ਲੰਡਨ(ਭਾਸ਼ਾ): ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਮਹਾਮਾਰੀ ਤੋਂ ਬਾਅਦ ਦੁਨੀਆ ਦੇ ਲਈ ਅਗਲੇ ਹਫਤੇ ਆਯੋਜਿਤ ਹੋਣ ਜਾ ਰਹੇ ਭਾਰਤ ਗਲੋਬਲ ਹਫਤਾ ਸੰਮੇਲਨ ਵਿਚ ਦੇਸ਼ ਦੀ ਅਗਵਾਈ ਕਰਨਗੇ। ਇਸ ਨੂੰ ਭਾਰਤ ਦੇ ਗਲੋਬਲੀਕਰਨ ਦੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਪ੍ਰੋਗਰਾਮਾਂ ਵਿਚੋਂ ਇਕ ਮੰਨਿਆ ਜਾ ਰਿਹਾ ਹੈ। ਇਥੇ 9 ਤੋਂ 11 ਜੁਲਾਈ ਦੇ ਵਿਚਾਲੇ ਆਯੋਜਿਤ ਹੋਣ ਵਾਲੇ ਇਸ ਤਿੰਨ ਦਿਨਾਂ ਡਿਜੀਟਲ ਸੰਮੇਲਨ ਦੀ ਥੀਮ ਹੈ, 'ਪੁਰਨਜੀਵਨ': ਭਾਰਤ ਤੇ ਇਕ ਬਿਹਤਰ ਨਵੀਂ ਦੁਨੀਆ'।
ਜੈਸ਼ੰਕਰ ਤੋਂ ਇਲਾਵਾ ਪ੍ਰੋਗਰਾਮ ਵਿਚ ਰੇਲਵੇ ਤੇ ਉਦਯੋਗ ਮੰਤਰੀ ਪੀਊਸ਼ ਗੋਇਲ, ਹਾਲ ਵਿਚ ਹੀ ਸੰਯੁਕਤ ਰਾਸ਼ਟਰ ਵਿਚ ਰੀਟਾਇਰ ਹੋਏ ਭਾਰਤੀ ਪ੍ਰਤੀਨਿਧ ਸੈਯਦ ਅਕਬਰੂਦੀਨ ਤੇ ਕਾਂਗਰਸ ਸੰਸਦ ਮੈਂਬਰ ਥਰੂਰ ਵੀ ਭਾਰਤ ਨਾਲ ਜੁੜਨਗੇ। ਕੋਵਿਡ-19 ਦੀਆਂ ਚੁਣੌਤੀਆਂ 'ਤੇ ਚਰਚਾ ਦੇ ਲਈ ਤੇ ਕਾਰੋਬਾਰ, ਰਣਨੀਤਿਕ ਤੇ ਸੰਸਕ੍ਰਿਤਿਕ ਮੌਕਿਆਂ ਨੂੰ ਤਲਾਸ਼ਣ ਦੇ ਲਈ ਇਹ ਸੰਮੇਲਨ ਇਕ ਡਿਜੀਟਲ ਮੰਚ ਪ੍ਰਦਾਨ ਕਰੇਗਾ। ਇਸ ਦਾ ਆਯੋਜਨ ਬ੍ਰਿਟੇਨ ਸਥਿਤ ਮੀਡੀਆ ਹਾਊਸ ਇੰਡੀਆ ਇੰਕ ਗਰੁੱਪ ਕਰ ਰਿਹਾ ਹੈ। ਇਸ ਵੈੱਬ ਸੈਮੀਨਾਰ ਵਿਚ ਭੂ-ਰਾਜਨੀਤੀ, ਕਾਰੋਬਾਰ, ਕਲਾ ਤੇ ਸੰਸਕ੍ਰਿਤੀ, ਸਮਾਜਿਕ ਪ੍ਰਭਾਵ ਤੇ ਪਰਵਾਸੀ ਭਾਰਤੀਆਂ ਦੇ ਪ੍ਰਭਾਵ 'ਤੇ ਸੈਸ਼ਨ ਸ਼ਾਮਲ ਹੋਣਗੇ। ਇਸ ਵਿਚ ਦੇਸ਼ ਵਿਸ਼ੇਸ਼ 'ਤੇ ਅਧਾਰਿਤ ਸੈਸ਼ਨ ਵੀ ਹੋਣਗੇ, ਜਿਨ੍ਹਾਂ ਵਿਚ ਆਸਟਰੇਲੀਆ, ਜਾਪਾਨ, ਅਮਰੀਕਾ ਤੇ ਬ੍ਰਿਟੇਨ ਸ਼ਾਮਲ ਹਨ।
ਇੰਡੀਆ ਇੰਕ ਗਰੁੱਪ ਦੇ ਸੰਸਥਾਪਕ ਤੇ ਸੀ.ਈ.ਓ. ਮਨੋਜ ਲਾਡਵਾ ਨੇ ਕਿਹਾ ਕਿ ਕੋਵਿਡ-19 ਸੰਕਟ ਤੋਂ ਬਾਹਰ ਨਿਕਲਣ 'ਤੇ ਸਾਨੂੰ ਆਪਣੀ ਊਰਜਾ ਦੀ ਵਰਤੋਂ ਚੁਣੌਤੀਆਂ ਨੂੰ ਸਮਝਣ ਤੇ ਸਹੀ ਫੈਸਲਾ ਲੈਣ ਵਿਚ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਦਿਨਾਂ ਵਿਚ ਅਸੀਂ ਨਾ ਸਿਰਫ ਨਵੀਂ ਉਮੀਦ ਦਾ ਸੰਚਾਰ ਕਰਾਂਗੇ, ਬਲਕਿ ਇਕ ਰਣਨੀਤੀ ਵੀ ਤਿਆਰ ਕਰਾਂਗੇ, ਜੋ ਭਾਰਤ ਇਕ ਬਿਹਤਰ ਭਵਿੱਖ ਦੇ ਨਿਰਮਾਣ ਦੇ ਲਈ ਗਲੋਬਲ ਅਰਥਵਿਵਸਥਾ ਦੇ ਸਹਿਯੋਗ ਨਾਲ ਕਰ ਸਕਦਾ ਹੈ। ਇਸ ਪ੍ਰੋਗਰਾਮ ਵਿਚ ਤਕਰੀਬਨ 250 ਸਪੀਕਰ ਸ਼ਾਮਲ ਹੋਣਗੇ। ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਸਟੀਵ ਵਾ, ਆਰਟ ਆਫ ਲਿਵਿੰਗ ਫਾਊਂਡੇਸ਼ਨ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵਿ ਸ਼ੰਕਰ ਸਣੇ ਵੱਖ-ਵੱਖ ਖੇਤਰਾਂ ਦੇ ਦਿੱਗਜਾਂ ਦੇ 75 ਸੈਸ਼ਨਾਂ ਵਿਚ ਸ਼ਾਮਲ ਹੋਣ ਦੀ ਉਮੀਦ ਹੈ।
ਪਤਨੀ ਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਕਰਨ ਵਾਲਿਆਂ ਦਾ ਕਿਮ ਨੇ ਬੰਬ ਨਾਲ ਉਡਾ ਦਿੱਤਾ ਸੀ ਦਫਤਰ
NEXT STORY