ਰੋਮ(ਕੈਂਥ) ਇਟਲੀ ਬੇਸ਼ੱਕ ਇੱਕ ਮਹਿਲਾ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਬੱਚਿਆਂ ਦੀ ਪਹਿਚਾਣ ਉਸ ਦੇ ਪਿਤਾ ਦੇ ਨਾਮ ਨਾਲ ਹੀ ਹੁੰਦੀ ਹੈ ਭਾਵ ਬੱਚਿਆਂ ਦੇ ਨਾਮ ਨਾਲ ਪਿਤਾ ਦਾ ਉਪ ਨਾਮ ਹੀ ਲੱਗਦਾ ਹੈ।ਇਟਲੀ ਦੇ ਸੰਵਿਧਾਨ ਧਾਰਾ 262 ਅਨੁਸਾਰ ਵਿਆਹ ਤੋਂ ਬਾਅਦ ਹੋਣ ਵਾਲੇ ਬੱਚੇ ਦੀ ਪਛਾਣ ਵਿੱਚ ਜੋ ਵੀ ਪਹਿਲਾਂ ਹੁੰਦਾ ਉਸ ਦਾ ਉਪਨਾਮ ਬੱਚੇ ਦੇ ਨਾਮ ਨਾਲ ਲੱਗਦਾ ਹੈ ਪਰ ਜ਼ਿਆਦਾਤਰ ਇਹ ਉਪਨਾਮ ਬੱਚੇ ਦੇ ਨਾਮ ਨਾਲ ਪਿਤਾ ਦਾ ਹੀ ਲੱਗਦਾ। ਹੁਣ ਇਸ ਕਾਨੂੰਨ ਦੇ ਬਦਲਾਵ ਦੇ ਸੰਕੇਤ ਮਿਲ ਰਹੇ ਹਨ।ਹਾਲ ਵਿੱਚ ਇਟਲੀ ਦੀ ਪਰਿਵਾਰਕ ਮੰਤਰੀ ਐਲੇਨਾ ਬੋਨੇਤੀ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਹੁਣ ਕਾਨੂੰਨ ਬਦਲਣ ਦਾ ਦੌਰ ਆ ਗਿਆ ਹੈ ਤਾਂ ਜੋ ਬੱਚਿਆਂ ਨੂੰ ਆਪਣੇ ਪਿਤਾ ਦੀ ਬਜਾਏ ਆਪਣੀ ਮਾਂ ਦਾ ਉਪਨਾਮ ਚੁਣਨ ਦਾ ਹੱਕ ਦਿੱਤਾ ਜਾਵੇ।ਉਨ੍ਹਾਂ ਕਿਹਾ,“ਹੁਣ ਸਮਾਂ ਆ ਗਿਆ ਹੈ ਕਿ ਇਤਿਹਾਸ ਵਿੱਚ ਔਰਤਾਂ ਦੇ ਨਾਮ ਹੇਠਾਂ ਬੱਚਿਆ ਦਾ ਜ਼ਿਕਰ ਆਉਣ ਦਿੱਤਾ ਜਾਵੇ।
ਇਹ ਵਿਸ਼ੇਸ਼ ਪ੍ਰਗਟਾਵਾ ਇਟਲੀ ਦੀ ਪਰਿਵਾਰਕ ਮੰਤਰੀ ਐਲੇਨਾ ਬੋਨੇਤੀ ਨੇ ਇਕ ਉੱਚ ਅਦਾਲਤ ਦੀ 60ਵੀਂ ਵਰ੍ਹੇਗੰਢ ਦੇ ਸਮਾਰੋਹ ਮੌਕੇ ਕਾਨਫਰੰਸ ਵਿਚ ਭਾਗ ਲੈਣ ਉਪੰਰਤ ਕੀਤਾ, ਜਿਸ ਨਾਲ ਔਰਤਾਂ ਨੂੰ ਇਟਲੀ ਦੇ ਇਤਿਹਾਸ ਵਿੱਚ ਆਪਣੀ ਹੋਂਦ ਪ੍ਰਗਟਾਉਣ ਦਾ ਮੌਕਾ ਦਿੱਤਾ ਜਾਵੇਗਾ।ਇਟਲੀ ਵਿਚ ਔਰਤਾਂ ਆਮ ਤੌਰ 'ਤੇ ਆਪਣੇ ਨਾਮ ਨਾਲ ਆਪਣੇ ਪਿਤਾ ਦਾ ਉਪਨਾਮ ਰੱਖਦੀਆਂ ਹਨ ਪਰ ਬੱਚਿਆਂ ਦਾ ਨਾਮ ਨਾਲ ਉਨ੍ਹਾਂ ਦੇ ਪਤੀ ਦਾ ਹੀ ਉਪ ਨਾਮ ਲਿਖਿਆ ਜਾਂਦਾ ਹੈ। ਉਹਨਾਂ ਦਾ ਨਹੀ ਜਿਸ ਕਾਰਨ ਉਸ ਸਮੇਂ ਔਰਤਾਂ ਲਈ ਵੱਡੀ ਪਰੇਸ਼ਾਨੀ ਬਣਦੀ ਹੈ ਜਦੋ ਉਹਨਾਂ ਦੇ ਪਤੀ ਦੇਵ ਉਹਨਾਂ ਤੋਂ ਕਿਨਾਰਾ ਕਰ ਲੈਂਦੇ ਹਨ ਤੇ ਬੱਚੇ ਉਹਨਾਂ ਨੂੰ ਆਪ ਹੀ ਪਾਲਣੇ ਪੈਂਦੇ ਹਨ।ਇਟਲੀ ਦੀ ਔਰਤ ਦਾ ਉਪਨਾਮ ਉਸ ਦੇ ਬੱਚਿਆਂ ਦੇ ਨਾਮ ਨਾਲ ਲਿਖ ਹੋਵੇ ਇਸ ਸੰਬਧੀ ਇਟਲੀ ਦੀ ਇੱਕ ਉੱਚ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਹੈ ਜਿਹੜਾ ਕਿ ਜਲਦ ਹੀ ਔਰਤਾਂ ਦੇ ਹੱਕ ਵਿੱਚ ਹੋ ਜਾਣ ਦੀ ਉਮੀਦ ਹੈ।
ਪੜ੍ਹੋ ਇਹ ਅਹਿਮ ਖਬਰ- ਮੋਡਰਨਾ ਦਾ ਦਾਅਵਾ, ਵੈਕਸੀਨ 12 ਤੋਂ 17 ਸਾਲ ਦੇ ਬੱਚਿਆਂ 'ਤੇ 93 ਫੀਸਦੀ ਅਸਰਦਾਰ
ਆਸ ਪ੍ਰਗਟਾਈ ਜਾ ਰਹੀ ਹੈ ਕਿ ਸਰਕਾਰ ਇਸ ਪ੍ਰਕਿਆ ਨੂੰ ਬਦਲਣ ਲਈ ਜਲਦ ਅਜਿਹਾ ਕਾਨੂੰਨ ਬਣਾ ਸਕਦੀ ਹੈ ਜਿਸ ਅਨੁਸਾਰ ਬੱਚੇ ਦੇ ਨਾਮ ਨਾਲ ਉਸ ਦੀ ਮਾਤਾ ਦਾ ਉਪਨਾਮ ਵੀ ਲਿਖਿਆ ਜਾਵੇਗਾ।ਉਂਝ ਦੁਨੀਆਂ ਦੇ ਕਈ ਅਜਿਹੇ ਦੇਸ਼ ਹਨ ਜਿੱਥੇ ਬੱਚਿਆਂ ਦੀ ਪਹਿਚਾਣ ਉਹਨਾਂ ਦੀ ਮਾਂ ਦੇ ਉਪਨਾਮ ਤੋਂ ਹੁੰਦੀ ਹੈ ਇਟਲੀ ਵੀ ਇਹਨਾਂ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋਕੇ ਔਰਤ ਦੇ ਸਨਮਾਨ ਵਿੱਚ ਇੱਕ ਹੋਰ ਇਤਿਹਾਸਿਕ ਕਾਰਜ ਕਰ ਸਕਦਾ ਹੈ।
ਨੋਟ- ਇਟਲੀ 'ਚ ਬੱਚੇ ਦੇ ਨਾਮ ਨਾਲ ਮਾਂ ਦਾ ਉਪਨਾਮ ਜੁੜਨ ਵਾਲੇ ਕਾਨੂੰਨ ਦੀ ਮੰਗ ਸੰਬੰਧੀ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਫਲਾਇਡ ਦੇ ਪਰਿਵਾਰ ਨੇ ਬਾਈਡੇਨ ਨਾਲ ਕੀਤੀ ਮੁਲਾਕਾਤ, ਨਸਲਵਾਦ ਖ਼ਿਲਾਫ਼ ਸਖ਼ਤ ਕਾਨੂੰਨ ਦੀ ਕੀਤੀ ਮੰਗ
NEXT STORY