਾਰਾਂ ਨਾਲ ਆਏ। 4 ਘੰਟੇ ਚੱਲੇ ਇਸ ਪ੍ਰਦਰਸ਼ਨ ਵਿਚ ਭਾਈਚਾਰੇ ਦੇ ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਭਾਸ਼ਣ ਦਿੱਤੇ, ਜਿਸ ’ਚ ਦੁਨੀਆ ਨੂੰ ਅਪੀਲ ਕੀਤੀ ਗਈ ਕਿ ਉਹ ਅਫ਼ਗਾਨੀਆਂ ਨੂੰ ਨਾ ਛੱਡਣ।
ਇਟਲੀ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿਚ ਅਫ਼ਗਾਨ ਅਧਿਐਨ ਦੇ ਪ੍ਰੋਫੈਸਰ ਨਾਦਿਰ ਨੇ ਕਿਹਾ ਕਿ ਤਾਲਿਬਾਨ ਨੇ ਵਿਸ਼ਵਾਸਘਾਤ ਅਤੇ ਸਾਰਿਆਂ ਨੂੰ ਧੋਖਾ ਦੇ ਕੇ ਸੱਤਾ ਹੜੱਪ ਕੀਤੀ। ਆਖ਼ਰੀ ਸਮੇਂ ਤੱਕ ਇਹ ਦਿਖਾਵਾ ਕੀਤਾ ਕਿ ਉਹ ਦੇਸ਼ ਨੂੰ ਨਵੀਆਂ ਚੋਣਾਂ ਵੱਲ ਲਿਜਾਣ ਲਈ ਇਕ ਅਸਥਾਈ ਸਰਕਾਰ ਬਣਾਉਣ ਲਈ ਗੱਲਬਾਤ ਕਰਨ ਲਈ ਤਿਆਰ ਹੈ। ਇਸ ਲਈ ਇਸ ਵਿਚ ਕੋਈ ਸ਼ੱਕ ਨਹੀਂ ਹੋਣਾ ਚਾਹੀਦੀ ਕਿ ਮੌਜੂਦਾ ਤਾਲਿਬਾਨ ਉਨ੍ਹਾਂ ਦੀ ਪਿਛਲੀ ਸਰਕਾਰ ਤੋਂ ਵੱਖਰਾ ਹੈ। ਬਿਲਕੁੱਲ ਉਹ ਨਹੀਂ ਹਨ। ਉਨ੍ਹਾਂ ਨੂੰ ਸੰਵਿਧਾਨ ਅਤੇ ਇਸ ਦੀਆਂ ਵਿਵਸਥਾਵਾਂ ਦੀ ਕੋਈ ਪਰਵਾਹ ਨਹੀਂ ਹੈ। ਪ੍ਰੋਫੈਸਰ ਨੇ ਅੱਗੇ ਕਿਹਾ ਕਿ ਕੋਈ ਵੀ ਆਜ਼ਾਦ ਸੋਚ ਵਾਲਾ ਅਫ਼ਗਾਨ ਤਾਲਿਬਾਨ ਦੇ ਸ਼ਾਸਨ ਅਧੀਨ ਨਹੀਂ ਰਹਿਣਾ ਚਾਹੁੰਦਾ। ਤਾਲਿਬਾਨ ਜਨਤਾ ਦੀ ਪਸੰਦ ਨਹੀਂ ਹੈ, ਇਹ ਉਨ੍ਹਾਂ ’ਤੇ ਥੋਪਿਆ ਜਾਂਦਾ ਹੈ।
ਆਸਟ੍ਰੇਲੀਆ ਨੇ ਕਾਬੁਲ 'ਚੋਂ 300 ਲੋਕਾਂ ਨੂੰ ਕੱਢਿਆ ਸੁਰੱਖਿਅਤ : ਸਕੌਟ ਮੌਰੀਸਨ
NEXT STORY