ਮਿਲਾਨ, (ਸਾਬੀ ਚੀਨੀਆ)— ਇਟਲੀ 'ਚ ਨਵੀਂ ਸਰਕਾਰ ਲਈ 4 ਮਾਰਚ ਨੂੰ ਚੱਲ ਰਹੀ ਚੋਣ ਪ੍ਰਕਿਰਿਆ 'ਚ ਉਸ ਸਮੇਂ ਰੁਕਾਵਟ ਪੈ ਗਈ ਜਦੋਂ ਇਟਲੀ ਦੇ ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਨੂੰ ਇਕ ਮੁਟਿਆਰ ਨੇ ਅੱਧ-ਨੰਗੀ ਹੋ ਕੇ ਵੋਟ ਪਾਉਣ ਤੋਂ ਰੋਕ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬਰਲੁਸਕੋਨੀ ਜਦੋਂ ਆਪਣੇ ਸਮਰਥਕਾਂ ਨਾਲ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪੁੱਜੇ ਤੇ ਆਪਣੇ ਪੇਪਰ ਦਿਖਾਉਣ ਲਈ ਅਧਿਕਾਰੀਆਂ ਕੋਲ ਗਏ ਤਾਂ ਇਕ ਨੌਜਵਾਨ ਕੁੜੀ ਅੱਧ-ਨੰਗੀ ਹਾਲਤ ਵਿਚ ਟੇਬਲ 'ਤੇ ਚੜ੍ਹ ਗਈ, ਉਸ ਦਾ ਮਕਸਦ ਸਾਬਕਾ ਪ੍ਰਧਾਨ ਮੰਤਰੀ ਨੂੰ ਵੋਟ ਪਾਉਣ ਤੋਂ ਰੋਕਣਾ ਸੀ। ਇਸ ਦੌਰਾਨ ਉਥੇ ਰੌਲਾ ਪੈ ਗਿਆ। ਕੁੜੀ ਨੇ ਆਪਣੇ ਸਰੀਰ 'ਤੇ ਕਾਲੇ ਪੈੱਨ ਨਾਲ ਲਿਖਿਆ ਹੋਇਆ ਸੀ, ''ਟਾਈਮ ਬੀਤ ਚੁੱਕਾ ਹੈ, ਤੁਸੀਂ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦਾ ਕੁਝ ਨਹੀਂ ਸੰਵਾਰ ਸਕੇ।'' ਜ਼ਿਕਰਯੋਗ ਹੈ ਕਿ ਉਕਤ ਸਾਬਕਾ ਪ੍ਰਧਾਨ ਮੰਤਰੀ ਰੰਗੀਨ ਮਿਜ਼ਾਜੀ ਹੋਣ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦੇ ਹਨ।
ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਚੋਣਾਂ 'ਚ ਲੋਕਾਂ ਨੂੰ ਲੁਭਾਉਣ ਵਾਲੀਆਂ ਪਾਰਟੀਆਂ ਨੂੰ ਕਾਫੀ ਫਾਇਦਾ ਹੋਣ ਦੀ ਸੰਭਾਵਨਾ ਹੈ। ਸਾਬਕਾ ਪ੍ਰਧਾਨ ਮੰਤਰੀ ਸਿਲਵੀਓ ਬਰਲੁਸਕੋਨੀ ਵੀ ਚੋਣ ਜਿੱਤ ਸਕਦੇ ਹਨ। ਇਹ ਮਤਦਾਨ ਭਾਰਤੀ ਸਮੇਂ ਅਨੁਸਾਰ ਸਵੇਰੇ 11.30 ਵਜੇ ਆਰੰਭ ਹੋਇਆ ਤੇ ਬਾਅਦ ਦੁਪਹਿਰ 3.30 ਵਜੇ ਤੱਕ ਚੱਲਿਆ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਰਾਸ਼ਟਰੀ ਪੱਧਰ 'ਤੇ 19.4 ਫੀਸਦੀ ਮਤਦਾਨ ਹੋਇਆ, ਜੋ ਸਾਲ 2013 ਦੇ ਮੁਕਾਬਲੇ ਵੱਧ ਹੈ।
ਆਪ੍ਰੇਸ਼ਨ ਬਲਿਊ ਸਟਾਰ ਦੀਆਂ ਗੁਪਤ ਫਾਈਲਾਂ 'ਤੇ ਫੈਸਲਾ ਦੇਵੇਗਾ ਬ੍ਰਿਟਿਸ਼ ਟ੍ਰਿਬਿਊਨਲ
NEXT STORY