ਲੰਡਨ (ਏਜੰਸੀ)— ਹਾਲ ਹੀ ਵਿਚ ਲੰਡਨ ਦੇ ਕਿੰਗਸ ਕਾਲਜ ਵਿਚ ਇਕ ਅਧਿਐਨ ਕੀਤਾ ਗਿਆ। ਜਿਸ ਮੁਤਾਬਕ ਜੇ ਬੱਚਾ ਸਕੂਲ ਵਿਚ ਚੰਗੇ ਨੰਬਰ ਨਹੀਂ ਲਿਆ ਪਾ ਰਿਹਾ ਤਾਂ ਸੰਭਵ ਹੈ ਕਿ ਉਹ ਜੈਨੇਟਿਕ ਸਮੱਸਿਆ ਦਾ ਸ਼ਿਕਾਰ ਹੈ। ਅਧਿਐਨ ਦੇ ਨਤੀਜੇ ਮੁਤਾਬਕ ਸਕੂਲ ਵਿਚ ਬੱਚਿਆਂ ਦਾ 70 ਫੀਸਦੀ ਤੱਕ ਪ੍ਰਦਰਸ਼ਨ ਉਨ੍ਹਾਂ ਦੇ ਜੀਨ ਨਾਲ ਹੀ ਤੈਅ ਹੋ ਜਾਂਦਾ ਹੈ, ਜੋ ਉਨ੍ਹਾਂ ਨੂੰ ਆਪਣੇ ਮਾਤਾ-ਪਿਤਾ ਤੋਂ ਮਿਲੇ ਹੁੰਦੇ ਹਨ। ਬਾਕੀ 30 ਫੀਸਦੀ ਪ੍ਰਦਰਸ਼ਨ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਤੈਅ ਹੁੰਦਾ ਹੈ।
ਇਸ ਤਰ੍ਹਾਂ ਸ਼ੋਧ ਨੇ ਲਿਆ ਨਵਾਂ ਮੋੜ
ਕਿੰਗਸ ਕਾਲਜ ਦੇ ਸ਼ੋਧ ਦਾ ਅਸਲੀ ਵਿਸ਼ਾ ਸੀ- 'ਜੋੜੇ ਬੱਚਿਆਂ ਦਾ ਸਕੂਲ ਵਿਚ ਪ੍ਰਦਰਸ਼ਨ'। ਇਸ ਲਈ ਉਨ੍ਹਾਂ ਨੇ ਜੋੜੇ ਬੱਚਿਆਂ ਦੇ ਕਰੀਬ 6 ਹਜ਼ਾਰ ਜੋੜਿਆਂ ਨੂੰ ਸੱਦਿਆ ਮਤਲਬ 12 ਹਜ਼ਾਰ ਬੱਚੇ। ਪਰ ਇਸ ਅਧਿਐਨ ਦੌਰਾਨ ਉਨ੍ਹਾਂ ਨੂੰ ਬੱਚਿਆਂ ਦੇ ਸਕੂਲ ਵਿਚ ਪ੍ਰਦਰਸ਼ਨ ਦਾ ਉਨ੍ਹਾਂ ਦੇ ਜੀਨ ਨਾਲ ਸਬੰਧ ਮਿਲ ਗਿਆ। ਇਸੇ ਆਧਾਰ 'ਤੇ ਨਾਲ-ਨਾਲ ਨਵਾਂ ਅਧਿਐਨ ਵੀ ਸ਼ੁਰੂ ਕੀਤਾ ਗਿਆ, ਜਿਸ ਵਿਚ ਨਤੀਜਾ ਨਿਕਲਿਆ ਕਿ ਪ੍ਰਾਇਮਰੀ ਪੱਧਰ ਤੋਂ ਲੈ ਕੇ ਕਾਲਜ ਪੱਧਰ ਤੱਕ ਬੱਚਿਆਂ ਦੀ ਯੋਗਤਾ ਬਣਦੀ-ਵਿਗੜਦੀ ਰਹਿੰਦੀ ਹੈ ਅਤੇ ਇਹ ਪ੍ਰਕਿਰਿਆ ਜੀਨਸ ਨਾਲ ਤੈਅ ਹੁੰਦੀ ਹੈ। ਇਸ ਦਾ ਅਸਰ ਬੱਚੇ ਦੇ ਨੰਬਰਾਂ 'ਤੇ ਵੀ ਪੈਂਦਾ ਹੈ। ਇੱਥੇ ਜੀਨਸ ਦੇ ਅਸਰ ਦਾ ਮਤਲਬ ਇਸ ਗੱਲ ਨਾਲ ਨਹੀਂ ਹੈ ਕਿ ਮਾਤਾ-ਪਿਤਾ ਕਿੰਨੇ ਪੜ੍ਹੇ-ਲਿਖੇ ਹਨ ਸਗੋਂ ਉਨ੍ਹਾਂ ਦੀ ਯੋਗਤਾ ਨਾਲ ਹੈ। ਮਾਤਾ-ਪਿਤਾ ਘੱਟ ਪੜ੍ਹੇ-ਲਿਖੇ ਪਰ ਬਿਹਤਰ ਯੋਗਤਾ ਵਾਲੇ ਹੋਣ ਤਾਂ ਵੀ ਸੰਭਵ ਹੈ ਕਿ ਬੱਚਾ ਸਕੂਲ ਵਿਚ ਬਿਹਤਰ ਪ੍ਰਦਰਸ਼ਨ ਕਰੇਗਾ।
ਸਮੇਂ ਦੇ ਨਾਲ ਵੱਧਦਾ ਹੈ ਜੀਨ ਦਾ ਅਸਰ
ਜੀਨ ਅਤੇ ਬੱਚਿਆਂ ਦੇ ਪ੍ਰਦਰਸ਼ਨ ਵਿਚ ਸਬੰਧ ਦੇ ਅਧਿਐਨ ਨੂੰ ਖੋਜਕਰਤਾਵਾਂ ਨੇ 'ਜੇਨੋਮ ਵਾਈਡ ਐਸੋਸੀਏਸ਼ਨ' ਸਟੱਡੀ ਦਾ ਨਾਮ ਦਿੱਤਾ। ਇਸ ਸਟੱਡੀ ਨਾਲ ਇਹ ਵੀ ਪਤਾ ਚੱਲਿਆ ਕਿ ਬੱਚਿਆਂ ਦੇ ਪ੍ਰਦਰਸ਼ਨ 'ਤੇ ਜੀਨ ਦਾ ਅਸਰ ਹੌਲੀ-ਹੌਲੀ ਵੱਧਦਾ ਜਾਂਦਾ ਹੈ। ਪ੍ਰਾਇਮਰੀ ਪੱਧਰ ਤੱਕ ਇਹ ਅਸਰ 4 ਤੋਂ 10 ਫੀਸਦੀ ਤੱਕ ਰਹਿੰਦਾ ਹੈ, ਮਿਡਲ ਸਕੂਲ ਦੇ ਪੱਧਰ ਤੱਕ ਵੱਧ ਕੇ 30 ਤੋਂ 40 ਫੀਸਦੀ ਅਤੇ ਕਾਲਜ ਤੱਕ ਵੱਧਦੇ-ਵੱਧਦੇ 70 ਫੀਸਦੀ ਤੱਕ ਹੋ ਜਾਂਦਾ ਹੈ। ਅਧਿਐਨ ਵਿਚ ਇਸ ਨੂੰ 'ਪੌਲੀਜੇਨਿਕ ਸਕੋਰ' ਦਾ ਨਾਮ ਦਿੱਤਾ ਗਿਆ।
ਅਪਰਾਧਕ ਪ੍ਰਵਿਤੀ ਨੂੰ ਵਧਾਉਣ ਵਿਚ ਹੁੰਦਾ ਹੈ ਜੀਨ ਦਾ ਯੋਗਦਾਨ
ਅਧਿਐਨ ਵਿਚ ਇਹ ਵੀ ਪਤਾ ਚੱਲਿਆ ਕਿ ਜੀਨ ਹੀ ਕਿਸੇ ਇਨਸਾਨ ਦੇ ਅੰਦਰ ਦੀ ਅਪਰਾਧਕ ਪ੍ਰਵਿਤੀ ਦਾ ਨਿਰਧਾਰਨ ਕਰਦਾ ਹੈ। ਇਸ ਗੱਲ ਨੂੰ ਸਾਬਤ ਕਰਨ ਲਈ ਖੋਜਕਰਤਾ ਨੇ ਅਮਰੀਕਾ ਦੇ ਸਾਲ 2012 ਦੇ ਇਕ ਕਤਲ ਕੇਸ ਦਾ ਜ਼ਿਕਰ ਕੀਤਾ। ਵਾਲਡ੍ਰਪ ਨਾਮ ਦੇ ਵਿਅਕਤੀ ਨੇ ਆਪਣੀ ਪਤਨੀ ਅਤੇ ਉਸ ਦੀ ਦੋਸਤ ਦਾ ਕਤਲ ਕੀਤਾ ਸੀ। ਮਾਮਲਾ ਅਦਾਲਤ ਵਿਚ ਪਹੁੰਚਿਆ। ਇੱਥੇ ਵਾਲਡ੍ਰਪ ਦੇ ਵਕੀਲ ਨੇ ਕਿਹਾ ਕਿ ਉਸ ਦੇ ਕਲਾਈਂਟ ਦੇ ਸਰੀਰ ਵਿਚ ਮੋਨੋਅਮੀਨ ਆਕਸੀਡੇਸ-ਏ ਜੀਨ ਹਨ, ਜਿਨ੍ਹਾਂ ਨੂੰ ਵੌਰੀਅਰ ਜੀਨ ਵੀ ਕਿਹਾ ਜਾਂਦਾ ਹੈ। ਇਸ ਕਾਰਨ ਇਨਸਾਨ ਆਪਣੇ ਆਪ ਹੀ ਜ਼ਿਆਦਾ ਹਮਲਵਾਰ ਹੋ ਜਾਂਦਾ ਹੈ ਮਤਲਬ ਵਾਲਡ੍ਰਪ ਨੇ ਇਹ ਕਤਲ ਤਾਂ ਕੀਤਾ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਇਰਾਦਤਨ ਨਹੀਂ ਸੀ। ਉਹ ਜੀਨ ਕਾਰਨ ਮਜਬੂਰ ਹੋ ਗਿਆ ਸੀ। ਇਸ ਲਈ ਘਟਨਾ ਵਿਚ ਵਾਲਡ੍ਰਪ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਅਦਾਲਤ ਨੇ ਲੰਬੇ ਸਮੇਂ ਤੱਕ ਚੱਲੇ ਕੇਸ ਵਿਚ ਵਾਲਡ੍ਰਪ ਦੇ ਪੱਖ ਨੂੰ ਮੰਨਿਆ ਅਤੇ ਉਸ ਦੀ ਸਜ਼ਾ ਵੀ ਘੱਟ ਕਰ ਦਿੱਤੀ।
ਕਿਸੇ ਵੀ ਕਾਰਨ ਤੋਂ ਆਈ ਮਰਦਾਨਾ ਕਮਜ਼ੋਰੀ ਨੂੰ ਦੂਰ ਕਰਨ ਲਈ ਅਪਣਾਓ ਇਹ ਸ਼ਰਤੀਆ ਇਲਾਜ
NEXT STORY