ਕਾਨੋ— ਉੱਤਰੀ-ਪੂਰਬੀ ਨਾਈਜੀਰੀਆ ਦੇ ਬਾਰਨੋ ’ਚ ਜਿਹਾਦੀਆਂ ਵਲੋਂ ਨਿਸ਼ਾਨਾ ਲਗਾ ਕੇ ਕੀਤੇ ਗਏ ਹਮਲੇ ’ਚ 8 ਨਾਈਜੀਰੀਆਈ ਫੌਜੀਆਂ ਦੀ ਮੌਤ ਹੋ ਗਈ। ਫੌਜ ਦੇ ਸੂਤਰਾਂ ਨੇ ਦੱਸਿਆ ਕਿ ਹਥਿਆਰਾਂ ਨਾਲ ਲੈਸ ਵਿਦਰੋਹੀਆਂ ਨੇ ਫੌਜ ਦੇ ਕਾਫਲੇ ’ਤੇ ਹਮਲਾ ਕਰ ਦਿੱਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹਮਲਾਵਰ ‘ਇਸਲਾਮਕ ਸਟੇਟ ਵੈਸਟ ਅਫਰੀਕਾ ਪੋ੍ਰਵਿੰਸ’ ਦੇ ਸਨ। ਫੌਜ ਦੇ ਇਕ ਅਧਿਕਾਰੀ ਨੇ ਨਾਂ ਨਾ ਦੱਸਣ ਸ਼ਰਤ ’ਤੇ ਕਿਹਾ,‘‘ਅੱਤਵਾਦੀਆਂ ਵਲੋਂ ਨਿਸ਼ਾਨਾ ਲਗਾ ਕੇ ਕੀਤੇ ਗਏ ਹਮਲਿਆਂ ’ਚ 8 ਫੌਜੀਆਂ ਦੀ ਮੌਤ ਹੋ ਗਈ।’’ ਉਨ੍ਹਾਂ ਕਿਹਾ ਕਿ ਹੋਰ ਪੰਜ ਫੌਜੀ ਅਜੇ ਲਾਪਤਾ ਹਨ।’’
ਇਸਲਾਮਕ ਸਟੇਟ ਵੈਸਟ ਅਫਰੀਕਾ ਪੋ੍ਰਵਿੰਸ 2016 ’ਚ ਬੋਕੋ ਹਰਾਮ ਤੋਂ ਵੱਖ ਹੋ ਗਿਆ ਸੀ। ਇਹ ਸਮੂਹ ਪਿਛਲੇ ਸਾਲ ਜੁਲਾਈ ਤੋਂ ਨਾਈਜੀਰੀਆਈ ਫੌਜੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਖਤਰਨਾਕ ਤੂਫਾਨ ਆਉਣ ਤੋਂ ਪਹਿਲਾਂ ਫਲੋਰੀਡਾ ’ਚ ਬਚਾਅ ਪ੍ਰਬੰਧ ਜਾਰੀ
NEXT STORY