ਰੋਮ/ਇਟਲੀ (ਦਲਵੀਰ ਕੈਂਥ): ਇਟਲੀ ਦੇ ਖੂਬਸੂਰਤ ਸ਼ਹਿਰ ਵੈਨਿਸ਼ ਵਿੱਚ ਹੋਏ ਮਿਸ ਇਟਾਲੀਆ ਸੁੰਦਰਤਾ ਮੁਕਾਬਲੇ ਦੌਰਾਨ 20 ਸਾਲਾ ਨੈਪਲਜ਼ (ਨਾਪੋਲੀ) ਸ਼ਹਿਰ ਦੀ ਰਹਿਣ ਵਾਲੀ ਕੁੜੀ ਨੂੰ ਮਿਸ ਇਟਾਲੀਆ ਦਾ ਤਾਜ ਪਹਿਨਾਇਆ ਗਿਆ। ਮਿਸ ਜ਼ੂਦੀ ਡੀ ਪਾਲਮਾ ਜਿੱਥੇ ਸਮਾਜ ਸ਼ਾਸਤਰ ਦੀ ਵਿਦਿਆਰਥਣ ਹੈ, ਉੱਥੇ ਹੀ ਪ੍ਰਸਿਧ ਮਾਡਲ ਹੈ, ਜੋ ਮਿਸ ਨੈਪਲਜ਼ ਦਾ ਖਿਤਾਬ ਜਿੱਤਣ ਕਰਕੇ ਮਿਸ ਇਟਾਲੀਆ ਸੁੰਦਰਤਾ ਮੁਕਾਬਲੇ ਦਾ ਹਿੱਸਾ ਬਣੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਵਿਦਿਆਰਥੀਆਂ ਸਮੇਤ ਨਾਗਰਿਕ ਤੁਰੰਤ ਛੱਡਣ ਯੂਕਰੇਨ
ਉਸ ਨੇ ਅਨੇਕਾਂ ਹੀ ਸੁੰਦਰੀਆਂ ਨੂੰ ਪਿਛਾੜਦੇ ਹੋਏ ਮਿਸ ਇਟਾਲੀਆ ਦਾ ਤਾਜ਼ ਆਪਣੇ ਨਾਮ ਕੀਤਾ ਅਤੇ ਇਟਲੀ ਵਾਸੀਆਂ ਦਾ ਦਿਲ ਜਿੱਤ ਕੇ ਇਹ ਸੁੰਦਰਤਾ ਦਾ ਤਾਜ ਆਪਣੇ ਸਿਰ 'ਤੇ ਸਜਾਇਆ।ਦੱਸਣਯੋਗ ਹੈ ਕਿ ਜਦੋਂ ਇਸ ਕੁੜੀ ਮਿਸ ਜ਼ੂਦੀ ਡੀ ਪਾਲਮਾ ਦਾ ਨਾਮ ਪਹਿਲੇ ਦਰਜ਼ੇ ਲਈ ਐਲਾਨ ਹੋਇਆ ਤਾਂ ਉਸ ਕੁੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਉੱਥੇ ਹੀ ਨਾਪੋਲੀ ਦੇ ਮੇਅਰ ਗਿਆਤਾਨੋ ਮਨਫਰੇਦੀ ਨੇ ਕਿਹਾ ਕਿ ਮਿਸ ਜ਼ੂਦੀ ਡੀ ਪਾਲਮਾ ਨਾਪੋਲੀ ਜ਼ਿਲ੍ਹੇ ਦਾ ਮਾਣ ਹੈ ਤੇ ਇੱਥੇ ਆਉਣ 'ਤੇ ਉਸ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ, ਜਿਸ ਦਾ ਅਸੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ।
ਟੈਂਸ਼ਨ ਵਿੱਚ ਡ੍ਰੈਗਨ! ਚੀਨੀ ਰਾਸ਼ਟਰਪਤੀ ਸ਼ੀ ਦਾ ਆਦੇਸ਼- ਫੌਜ ਸਾਰੇ ਹਥਿਆਰਾਂ ਦੀ ਜਾਂਚ ਕਰੇ
NEXT STORY