ਟੋਕੀਓ (ਭਾਸ਼ਾ)— ਜਾਪਾਨ 25 ਸਾਲ ਦੇ ਵਧੇਰੇ ਸਮੇਂ ਦੇ ਬਾਅਦ ਪਹਿਲੀ ਵਾਰ ਸੂਰਾਂ ਵਿਚ ਫੈਲੀ ਹੈਜ਼ਾ ਦੀ ਬੀਮਾਰੀ ਨਾਲ ਜੂਝ ਰਿਹਾ ਹੈ। ਇੱਥੇ 600 ਤੋਂ ਜ਼ਿਆਦਾ ਪਸ਼ੂਆਂ ਨੂੰ ਮਾਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਸੂਰਾਂ ਦੀ ਬਰਾਮਦ ਰੋਕ ਦਿੱਤੀ ਗਈ ਹੈ। ਖੇਤੀਬਾੜੀ ਮੰਤਰਾਲੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੱਧ ਜਾਪਾਨ ਦੇ ਇਕ ਫਾਰਮ ਵਿਚ ਛੂਤ ਦੀ ਬੀਮਾਰੀ ਵੱਡੇ ਪੱਧਰ 'ਤੇ ਫੈਲਣ ਦੇ ਬਾਅਦ ਬੀਤੇ ਹਫਤੇ 80 ਸੂਰਾਂ ਦੀ ਮੌਤ ਹੋ ਗਈ।
ਜਾਂਚ ਵਿਚ ਇਸ ਬੀਮਾਰੀ ਦੇ ਨਤੀਜੇ ਪੌਜ਼ੀਟਿਵ ਆਏ, ਜਿਸ ਕਾਰਨ ਫਾਰਮ ਵਿਚ 610 ਸੂਰਾਂ ਨੂੰ ਮਾਰਨਾ ਪਿਆ। ਉਨ੍ਹਾਂ ਨੇ ਕਿਹਾ,'' ਅਸੀਂ ਇੱਥੇ ਪਸ਼ੂਆਂ ਦੀ ਜਾਂਚ ਕਰ ਰਹੇ ਹਾਂ ਅਤੇ ਫਾਰਮ ਵਿਚ ਫੈਲੀ ਛੂਤ ਦੀ ਬੀਮਾਰੀ ਨੂੰ ਹਟਾ ਰਹੇ ਹਾਂ।'' ਖੇਤੀਬਾੜੀ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਸਰਕਾਰ ਨੇ ਛੂਤ ਦੇ ਫੈਲਣ ਦੇ ਸੰਭਾਵੀ ਮਾਰਗਾਂ ਦਾ ਵਿਸ਼ਲੇਸ਼ਣ ਕਰਨ ਲਈ ਮਾਹਰਾਂ ਦੇ ਇਕ ਦਲ ਦਾ ਗਠਨ ਕੀਤਾ ਹੈ। ਜਾਪਾਨ ਨੇ ਇਸ ਬੀਮਾਰੀ ਦੇ ਫੈਲਣ ਦੀ ਪੁਸ਼ਟੀ ਹੋਣ ਦੇ ਬਾਅਦ ਸੂਰਾਂ ਦੇ ਮਾਂਸ ਦੀ ਬਰਾਮਦ ਰੋਕ ਦਿੱਤੀ ਹੈ। ਜਾਣਕਾਰੀ ਮੁਤਾਬਕ ਇਹ ਬੀਮਾਰੀ ਏਸ਼ੀਆ, ਯੂਰਪ ਅਤੇ ਲੈਟਿਨ ਅਮਰੀਕਾ ਦੇ ਕਈ ਹਿੱਸਿਆਂ ਵਿਚ ਫੈਲ ਰਹੀ ਹੈ।
ਦੱਖਣੀ ਸੂਡਾਨ 'ਚ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ, 17 ਮਰੇ
NEXT STORY