ਮਿਲਾਨ, (ਸਾਬੀ ਚੀਨੀਆ)— ਸੈਂਟਰ ਇਟਲੀ ਦੇ ਕਸਬਾ ਚਿਸਤੈਰਨਾ ਦੇ 'ਗੁਰਦੁਆਰਾ ਸਿੰਘ ਸਭਾ' ਵਿਖੇ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਇਕ ਹਫਤਾ ਲਗਾਤਾਰ ਚੱਲੇ ਧਾਰਮਿਕ ਸਮਾਗਮਾਂ ਦੀ ਸਫਲਤਾ ਪੂਰਵਕ ਸਮਾਪਤੀ ਹੋਈ। ਛੋਟੇ ਤੇ ਵੱਡੇ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਰਵਾਏ ਗਏ ਕਈ ਦਿਨਾਂ ਸਮਾਗਮਾਂ 'ਚ ਸਮਾਪਤੀ ਮੌਕੇ ਆਈਆਂ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਵਲੋਂ ਸੰਗਤਾਂ ਨੂੰ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸਰਵਣ ਕਰਵਾਉਣ ਲਈ ਜ਼ੋਰ ਦਿੱਤਾ ਗਿਆ।
ਭਾਈ ਨਛੱਤਰ ਸਿੰਘ ਵਲੋਂ ਸ਼ਹੀਦੀ ਸਮਾਗਮਾਂ ਲਈ ਸਹਿਯੋਗ ਦੇਣ ਵਾਲੀਆਂ ਸੰਗਤਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਕੜਾਕੇ ਦੀ ਠੰਡ 'ਚ ਰੌਣਕਾਂ ਵਧਾਉਣ ਅਤੇ ਗੁਰਦੁਆਰਾ ਸਾਹਿਬ 'ਚ ਚਲਦੀਆਂ ਸੇਵਾ 'ਚ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਬਣਾਇਆ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਭਾਈ ਸਰਬਜੀਤ ਸਿੰਘ ਤੇ ਸਾਥੀਆਂ ਨੂੰ ਸਿਰਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਨਵੇਂ ਸਾਲ 'ਤੇ ਇਸ ਜੋੜੇ ਨੇ ਜਿੱਤੀ 1000 ਕਰੋੜ ਰੁਪਏ ਦੀ ਲਾਟਰੀ
NEXT STORY