ਰੋਮ (ਦਲਵੀਰ ਸਿੰਘ ਕੈਂਥ)- ਭਾਰਤੀ ਸੱਭਿਆਚਾਰ ਦੇ ਮੋਹ ਦੀਆਂ ਤੰਦਾਂ ਦੀ ਹਾਮੀ ਭਰਦਾ ਲੋਹੜੀ ਦਾ ਤਿਉਹਾਰ ਭਾਰਤ ਸਮੇਤ ਵਿਦੇਸ਼ਾਂ ਵਿੱਚ ਵੀ ਧੂਮਧਾਮ ਨਾਲ ਮਨਾਇਆ ਗਿਆ ਤੇ ਇਟਲੀ ਵਿੱਚ ਵੀ ਲੋਹੜੀ ਦੀਆਂ ਭਰਪੂਰ ਰੌਣਕਾਂ ਦੇਖਣ ਨੂੰ ਮਿਲੀਆਂ। ਇਸ ਦਿਨ ਜਿੱਥੇ ਧਾਰਮਿਕ ਅਸਥਾਨਾਂ 'ਤੇ ਸੰਗਤਾਂ ਦੀ ਸ਼ਰਧਾ ਦਾ ਨਜ਼ਾਰਾ ਦੇਖਣ ਯੋਗ ਸੀ, ਉੱਥੇ ਹੀ ਭਾਰਤੀ ਭਾਈਚਾਰੇ ਵੱਲੋਂ ਆਪਣੇ ਘਰਾਂ ਵਿੱਚ ਲੋਹੜੀ ਦੇ ਮੱਦੇਨਜ਼ਰ ਮਨਾਈ ਖੁਸ਼ੀ ਵੱਖਰਾ ਖੁਸ਼ਨੁਮਾ ਮਾਹੌਲ ਸਿਰਜ ਗਈ।

ਬੇਸ਼ੱਕ ਕਦੀ ਇਹ ਤਿਉਹਾਰ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਮਨਾਇਆ ਜਾਂਦਾ ਸੀ ਪਰ ਅੱਜ ਜੋ ਮਾਣ-ਰੁਤਬਾ ਕੁੜੀਆਂ ਮਾਪਿਆਂ ਦੀ ਝੋਲੀ ਪਾਉਂਦੀਆਂ ਹਨ, ਉਹ ਕਾਬਿਲ-ਏ-ਤਾਰੀਫ਼ ਹੈ। ਸ਼ਾਇਦ ਇਸ ਲਈ ਸਮਾਜ ਦੀ ਸੋਚ ਬਦਲੀ ਅਤੇ ਹੁਣ ਲੋਕ ਕੁੜੀਆਂ ਦੀ ਲੋਹੜੀ ਮੁੰਡਿਆਂ ਤੋਂ ਵੀ ਵਧੇਰੇ ਚਾਵਾਂ ਨਾਲ ਮਨਾਉਂਦੇ ਹਨ। ਅਜਿਹੀ ਹੀ ਕੁੜੀ ਦੀ ਲੋਹੜੀ ਇਟਲੀ ਦੇ ਮਾਰਕੇ ਸੂਬੇ ਦੇ ਜ਼ਿਲ੍ਹਾ ਮਾਚੇਰਾਟਾ ਦੇ ਪਿੰਡ ਮੋਨਤੇ ਸਨ ਜੂਸਤੋ ਵਿਖੇ ਮਨਾਈ ਗਈ। ਜਲੰਧਰ ਜ਼ਿਲ੍ਹੇ ਨਾਲ ਸੰਬਧਤ ਸੰਦੀਪ ਕੁਮਾਰ ਅਤੇ ਕ੍ਰਿਸ਼ਨਾ ਦੇਵੀ ਨੇ ਆਪਣੀ ਤੀਜੀ ਧੀ ਦੀ ਲੋਹੜੀ ਪਾਕੇ ਵੱਖਰੀ ਮਿਸਾਲ ਪੇਸ਼ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਪਰਿਵਾਰ ਦੇ 4 ਬੱਚੇ ਹਨ 3 ਧੀਆਂ ਤੇ 1 ਪੁੱਤਰ। 2 ਧੀਆਂ ਤੇ 1 ਪੁੱਤਰ ਦੀ ਲੋਹੜੀ ਪਰਿਵਾਰ ਨੇ ਪਹਿਲਾਂ ਪੰਜਾਬ ਵਿੱਚ ਪਾਈ ਤੇ ਹੁਣ ਉਨ੍ਹਾਂ ਨੇ ਇਟਲੀ ਵਿਚ ਧੀ ਆਰੀਕਾ ਕੁਮਾਰ ਦੀ ਲੋਹੜੀ ਵੀ ਮਨਾਈ।
7 ਤੀਵੀਆਂ, 134 ਬੱਚੇ ਤੇ 110 ਸਾਲ ਦੀ ਉਮਰ 'ਚ ਆਖ਼ਰੀ ਵਿਆਹ, ਨਹੀਂ ਰਹੇ ਸਾਊਦੀ ਦੇ ਸਭ ਤੋਂ ਉਮਰਦਰਾਜ਼ ਵਿਅਕਤੀ
NEXT STORY