ਕੇਰਲ- ਲੋਕ ਸਭਾ ਚੋਣਾਂ ’ਚ ਕੇਰਲ ਦਾ ਰਾਜੇਂਦਰ ਪ੍ਰਸਾਦ ਸੁਰਖੀਆਂ ’ਚ ਬਣਿਆ ਹੋਇਆ ਹੈ। ਦੂਜੇ ਪੜਾਅ ਦੀਆਂ ਚੋਣਾਂ ’ਚ ਕੋਲਮ ਸੀਟ ਦੇ 78 ਸਾਲਾ ਬਜ਼ੁਰਗ ਜਦੋਂ ਵੋਟ ਪਾਉਣ ਲਈ ਪਹੁੰਚਿਆ ਤਾਂ ਉਸ ਨੂੰ ਦੇਖਣ ਵਾਲੇ ਹਰ ਇਨਸਾਨ ਹੈਰਾਨ ਰਹਿ ਗਿਆ। ਵੋਟਰ ਸੂਚੀ ’ਚ ਗਲਤੀ ਨਾਲ ਰਾਜਿੰਦਰ ਨੂੰ ਔਰਤ ਦੱਸ ਦਿੱਤਾ ਗਿਆ ਸੀ। ਇਸੇ ਰੋਸ ਵਜੋਂ ਉਹ ਪੋਲਿੰਗ ਬੂਥ ’ਤੇ ਔਰਤਾਂ ਦੇ ਕੱਪੜੇ ਅਤੇ ਝੁਮਕੇ ਪਾ ਕੇ ਪਹੁੰਚਿਆ ਸੀ। ਉਸ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਮੈਨੂੰ ਔਰਤ ਦੱਸਿਆ ਹੈ ਤਾਂ ਮੈਂ ਸੋਚਿਆ ਕਿ ਇਸ ਦੀ ਸਹੀ ਪਾਲਣਾ ਕਰਾਂ। ਇਜੁਕੋਨ ਦੇ ਸਰਕਾਰੀ ਸਕੂਲ ’ਚ ਵੋਟ ਪਾਉਣ ਲਈ ਰਾਜੇਂਦਰ ਪ੍ਰਸਾਦ ਨੇ ਆਪਣੇ ਗੁਆਂਢ ’ਚ ਰਹਿਣ ਵਾਲੀ ਔਰਤ ਤੋਂ ਮੈਕਸੀ ਮੰਗੀ। ਉਸ ਕੋਲੋਂ ਸ਼ਾਲ, ਹਾਰ ਅਤੇ ਝੁਮਕੇ ਵੀ ਲੈ ਲਏ। ਇਹ ਸਭ ਪਹਿਨਣ ਤੋਂ ਬਾਅਦ ਉਸਨੇ ਧੁੱਪ ਤੋਂ ਬਚਾਉਣ ਵਾਲਾ ਚਸ਼ਮਾ ਲਾਇਆ ਅਤੇ ਵੋਟ ਪਾਉਣ ਪਹੁੰਚ ਗਿਆ।
ਨਿਊਜ਼ ਵੈੱਬਸਾਈਟ ਮਨੋਰਮਾ ਦੀ ਰਿਪੋਰਟ ਮੁਤਾਬਕ ਰਾਜੇਂਦਰ ਹੱਥ ’ਚ ਭਾਰਤ ਦੇ ਸੰਵਿਧਾਨ ਦੀ ਇਕ ਕਾਪੀ ਲੈ ਕੇ ਪੋਲਿੰਗ ਬੂਥ ’ਤੇ ਪਹੁੰਚਿਆ। ਜਦੋਂ ਰਾਜੇਂਦਰ ਪ੍ਰਸਾਦ ਇਸ ਹਾਲ ’ਚ ਪੋਲਿੰਗ ਬੂਥ ’ਤੇ ਪਹੁੰਚਿਆ ਤਾਂ ਹਰ ਕੋਈ ਉਸ ਨੂੰ ਦੇਖਦਾ ਰਿਹਾ। ਉਹ ਪੰਚਾਇਤ ਦਾ ਸੇਵਾਮੁਕਤ ਲਾਇਬ੍ਰੇਰੀਅਨ ਹੈ ਅਤੇ ਇਕੱਲਾ ਹੀ ਰਹਿੰਦਾ ਹੈ। ਅਜਿਹੇ ’ਚ ਉਸ ਦੇ ਪਹਿਰਾਵੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ। ਪੋਲਿੰਗ ਅਧਿਕਾਰੀ ਵੀ ਥੋੜ੍ਹਾ ਹੈਰਾਨ ਸਨ ਪਰ ਜਦੋਂ ਪ੍ਰਸਾਦ ਨੇ ਆਪਣੇ ਦਸਤਾਵੇਜ਼ ਦਿਖਾਏ ਤਾਂ ਅਧਿਕਾਰੀਆਂ ਨੇ ਉਸ ਨੂੰ ਵੋਟ ਪਾਉਣ ਦੀ ਇਜਾਜ਼ਤ ਦੇ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮੇਠੀ ਤੋਂ ਸਮ੍ਰਿਤੀ ਇਰਾਨੀ ਨੇ ਭਰਿਆ ਨਾਮਜ਼ਦਗੀ ਪੱਤਰ, 2019 'ਚ ਰਾਹੁਲ ਗਾਂਧੀ ਨੂੰ ਦਿੱਤੀ ਸੀ ਕਰਾਰੀ ਹਾਰ
NEXT STORY