ਰੋਮ (ਬਿਊਰੋ): ਦੁਨੀਆ ਭਰ ਦੇ ਜ਼ਿਆਦਾਤਰ ਦੇਸ਼ ਹਵਾ ਪ੍ਰਦੂਸ਼ਣ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਇਸ ਗੰਭੀਰ ਸਮੱਸਿਆ ਦੇ ਕਾਰਨ ਇਟਲੀ ਨੇ ਰਾਜਧਾਨੀ ਰੋਮ ਵਿਚ ਡੀਜ਼ਲ ਕਾਰਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਰੋਮ ਵਿਚ ਲਗਾਤਾਰ ਧੁੱਪ ਨਿਕਲਣ, ਮੀਂਹ ਨਾ ਪੈਣ ਅਤੇ ਹਵਾ ਹੌਲੀ ਗਤੀ ਨਾਲ ਚੱਲਣ ਕਾਰਨ ਪਿਛਲੇ 10 ਦਿਨਾਂ ਤੋਂ ਪ੍ਰਦੂਸ਼ਣ ਖਤਰਨਾਕ ਪੱਧਰ 'ਤੇ ਹੈ। ਨਵੀਂ ਪਾਬੰਦੀ ਦੇ ਤਹਿਤ ਡੀਜ਼ਲ ਕਾਰਾਂ ਦੇ ਇਲਾਵਾ ਹੋਰ ਅਜਿਹੀਆਂ ਛੋਟੀਆਂ-ਵੱਡੀਆਂ ਗੱਡੀਆਂ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸ਼ਹਿਰ ਵਿਚ ਦਾਖਲ ਨਹੀਂ ਹੋ ਸਕਣਗੀਆਂ।
ਰੋਮ ਸਿਟੀ ਕੌਂਸਲ ਦੇ ਇਸ ਫੈਸਲੇ ਨਾਲ ਸ਼ਹਿਰ ਵਿਚ ਸਿੱਧੇ ਤੌਰ 'ਤੇ 10 ਲੱਖ ਗੱਡੀਆਂ ਘੱਟ ਹੋ ਜਾਣਗੀਆਂ ਪਰ ਵਾਤਾਵਰਣ ਸੰਗਠਨਾਂ ਨੇ ਇਸ ਨੂੰ ਦੇਰੀ ਨਾਲ ਚੁੱਕਿਆ ਕਦਮ ਦੱਸਿਆ ਹੈ। ਰੋਮ ਵਿਚ ਸਵੇਰੇ 7:30 ਵਜੇ ਤੋਂ ਰਾਤ 8:30 ਵਜੇ ਤੱਕ ਇਹ ਪਾਬੰਦੀ ਲਾਗੂ ਰਹੇਗੀ। ਮਿਲਾਨ, ਤੁਰਿਨ, ਫਲੋਰੇਂਸ, ਪਿਯਾਸੇਂਜਾ, ਪਾਰਮਾ, ਰੇਗਿਓ, ਐਮਿਲਾ, ਮੋਡੇਨਾ ਵਿਚ ਵੀ ਪ੍ਰਦੂਸ਼ਣ ਨੂੰ ਲੈ ਕੇ ਸਥਾਨਕ ਪ੍ਰਸ਼ਾਸਨ ਨੇ ਗੱਡੀਆਂ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਉੱਥੇ ਤੇਲ ਕੰਪਨੀਆਂ ਦਾ ਕਹਿਣਾ ਹੈ ਕਿ ਰੋਮ ਪ੍ਰਸ਼ਾਸਨ ਨੇ ਵਿਗਿਆਨਕ ਆਧਾਰ 'ਤੇ ਫੈਸਲਾ ਨਹੀਂ ਲਿਆ ਹੈ। ਕਰਮਚਾਰੀ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨਾਲ 7 ਲੱਖ ਕਾਰ ਡਰਾਈਵਰਾਂ ਦੀ ਰੋਜ਼ੀ ਰੋਟੀ ਖਤਰੇ ਵਿਚ ਪੈ ਗਈ ਹੈ।
ਇਟਲੀ ਨੇ ਪ੍ਰਦੂਸ਼ਣ ਦੇ ਸੂਖਮ ਕਣ ਪੀ.ਐੱਮ. 10 ਦੇ 50 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੱਕ ਪਹੁੰਚਾਉਣ ਨੂੰ ਹੀ ਖਤਰੇ ਦੀ ਘੰਟੀ ਮੰਨਿਆ ਅਤੇ ਜ਼ਿਆਦਾਤਰ ਸ਼ਹਿਰਾਂ ਵਿਚ ਲਗਾਤਾਰ 10 ਦਿਨ ਇਸ ਸੀਮਾ ਦੇ ਪਾਰ ਜਾਣ ਦੇ ਬਾਅਦ ਕਾਰਾਂ 'ਤੇ ਪਾਬੰਦੀ ਲਗਾ ਦਿੱਤੀ। ਗੌਰਤਲਬ ਹੈ ਕਿ ਭਾਰਤ ਵਿਚ ਅਪ੍ਰੈਲ 2020 ਤੋਂ ਚੰਗੇ ਬਾਲਣ ਦੇ ਤਹਿਤ ਗੱਡੀਆਂ ਦੇ ਬੀ.ਐੱਸ-6 ਨਿਯਮ ਲਾਗੂ ਹੋਣਗੇ। ਭਾਰਤ 2030 ਦੇ ਬਾਅਦ ਨਵੀਆਂ ਡੀਜ਼ਲ ਗੱਡੀਆਂ ਦੇ ਉਤਪਾਦਨ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚ ਹੈ। ਭਾਵੇਂਕਿ ਇਸ 'ਤੇ ਹਾਲੇ ਕੋਈ ਨੀਤੀ ਐਲਾਨੀ ਨਹੀਂ ਗਈ ਹੈ। ਇਸ ਕੋਸ਼ਿਸ਼ ਦੇ ਤਹਿਤ ਚੀਨ ਵਿਚ 2025 ਤੱਕ ਡੀਜ਼ਲ ਕਾਰਾਂ ਦਾ ਉਤਪਾਦਨ ਪੂਰੀ ਤਰ੍ਹਾਂ ਬੰਦ ਹੋਵੇਗਾ। ਜਰਮਨੀ ਦੇ ਕਈ ਸ਼ਹਿਰਾਂ ਨੇ ਅਪ੍ਰੈਲ 2019 ਤੋਂ ਡੀਜ਼ਲ ਗੱਡੀਆਂ 'ਤੇ ਰੋਕ ਲਗਾ ਦਿੱਤੀ ਸੀ। ਬ੍ਰਿਟੇਨ 2040 ਤੋਂ ਸਾਰੀਆਂ ਪੈਟਰੋਲ-ਡੀਜ਼ਲ ਗੱਡੀਆਂ ਦਾ ਉਤਪਾਦਨ ਬੰਦ ਕਰੇਗਾ।
ਇਕਵੇਟੋਰੀਅਲ ਗਿਨੀ ਦੇ ਇਤਿਹਾਸਿਕ ਗਿਰਜਾਘਰ 'ਚ ਲੱਗੀ ਅੱਗ
NEXT STORY