ਨਿਊਯਾਰਕ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਦੀ ਆਮਦਨ 2018 'ਚ ਤਕਰੀਬਨ 13.5 ਕਰੋੜ ਡਾਲਰ ਦੀ ਰਹੀ। ਟਰੰਪ ਪ੍ਰਸ਼ਾਸਨ 'ਚ ਮਹੱਤਵਪੂਰਣ ਭੂਮਿਕਾ ਨਿਭਾਅ ਰਹੇ ਪਤੀ-ਪਤਨੀ ਨੇ ਇਹ ਕਮਾਈ ਰੀਅਲ ਅਸਟੇਟ, ਸ਼ੇਅਰ, ਬਾਂਡ ਆਦਿ ਨਾਲ ਕੀਤੀ ਹੈ। ਸ਼ੁੱਕਰਵਾਰ ਨੂੰ ਜਾਰੀ ਵਿੱਤੀ ਜਾਣਕਾਰੀ ਮੁਤਾਬਕ ਓਵਲ ਆਫਿਸ ਕੋਲ ਸਥਿਤ ਪਰਿਵਾਰਕ ਹੋਟਲ 'ਚ ਇਵਾਂਕਾ ਦੀ ਹਿੱਸੇਦਾਰੀ ਨਾਲ ਉਨ੍ਹਾਂ ਨੂੰ 2018 'ਚ 39.5 ਲੱਖ ਡਾਲਰ ਦੀ ਕਮਾਈ ਹੋਈ ਹੈ।
2017 'ਚ ਵੀ ਹੋਟਲ ਤੋਂ ਹੋਣ ਵਾਲੀ ਉਨ੍ਹਾਂ ਦੀ ਆਮਦਨ ਕੁਝ ਇੰਨੀ ਕੁ ਸੀ। ਵਿਦੇਸ਼ੀ ਡਿਪਲੋਮੈਟਾਂ ਅਤੇ ਲਾਬਿਸਟ ਦਾ ਇਹ ਪਸੰਦੀਦਾ ਹੋਟਲ ਫਿਲਹਾਲ ਦੋ ਮੁਕੱਦਮਿਆਂ ਦਾ ਸਾਹਮਣਾ ਕਰ ਰਿਹਾ ਹੈ। ਮੁਕੱਦਮਿਆਂ ਮੁਤਾਬਕ, ਰਾਸ਼ਟਰਪਤੀ ਟਰੰਪ ਸੰਵਿਧਾਨਕ ਨਿਯਮਾਂ ਦਾ ਉਲੰਘਣ ਕਰ ਰਹੇ ਹਨ, ਜਿਸ ਤਹਿਤ ਕਿਸੇ ਵੀ ਵਿਦੇਸ਼ੀ ਸਰਕਾਰ ਤੋਂ ਰਾਸ਼ਟਰਪਤੀ ਕੋਈ ਭੁਗਤਾਨ ਨਹੀਂ ਲੈ ਸਕਦਾ ਹੈ। ਬੈਗ, ਜੁੱਤੀਆਂ ਅਤੇ ਕਈ ਹੋਰ ਚੀਜ਼ਾਂ ਵੇਚਣ ਵਾਲੀ ਕੰਪਨੀ ਇਵਾਂਕਾ ਟਰੰਪ ਹੋਲਡਿੰਗ ਨਾਲ ਉਨ੍ਹਾਂ ਦੀ ਕਮਾਈ ਤਕਰੀਬਨ 10 ਲੱਖ ਡਾਲਰ ਦੀ ਹੋਈ ਹੈ ਜੋ 2017 ਦੇ ਮੁਕਾਬਲੇ ਤਕਰੀਬਨ 50 ਲੱਖ ਡਾਲਰ ਤੋਂ ਘੱਟ ਹੈ। ਇਵਾਂਕਾ ਨੇ ਪਿਛਲੇ ਸਾਲ ਕਿਹਾ ਸੀ ਕਿ ਉਹ ਆਪਣੀ ਕੰਪਨੀ ਬੰਦ ਕਰਨ ਦੀ ਸੋਚ ਰਹੀ ਹੈ ਤਾਂ ਕਿ ਵ੍ਹਾਈਟ ਹਾਊਸ 'ਚ ਆਪਣੇ ਪਿਤਾ ਨਾਲ ਕੰਮ 'ਤੇ ਪੂਰਾ ਧਿਆਨ ਦੇ ਸਕੇ।
ਜਰਮਨੀ ਵਿਚ ਨਸ਼ਟ ਕੀਤਾ ਗਿਆ ਦੂਜੇ ਵਿਸ਼ਵ ਯੁੱਧ ਦਾ ਬੰਬ
NEXT STORY