ਬਰੈਂਪਟਨ— ਕੈਨੇਡਾ ਦੇ ਬਰੈਂਪਟਨ ਵਿਖੇ ਦੋ ਪੰਜਾਬੀਆਂ 19 ਸਾਲਾ ਜਸ਼ਨ ਸ਼ਰਮਾ ਅਤੇ 46 ਸਾਲਾ ਗੁਰਮੇਲ ਸੰਧਰ ਨੇ ਭੜਥੂ ਪਾ ਦਿੱਤਾ। ਇਨ੍ਹਾਂ ਨੇ 27 ਜੂਨ ਦੀ ਰਾਤ 12.35 ਵਜੇ ਦੇ ਕਰੀਬ ਇਕ ਵਿਅਕਤੀ ਨੂੰ ਘੇਰ ਕੇ ਉਸ ਦੇ ਹੱਥ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਵਿਅਕਤੀ ਨੂੰ ਬੁਰੀ ਤਰ੍ਹਾਂ ਫੱਟੜ ਕਰ ਦਿੱਤਾ। 44 ਸਾਲਾ ਪੀੜਤ ਨੂੰ ਬਰੈਂਪਟਨ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਵਿਅਕਤੀ ਪੀੜਤ ਨੂੰ ਜਾਣਦੇ ਸਨ ਅਤੇ ਉਸ ਨਾਲ ਪ੍ਰਾਪਰਟੀ ਨੂੰ ਲੈ ਕੇ ਇਨ੍ਹਾਂ ਦਾ ਕੋਈ ਝਗੜਾ ਸੀ। ਦੋਹਾਂ ਦੋਸ਼ੀਆਂ ਨੇ ਪੀੜਤ ਵਿਅਕਤੀ ਨੂੰ ਘੇਰਿਆ ਤਾਂ ਉਸ ਨੇ ਦੌੜ ਕੇ ਖੁਦ ਨੂੰ ਬਚਉਣ ਦੀ ਕੋਸ਼ਿਸ਼ ਕੀਤੀ ਪਰ ਜਸ਼ਨ ਅਤੇ ਗੁਰਮੇਲ ਨੇ ਉਸ ਦਾ ਪਿੱਛਾ ਕੀਤਾ ਅਤੇ ਪੌਲੀਨ ਵੈਨੀਅਰ ਕੈਥੋਲਿਕ ਐਲੀਮੈਂਟਰੀ ਸਕੂਲ ਨੇੜੇ ਜਾ ਕੇ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਬੇਰਹਿਮੀ ਨਾਲ ਕੁੱਟਿਆ। ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਸਟਰੇਲੀਆ 'ਚ ਕੰਗਾਰੂ ਨਾਲ ਕੀਤਾ ਗਿਆ ਅਣਮਨੁੱਖੀ ਵਤੀਰਾ, ਦੇਖ ਕੇ ਭੜਕੇ ਲੋਕ
NEXT STORY