ਲੰਡਨ (ਰਾਜਵੀਰ ਸਮਰਾ)— ਪੰਜਾਬ ਦੇ ਅੱਤਵਾਦ ਦੇ ਦੌਰ 'ਚ ਆਪਣੀ ਜਾਨ 'ਤੇ ਖੇਡ ਕੇ ਪੰਜਾਬ 'ਚ ਦਹਿਸ਼ਤਗਰਦੀ ਦੀ ਮਚੀ ਅੱਗ ਬੁਝਾਉਣ ਲਈ ਕਲਮ ਰਾਹੀਂ ਅਣਥੱਕ ਸੇਵਾ ਕਰਨ ਵਾਲੇ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਦਾ ਯੂ. ਕੇ. ਦੇ ਸ਼ਹਿਰ ਲੰਡਨ ਵਿਖੇ ਸਿੱਖ ਸੰਗਠਨਾਂ ਵਲੋਂ ਸਨਮਾਨ ਕੀਤਾ ਗਿਆ।|ਪਿਛਲੇ ਲੰਬੇ ਸਮੇਂ ਤੋਂ ਕਪੂਰਥਲਾ ਜ਼ਿਲੇ ਦੇ ਪਿੰਡ ਸੁਰਖਪੁਰ ਤੋਂ ਪ੍ਰਵਾਸ ਕਰਕੇ ਲੰਡਨ 'ਚ ਰਹਿ ਰਹੇ ਸੁਖਦੇਵ ਸਿੰਘ ਔਜਲਾ ਜੋ ਲੰਡਨ 'ਚ ਕਲਮ ਰਾਹੀਂ ਮਿਆਰੀ ਸਾਹਿਤ ਲਿਖਕੇ ਪੰਜਾਬੀਆਂ ਦੀ ਮਾਖਿਓਂ ਮਿੱਠੀ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ, ਦੇ ਧਾਰਮਿਕ ਸੰਗਠਨ ਵਲੋਂ ਪੱਤਰਕਾਰ ਜਤਿੰਦਰ ਪੰਨੂ ਨੂੰ 'ਮਾਣ ਪੰਜਾਬ ਦਾ' ਐਵਾਰਡ ਦੇ ਕੇ ਸਨਮਾਨ ਕੀਤਾ ਗਿਆ। |
ਸਾਹਿਤਕਾਰ ਸੁਖਦੇਵ ਸਿੰਘ ਔਜਲਾ ਨੇ ਕਿਹਾ ਕਿ ਪੰਜਾਬੀਆਂ ਦਾ ਮਾਣ, ਬੇਬਾਕ ਤੇ ਦੂਰਅੰਦੇਸ਼ੀ ਸੋਚ ਦੇ ਮਾਲਕ, ਸੱਚੀਆਂ ਅਤੇ ਅਰਥ-ਭਰਪੂਰ ਗੱਲਾਂ ਲਿਖਣ ਅਤੇ ਬੋਲਣ ਵਾਲੇ ਪੱਤਰਕਾਰ ਜਤਿੰਦਰ ਪੰਨੂ ਜੋ ਅੱਜ-ਕੱਲ ਹੱਕ-ਸੱਚ 'ਤੇ ਪਹਿਰਾ ਦੇਣ ਵਾਲੀ ਇਕ ਪੰਜਾਬੀ ਅਖਬਾਰ ਦੇ ਮੁੱਖ ਸੰਪਾਦਕ ਵਜੋਂ ਸੇਵਾ ਨਿਭਾਅ ਰਹੇ ਹਨ। ਜਿਨ੍ਹਾਂ ਦੀ ਕਲਮ ਅਤੇ ਸੋਚ ਨੇ ਹਮੇਸ਼ਾ ਮਜ਼ਲੂਮਾਂ, ਦੱਬੇ-ਕੁਚਲੇ ਲੋਕਾਂ ਅਤੇ ਹੋਰ ਆਰਥਿਕ ਪੱਖੋਂ ਪਛੜੇ ਵਰਗਾਂ ਦੇ ਲੋਕਾਂ ਦੇ ਹੱਕਾਂ ਅਤੇ ਅਧਿਕਾਰਾਂ ਦੀ ਗੱਲ ਕੀਤੀ ਹੈ ਅਤੇ ਸਰਮਾਏਦਾਰੀ, ਨਿੱਜੀਕਰਨ ਅਤੇ ਤਾਨਾਸ਼ਾਹੀ ਨੀਤੀਆਂ ਦੇ ਧਾਰਨੀ ਲੋਕਾਂ ਵਲੋਂ ਮਚਾਈ ਲੁੱਟ ਖਿਲਾਫ ਹਮੇਸ਼ਾ ਝੰਡਾ ਚੁੱਕਿਆ ਹੈ।|ਜਿਨ੍ਹਾਂ ਦਾ ਮਾਣ-ਸਨਮਾਨ ਕਰਕੇ ਅਸੀਂ ਖੁਦ ਮਾਣ ਮਹਿਸੂਸ ਕਰ ਰਹੇ ਹਾਂ, ਕਿਉਂਕਿ ਅੱਜ ਅਸੀਂ 'ਪੰਜਾਬ ਦੇ ਮਾਣ' ਐਵਾਰਡ ਦੇ ਅਸਲੀ ਹੱਕਦਾਰ ਜਤਿੰਦਰ ਪੰਨੂ ਨੂੰ ਇਹ ਐਵਾਰਡ ਦੇ ਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ।
|
ਸਨਮਾਨ ਸਮਾਗਮ ਮੌਕੇ ਪੱਤਰਕਾਰ ਜਤਿੰਦਰ ਪੰਨੂ ਨੇ ਸਮਾਗਮ ਚ ਹਾਜ਼ਰ ਲੋਕਾਂ ਦਾ ਸਨਮਾਨ ਬਦਲੇ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਈਲਿੰਗ ਸਾਊਥਾਲ ਦੇ ਮੇਅਰ ਤੇਜਿੰਦਰ ਧਾਮੀ, ਡਿਪਟੀ ਲੀਡਰ ਰਣਜੀਤ ਧੀਰ, ਕੌਂਸਲਰ ਰਾਜੂ ਸੰਸਾਰਪੁਰੀ, ਲੇਖਕ ਅਜ਼ੀਮ ਸ਼ੇਖਰ, ਕੇ. ਸੀ. ਮੋਹਨ, ਦਰਸ਼ਨ ਢਿੱਲੋਂ ਆਦਿ ਹਾਜ਼ਰ ਸਨ।
ਸਕੂਲ 'ਚ ਬੱਚਿਆਂ ਦਾ 70 ਫੀਸਦੀ ਪ੍ਰਦਰਸ਼ਨ ਹੁੰਦਾ ਹੈ ਜੀਨ ਤੋਂ ਤੈਅ : ਅਧਿਐਨ
NEXT STORY