ਟੋਕੀਓ (ਭਾਸ਼ਾ) : ਦੂਜੇ ਵਿਸ਼ਵ ਯੁੱਧ ਦੇ ਜੰਗੀ ਜਹਾਜ਼ ਖੋਜ ਰਹੇ ਖੋਜਕਾਰਾਂ ਅਤੇ ਇਤਿਹਾਸਕਾਰਾਂ ਦੇ ਇਕ ਸਮੂਹ ਨੂੰ ਇਕ ਜਾਪਾਨੀ ਹਵਾਈ ਜਹਾਜ਼ ਦਾ ਕੈਰੀਅਰ ਮਿਲਿਆ ਹੈ। ਇਹ ਜਹਾਜ਼ ਮਿਡਵੇਅ ਦੇ ਇਤਿਹਾਸਿਕ ਯੁੱਧ ਦੌਰਾਨ ਸਮੁੰਦਰ ਦੀਆਂ ਡੂੰਘਾਈਆਂ ਵਿਚ ਡੁੱਬ ਗਿਆ ਸੀ। ਵਲਕਾਨ ਇੰਕ ਵਿਚ ਸਮੁੰਦਰ ਦੇ ਅੰਦਰ ਦੀਆਂ ਮੁਹਿੰਮਾਂ ਦੇ ਨਿਦੇਸ਼ਕ ਰੌਬ ਕ੍ਰਾਫਟ ਨੇ ਦੱਸਿਆ ਕਿ ਅਧਿਕਾਰੀਆਂ ਨੇ ਉੱਚ ਬਾਰੰਬਾਰਤਾ ਵਾਲੀਆਂ ਸੋਨਾਰ ਤਸਵੀਰਾਂ (ਧੁਨੀ ਤਰੰਗਾਂ ਦੀ ਵਰਤੋਂ ਕਰਨ ਵਾਲੀ ਤਕਨੀਕ) ਦਾ ਅਧਿਐਨ ਕਰਨ ਦੇ ਬਾਅਦ ਇਸ ਜਹਾਜ਼ ਦੀ ਪਛਾਣ ਜਾਪਾਨ ਦੇ ਅਕਾਗੀ ਦੇ ਰੂਪ ਵਿਚ ਕੀਤੀ ਹੈ।
ਅਕਾਗੀ ਪਰਲ ਹਾਰਬਰ ਦੇ 1,300 ਮੀਲ ( 2,090 ਕਿਲੋਮੀਟਰ) ਉੱਤਰ-ਪੱਛਮ ਵਿਚ ਲੱਗਭਗ 18,000 ਫੁੱਟ ( 5,490 ਮੀਟਰ) ਡੂੰਘਾਈ ਵਿਚ ਪਾਇਆ ਗਿਆ। ਇਹ ਜਗ੍ਹਾ ਪਾਪਹਾਨੁਮੋਕੁਕੇਯਾ ਸਮੁੰਦਰੀ ਰਾਸ਼ਟਰੀ ਸਮਾਰਕ ਦੇ ਨੇੜੇ ਹੈ। ਜਹਾਜ਼ ਦਾ ਅਗਲਾ ਹਿੱਸਾ ਤਿੰਨ ਮੀਲ (4.8 ਕਿਲੋਮੀਟਰ) ਹੇਠਾਂ ਚਿੱਕੜ ਵਿਚ ਦੱਬਿਆ ਹੈ। ਜੂਨ 1942 ਵਿਚ ਹੋਏ ਯੁੱਧ ਵਿਚ ਸਮੁੰਦਰ ਵਿਚ ਸਮਾਏ 7 ਜਹਾਜ਼ਾਂ ਵਿਚੋਂ ਹੁਣ ਤੱਕ ਸਿਰਫ ਇਕ ਦਾ ਪਤਾ ਲਗਾਇਆ ਜਾ ਸਕਿਆ ਹੈ। ਇਨ੍ਹਾਂ ਵਿਚੋਂ 5 ਜਹਾਜ਼ ਜਾਪਾਨ ਦੇ ਅਤੇ 2 ਜਹਾਜ਼ ਅਮਰੀਕਾ ਦੇ ਹਨ। ਇਹ ਯੁੱਧ ਅਮਰੀਕਾ ਅਤੇ ਜਾਪਾਨ ਵਿਚ ਲੜਿਆ ਗਿਆ ਸੀ।
ਚੀਨ ਨੇ ਇਕ ਚੌਥਾਈ ਵਿਦੇਸ਼ੀ ਮੀਡੀਆ ਵੈੱਬਸਾਈਟਾਂ 'ਤੇ ਲਗਾਈ ਰੋਕ
NEXT STORY