ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਫਿਰ ਧਮਕੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਕ ਘੰਟੇ ਦੇ ਅੰਦਰ ਉਹ ਇਰਾਨ ਦੇ ਸਾਰੇ ਪੁਲਾਂ ਅਤੇ ਪਾਵਰ ਪਲਾਂਟਸ ਨੂੰ ਤਬਾਹ ਕਰ ਸਕਦੇ ਹਨ। ਉਨ੍ਹਾਂ ਦੀ ਇਹ ਨਵੀਂ ਧਮਕੀ ਉਸ ਸਮੇਂ ਆਈ ਹੈ, ਜਦੋਂ ਇਕ ਪਾਸੇ ਚਰਚਾ ਹੈ ਕਿ ਦੋਵੇਂ ਦੇਸ਼ ਦੂਜੇ ਦੌਰ ਦੀ ਸ਼ਾਂਤੀ ਵਾਰਤਾ ਵੱਲ ਕਦਮ ਵਧਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਸੰਕੇਤ ਦਿੱਤਾ ਹੈ ਕਿ ਸ਼ਾਂਤੀ ਵਾਰਤਾ ਦਾ ਅਗਲਾ ਦੌਰ ਅਗਲੇ 2 ਦਿਨਾਂ ਦੇ ਅੰਦਰ ਪਾਕਿਸਤਾਨ ਵਿਚ ਸ਼ੁਰੂ ਹੋ ਸਕਦਾ ਹੈ ਪਰ ਵਾਰਤਾ ਦਾ ਸਮਾਂ ਅਜੇ ਤੈਅ ਨਹੀਂ ਹੋ ਸਕਿਆ ਹੈ।
ਰਾਸ਼ਟਰਪਤੀ ਟਰੰਪ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇਰਾਨ ਨੂੰ ਪੂਰੇ ਪੱਛਮੀ ਏਸ਼ੀਆ ’ਤੇ ਕਬਜ਼ਾ ਕਰਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਹਰਾ ਉਨ੍ਹਾਂ ਦੇ ਉਸ ਫ਼ੈਸਲੇ ਨੂੰ ਜਾਂਦਾ ਹੈ, ਜਿਸ ਵਿਚ ਉਨ੍ਹਾਂ ਨੇ ਇਰਾਨੀ ਪ੍ਰਮਾਣੂ ਕੇਂਦਰਾਂ ’ਤੇ ਹਵਾਈ ਹਮਲੇ ਕਰਨ ਦਾ ਹੁਕਮ ਦਿੱਤਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਇਸੇ ਕਦਮ ਦੀ ਵਜ੍ਹਾ ਕਰ ਕੇ ਇਰਾਨ ਦਾ ਰਸਤਾ ਰੁਕਿਆ।
ਇਹ ਵੀ ਪੜ੍ਹੋ- ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ ! ਰਾਸ਼ਟਰਪਤੀ ਟਰੰਪ ਨੇ ਦੇ'ਤਾ ਵੱਡਾ ਬਿਆਨ
ਇਟਲੀ ਜੰਗ ਵਿਚ ਨਾਲ ਨਹੀਂ, ਸ਼ਾਂਤੀ ਦੀ ਗੱਲ ਬੇਕਾਰ
ਟਰੰਪ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਮੇਲੋਨੀ ਨੇ ਇਰਾਨ ਖ਼ਿਲਾਫ਼ ਜੰਗ ਵਿਚ ਅਮਰੀਕਾ ਦਾ ਸਾਥ ਨਹੀਂ ਦਿੱਤਾ ਅਤੇ ਹਿੰਮਤ ਨਹੀਂ ਦਿਖਾਈ। ਅਜਿਹੇ ਵਿਚ ਸ਼ਾਂਤੀ ਦੀ ਗੱਲ ਕਰਨਾ ਬੇਕਾਰ ਹੈ। ਟਰੰਪ ਨੇ ਕਿਹਾ ਕਿ ਮੈਂ ਹੈਰਾਨ ਹਾਂ। ਮੈਂ ਸੋਚਿਆ ਸੀ ਕਿ ਉਨ੍ਹਾਂ ਵਿਚ ਹਿੰਮਤ ਹੈ, ਪਰ ਮੈਂ ਗਲਤ ਸੀ। ਉਨ੍ਹਾਂ ਦੋਸ਼ ਲਾਇਆ ਕਿ ਮੇਲੋਨੀ ਦਾ ਰੁਖ ਇਰਾਨ ਦੇ ਮੁੱਦੇ ’ਤੇ ਕਮਜ਼ੋਰ ਰਿਹਾ ਹੈ। ਟਰੰਪ ਨੇ ਇਹ ਵੀ ਕਿਹਾ ਕਿ ਜੇ ਇਰਾਨ ਨੂੰ ਪ੍ਰਮਾਣੂ ਹਥਿਆਰ ਮਿਲ ਜਾਂਦਾ ਹੈ, ਤਾਂ ਉਹ ਇਟਲੀ ਨੂੰ 2 ਮਿੰਟ ਵਿਚ ਤਬਾਹ ਕਰ ਸਕਦਾ ਹੈ। ਉਨ੍ਹਾਂ ਦੇ ਮੁਤਾਬਕ, ਇਸ ਖ਼ਤਰੇ ਨੂੰ ਸਮਝੇ ਬਿਨਾਂ ਸ਼ਾਂਤੀ ਦੀ ਗੱਲ ਕਰਨਾ ਸਹੀ ਨਹੀਂ ਹੈ। ਟਰੰਪ ਨੇ ਅਮਰੀਕਾ-ਇਟਲੀ ਸਬੰਧਾਂ ’ਤੇ ਵੀ ਚਿੰਤਾ ਜਤਾਈ।
ਪਾਕਿਸਤਾਨ ਦੇ ਆਰਮੀ ਚੀਫ਼ ਆਸਿਮ ਮੁਨੀਰ ਇਰਾਨ ਪਹੁੰਚੇ
ਪਾਕਿਸਤਾਨ ਦੇ ਆਰਮੀ ਚੀਫ਼ ਫੀਲਡ ਮਾਰਸ਼ਲ ਆਸਿਮ ਮੁਨੀਰ ਇਕ ਉੱਚ ਪੱਧਰੀ ਵਫ਼ਦ ਨਾਲ ਇਰਾਨ ਪਹੁੰਚ ਗਏ ਹਨ। ਇੱਥੇ ਅਮਰੀਕਾ ਅਤੇ ਇਰਾਨ ਵਿਚਾਲੇ ਗੱਲਬਾਤ ਦੁਬਾਰਾ ਸ਼ੁਰੂ ਕਰਵਾਉਣ ’ਤੇ ਚਰਚਾ ਹੋਵੇਗੀ। ਅਲ ਜਜ਼ੀਰਾ ਦੇ ਮੁਤਾਬਕ, ਇਹ ਵਫਦ ਅਮਰੀਕਾ ਦਾ ਸੰਦੇਸ਼ ਲੈ ਕੇ ਇਰਾਨ ਪਹੁੰਚਿਆ ਹੈ ਅਤੇ ਗੱਲਬਾਤ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੇਗਾ। ਇਰਾਨ ਦੀ ਸਰਕਾਰੀ ਮੀਡੀਆ ਦੇ ਮੁਤਾਬਕ, ਵਾਰਤਾ ਦਾ ਦੂਜਾ ਦੌਰ ਆਉਣ ਵਾਲੇ ਦਿਨਾਂ ਵਿਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਹੋ ਸਕਦਾ ਹੈ।
ਇਹ ਵੀ ਪੜ੍ਹੋ- ਕੈਨੇਡਾ ਤੋਂ ਡਿਪੋਰਟ ਹੋਵੇਗਾ ਦਿਲਪ੍ਰੀਤ ! ਅਦਾਲਤ 'ਚ ਕਬੂਲਿਆ ਆਪਣਾ ਗੁਨਾਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
24 ਸਾਲਾ ਪੰਜਾਬਣ ਗੁਰਕੋਮਲ ਕੌਰ ਨੇ ਇਟਲੀ ‘ਚ ਮਾਪਿਆਂ ਸਮੇਤ ਚਮਕਾਇਆ ਭਾਰਤ ਦਾ ਨਾਮ
NEXT STORY