ਬੀਜਿੰਗ: ਚੀਨੀ ਫੌਜ ਨੇ ਅਸਲ ਲੜਾਈ ਦੀਆਂ ਸਥਿਤੀਆਂ ਵਿੱਚ ਆਪਣੀ ਫੌਜੀ ਉਪਕਰਣ ਪ੍ਰਣਾਲੀ ਦੇ ਮੁਲਾਂਕਣ ਨੂੰ ਲੈ ਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਆਦੇਸ਼ ’ਤੇ ਅਮਲ ਕਰਦੇ ਹੋਏ ਲੜਾਈ-ਅਧਾਰਿਤ ਪ੍ਰੀਖਣ ਸ਼ੁਰੂ ਕਰ ਦਿੱਤਾ ਹੈ। ਅਧਿਕਾਰਿਕ ਮੀਡੀਆ ਨੇ ਸੋਮਵਾਰ ਨੂੰ ਇਹ ਖ਼ਬਰ ਦਿੱਤੀ। ਸ਼ੀ 68 ਨੇ ਫੌਜੀ ਸਾਜ਼ੋ-ਸਾਮਾਨ ਦੀ ਜਾਂਚ ਅਤੇ ਮੁਲਾਂਕਣ ਨੂੰ ਲੈ ਕੇ ਇੱਕ ਆਦੇਸ਼ 'ਤੇ ਹੁਣੇ ਹਸਤਾਖ਼ਰ ਕੀਤੇ ਹਨ। ਇਸ ਆਦੇਸ਼ ’ਚ ਪ੍ਰਭਾਰੀ, ਲੜਾਈ-ਅਧਾਰਿਤ ਟੈਸਟਾਂ 'ਤੇ ਜ਼ੋਰ ਦਿੱਤਾ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ (ਤਸਵੀਰਾਂ)
ਸਰਕਾਰੀ ਮੀਡੀਆ ਰਿਪੋਰਟਾਂ ਅਨੁਸਾਰ ਸਬੰਧਤ ਨਿਯਮਾਵਲੀ ਵਿੱਚ ਪੀ.ਏ.ਐਲ.ਏ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਫੌਜੀ ਉਪਕਰਣਾਂ ਲਈ ਉੱਚ ਮਾਪਦੰਡ ਨਿਰਧਾਰਤ ਕੀਤੇ ਹਨ ਤਾਂਕਿ ਸੈਨਾ ਦੀ ਜੰਗੀ ਸਮਰੱਥਾ ਨੂੰ ਮਜ਼ਬੂਤ ਕੀਤਾ ਜਾ ਸਕੇ। ਸਰਕਾਰੀ ਸਮਾਚਾਰ ਪੱਤਰ ਗਲੋਬਲ ਟਾਈਮਜ਼ ਨੇ ਚੀਨੀ ਫੌਜੀ ਮਾਹਰ ਅਤੇ ਟੀ.ਵੀ. ਟਿੱਪਣੀਕਾਰ ਸੋਂਗ ਝੋਂਗਪਿੰਗ ਦੇ ਹਵਾਲੇ ਨਾਲ ਕਿਹਾ ਕਿ ਨਵੇਂ ਨਿਯਮ ਅਜਿਹੇ ਸਮੇਂ ਵਿੱਚ ਆਏ ਹਨ, ਜਦੋਂ ਚੀਨ ਵਿਸ਼ਵ ਸੁਰੱਖਿਆ ਢਾਂਚੇ ਵਿੱਚ ਵੱਡੇ ਬਦਲਾਅ ਦਾ ਸਾਹਮਣਾ ਕਰ ਰਿਹਾ ਹੈ। ਸੰਭਾਵਿਤ ਫੌਜੀ ਹਮਲਿਆਂ ਲਈ ਆਪਣੀ ਤਿਆਰੀ ਵਧਾ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ - ਪਤੰਗ ਫੜਦਾ 6 ਸਾਲਾ ਬੱਚਾ ਛੱਪੜ ’ਚ ਡੁੱਬਿਆ, ਭਰਾ ਨੂੰ ਬਚਾਉਣ ਲਈ ਭੈਣ ਨੇ ਮਾਰੀ ਛਾਲ
ਸੋਂਗ ਨੇ ਕਿਹਾ ਕਿ ਅਸਲ ਯੁੱਧ ਦੀ ਸਥਿਤੀ ਵਿਚ ਹਥਿਆਰਾਂ ਅਤੇ ਫੌਜੀ ਸਾਜ਼ੋ-ਸਾਮਾਨ ਦੀ ਨਿਯਤ ਭੂਮਿਕਾ ਦੇ ਮੱਦੇਨਜ਼ਰ, ਉਨ੍ਹਾਂ ਦਾ ਪ੍ਰੀਖਣ ਨੂੰ ਜੰਗ ਦੇ ਮੈਦਾਨ ਦੀਆਂ ਸਥਿਤੀਆਂ ਦੇ ਅਨੁਕੂਲ ਹੋਣਾ ਚਾਹੀਦਾ ਹੈ।
ਪੜ੍ਹੋ ਇਹ ਵੀ ਖ਼ਬਰ - CM ਐਲਾਨ ਤੋਂ ਪਹਿਲਾਂ ਸਟੇਜ ਤੋਂ ਜਦੋਂ ਗੁੰਮ ਹੋਈ ਨਵਜੋਤ ਸਿੱਧੂ ਦੀ ਅੰਗੂਠੀ, ਰਾਹੁਲ ਗਾਂਧੀ ਨੇ ਲੱਭੀ (ਤਸਵੀਰਾਂ)
ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਵਿਦਿਆਰਥੀਆਂ ਸਮੇਤ ਨਾਗਰਿਕ ਤੁਰੰਤ ਛੱਡਣ ਯੂਕਰੇਨ
NEXT STORY