ਮਿਲਾਨ/ਇਟਲੀ (ਸਾਬੀ ਚੀਨੀਆ): ਧੰਨ ਧੰਨ ਸ੍ਰੀ ਗੁਰੁ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਕਲਤੂਰਾ ਸਿੱਖ ਇਟਲੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਮਾ ਵਲੋਂ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ। ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਉਪਰੰਤ ਕੀਰਤਨ ਦੀਵਾਨਾਂ ਵਿਚ ਹਾਜ਼ਰੀ ਭਰਦਿਆ ਸਿੱਖ ਪੰਥ ਦੇ ਪ੍ਰਚਾਰਕ ਭਾਈ ਰਜਿੰਦਰ ਸਿੰਘ ਜੀ ਪਟਿਆਲੇ ਵਾਲਿਆਂ ਨੇ ਕਥਾ ਨਾਲ ਸੰਗਤਾਂ ਨੂੰ ਸ੍ਰੀ ਗੁਰੁ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਸਬੰਧੀ ਸੰਖੇਪ ਵਿਚ ਇਤਿਹਾਸ ਸੁਣਾਇਆ।

ਉਪਰੰਤ ਭਾਈ ਗੁਰਮੁੱਖ ਸਿੰਘ ਜੋਹਲ ਦੇ ਕਵੀਸਰੀ ਜੱਥੇ ਨੇ ਕਵੀਸਰੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾ ਨਤਮਸਤਕ ਹੋਈਆਂ।ਇਸ ਸਮਾਗਮ ਵਿਚ ਸ: ਸਿਮਰਜੀਤ ਸਿੰਘ, ਗੁਰਪ੍ਰੀਤ ਸਿੰਘ ,ਰਵਿੰਦਰ ਸਿੰਘ, ਸੰਤੋਖ ਸਿੰਘ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਪਿਰੋਜ, ਅਰਸਦੀਪ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਰਮਾ ਦੇ ਮੈਂਬਰ ਸਹਿਬਾਨ ਹਾਜ਼ਰ ਸਨ।
ਯੂਕੇ : ਹੋਮ ਆਫਿਸ ਦੀਆਂ ਰਿਹਾਇਸ਼ਾਂ 'ਚ ਪੰਜ ਸਾਲਾਂ ਦੌਰਾਨ 50 ਤੋਂ ਵੱਧ ਸ਼ਰਨਾਰਥੀਆਂ ਦੀ ਮੌਤ
NEXT STORY