ਟੋਕੀਓ— ਭਾਰਤ 'ਚ ਆਬਾਦੀ ਜਿਥੇ ਲਗਾਤਾਰ ਵਧਦੀ ਜਾ ਰਹੀ ਹੈ ਉਥੇ ਹੀ ਦੁਨੀਆ ਦੇ ਕੁਝ ਅਜਿਹੇ ਵੀ ਦੇਸ਼ ਹਨ ਜੋ ਆਪਣੀ ਆਬਾਦੀ 'ਚ ਗਿਰਾਵਟ ਨੂੰ ਲੈ ਕੇ ਚਿੰਤਾ 'ਚ ਹਨ। ਦੁਨੀਆ 'ਚ ਆਪਣੀ ਤਕਨੀਕ ਲਈ ਜਾਣਿਆ ਜਾਣ ਵਾਲਾ ਜਾਪਾਨ ਵੀ ਇੰਨੀਂ ਦਿਨੀਂ ਕੁਝ ਅਜਿਹੀਆਂ ਦੀ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਇਸ ਦੇਸ਼ ਦੀ ਆਬਾਦੀ 'ਚ ਪਿਛਲੇ 50 ਸਾਲਾ ਦੀ ਸਭ ਤੋਂ ਤੇਜ਼ ਗਿਰਾਵਟ ਦਰਜ ਕੀਤੀ ਗਈ ਹੈ।
ਸਾਲ 2018 'ਚ ਜਾਪਾਨ ਦੀ ਆਬਾਦੀ 'ਚ ਰਿਕਾਰਡ 4,33,239 ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ 1968 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ। ਜਾਪਾਨ ਦੇ ਗ੍ਰਹਿ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਦੀ ਆਬਾਦੀ ਘੱਟ ਕੇ 12.48 ਕਰੋੜ ਰਹਿ ਗਈ ਹੈ। ਦੇਸ਼ ਦੀ ਆਬਾਦੀ 'ਚ ਪਿਛਲੇ 10 ਸਾਲਾਂ 'ਚ ਤਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਪਿਛਲੇ ਸਾਲ ਦੇਸ਼ 'ਚ 9 ਲੱਖ 21 ਹਜ਼ਾਰ ਬੱਚਿਆਂ ਦਾ ਜਨਮ ਹੋਇਆ ਜਦਕਿ ਲੋਕਾਂ ਦੀ ਮੌਤ ਦਾ ਅੰਕੜਾ 13.60 ਲੱਖ ਰਿਹਾ।
ਲਗਾਤਾਰ 12 ਸਾਲਾ ਤੋਂ ਜਾਪਾਨ 'ਚ ਮੌਤ ਦੇ ਅੰਕੜੇ ਜਨਮ ਤੋਂ ਜ਼ਿਆਦਾ ਰਹੇ ਹਨ। ਗ੍ਰਹਿ ਮੰਤਰਾਲੇ ਦੀ ਰਿਪਰੋਟ 'ਚ ਇਹ ਵੀ ਕਿਹਾ ਗਿਆ ਹੈ ਕਿ ਜਾਪਾਨ 'ਚ ਆਬਾਦੀ ਘਟਣ ਦੇ ਨਾਲ ਹੀ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ 'ਚ ਵਾਧਾ ਦਰਜ ਕੀਤਾ ਗਿਆ ਹੈ। ਜਾਪਾਨ 'ਚ ਵਿਦੇਸ਼ੀ ਨਾਗਰਿਕਾਂ ਦੀ ਗਿਣਤੀ ਵਧ ਕੇ 26 ਲੱਖ 60 ਹਜ਼ਾਰ ਹੋ ਗਈ ਹੈ, ਜੋ ਦੇਸ਼ ਦੀ ਪੂਰੀ ਆਬਾਦੀ ਦਾ 2 ਫੀਸਦੀ ਹੈ।
ਪਹਿਲੀ ਵਾਰ ਬਜ਼ੁਰਗਾਂ ਦੀ ਆਬਾਦੀ 5 ਸਾਲ ਤੱਕ ਦੇ ਬੱਚਿਆਂ ਨਾਲੋਂ ਵੱਧ
NEXT STORY