ਐਡਮਿੰਟਨ (ਬਿਊਰੋ)- ਕੈਨੇਡਾ ਦੇ ਸੂਬੇ ਅਲਬਰਟਾ 'ਚ ਨਵੀਂ ਬਣੀ ਸਰਕਾਰ ਵਿਚ ਪੰਜਾਬੀ ਕੁੜੀ ਰਾਜਨ ਸਾਹਨੀ ਨੂੰ ਇਮੀਗ੍ਰੇਸ਼ਨ ਤੇ ਮਲਟੀਕਲਚਰਿਜ਼ਮ ਦਾ ਮੰਤਰੀ ਬਣਾਏ ਜਾਣ 'ਤੇ ਪੰਜਾਬੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ। ਰਾਜਨ ਸਾਹਨੀ ਜਲੰਧਰ ਜ਼ਿਲ੍ਹੇ ਦੇ ਵਡਾਲਾ ਪਿੰਡ ਦੀ ਜੰਮਪਲ ਹੈ ਤੇ ਉਹ ਆਪਣੇ ਮਾਤਾ-ਪਿਤਾ ਨਾਲ ਕਾਫ਼ੀ ਸਮੇਂ ਤੋਂ ਕੈਨੇਡਾ ਦੇ ਅਲਬਰਟਾ 'ਚ ਰਹਿ ਕੇ ਸਿਆਸਤ ਨਾਲ ਜੁੜੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਫਗਵਾੜਾ ਨਾਲ ਸਬੰਧ ਰੱਖਣ ਵਾਲੇ ਸੁਰਿੰਦਰਪਾਲ ਰਾਠੌਰ ਕੈਨੇਡਾ 'ਚ ਬਣੇ ਮੇਅਰ
ਜ਼ਿਕਰਯੋਗ ਹੈ ਕਿ ਉਹ ਅਲਬਰਟਾ ਦੇ ਮੁੱਖ ਮੰਤਰੀ ਦੀ ਦੌੜ 'ਚ ਵੀ ਸੀ ਪਰ ਇਸ 'ਚ ਉਹ ਕੁਝ ਪਿੱਛੇ ਰਹਿ ਗਈ ਤੇ ਡੈਨੀਅਲ ਸਮਿੱਥ ਮੁੱਖ ਮੰਤਰੀ ਅਹੁਦੇ ਦੀ ਦਾਅਵੇਦਾਰ ਬਣੀ। ਬਲਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਰਾਜਨ ਸਾਹਨੀ ਕੋਲ ਮਹੱਤਵਪੂਰਨ ਅਹੁਦੇ ਹਨ ਤੇ ਖਾਸਕਰ ਇਮੀਗ੍ਰੇਸ਼ਨ ਵਿਭਾਗ ਹੋਣ ਕਰਕੇ ਆਮ ਲੋਕਾਂ ਨੂੰ ਆਉਂਦੀਆਂ ਦਿਕਤਾਂ ਨੂੰ ਹੁਣ ਇਨ੍ਹਾਂ ਦੇ ਸਹਿਯੋਗ ਨਾਲ ਦੂਰ ਕੀਤਾ ਜਾ ਸਕਦਾ ਹੈ।ਮੁੱਖ ਮੰਤਰੀ ਡੈਨੀਅਲ ਸਮਿੱਥ ਨੇ ਦਵਿੰਦਰ ਸਿੰਘ ਤੂਰ ਨੂੰ ਪਾਰਲੀਮੈਂਟ ਸਕੱਤਰ ਦਾ ਅਹੁਦਾ ਦੇ ਕੇ ਪੰਜਾਬੀਆਂ ਨੂੰ ਆਪਣੀ ਸਰਕਾਰ 'ਚ ਬਣਦਾ ਮਾਣ ਸਤਿਕਾਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਸਹਾਇਤਾ ਕਰਮੀ ਦਾ ਬਗਦਾਦ ’ਚ ਗੋਲੀ ਮਾਰ ਕੇ ਕਤਲ : ਅਧਿਕਾਰੀ
NEXT STORY