ਇਸਲਾਮਾਬਾਦ- ਪਾਕਿਸਤਾਨ ਵੱਲੋਂ ਵਾਰ-ਵਾਰ ਬੇਨਤੀ ਕਰਨ ਤੋਂ ਬਾਅਦ ਵੀ ਤਾਲਿਬਾਨ ਨੇ ਟੀਟੀਪੀ ਦੇ ਅੱਤਵਾਦੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਤੋਂ ਨਾਰਾਜ਼ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਨੇ ਤਾਲਿਬਾਨ ਅੱਤਵਾਦੀਆਂ ਨੂੰ ਧਮਕੀ ਦਿੱਤੀ ਹੈ। ਬਿਲਾਵਲ ਨੇ ਕਿਹਾ ਕਿ ਜੇਕਰ ਤਾਲਿਬਾਨ ਸਰਕਾਰ ਕਾਰਵਾਈ ਕਰਨ 'ਚ ਅਸਫ਼ਲ ਰਹਿੰਦੀ ਹੈ ਤਾਂ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਤਹਿਤ 'ਸਵੈ-ਰੱਖਿਆ' ਲਈ ਅਫਗਾਨਿਸਤਾਨ ਦੇ ਅੰਦਰ ਲੁਕੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰ ਸਕਦੀ ਹੈ। ਬਿਲਾਵਲ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟੀਟੀਪੀ ਅਤੇ ਆਈਐੱਸਕੇਪੀ ਦੇ ਅੱਤਵਾਦੀ ਪਾਕਿਸਤਾਨ 'ਚ ਖੂਨ ਵਹਾ ਰਹੇ ਹਨ।
ਇਹ ਵੀ ਪੜ੍ਹੋ- ਕੀ ਸ਼ੋਏਬ ਮਲਿਕ ਤੇ ਸਾਨੀਆ ਮਿਰਜ਼ਾ ਦਾ ਹੋ ਗਿਆ ਤਲਾਕ? ਪਾਕਿ ਕ੍ਰਿਕਟਰ ਨੇ ਇੰਸਟਾ 'ਤੇ ਦਿੱਤਾ ਇਹ ਸੰਕੇਤ
ਹਾਲ ਹੀ 'ਚ ਬਾਜੌਰ 'ਚ ਆਈਐੱਸਕੇਪੀ ਦੇ ਆਤਮਘਾਤੀ ਹਮਲੇ 'ਚ 54 ਲੋਕ ਮਾਰੇ ਗਏ ਸਨ। ਇਸ ਤੋਂ ਇਲਾਵਾ 200 ਲੋਕ ਜ਼ਖਮੀ ਹੋਏ ਹਨ। ਇਹ ਸਾਰੇ ਲੋਕ ਮੌਲਾਨਾ ਫਜ਼ਲੁਰ ਰਹਿਮਾਨ ਦੀ ਪਾਰਟੀ ਦੇ ਮੈਂਬਰ ਸਨ ਜੋ ਸੱਤਾਧਾਰੀ ਪੀਡੀਐੱਮ ਦਾ ਹਿੱਸਾ ਹੈ। ਇਸ ਦੇ ਨਾਲ ਹੀ ਪਿਛਲੇ ਕਈ ਮਹੀਨਿਆਂ ਤੋਂ ਟੀਟੀਪੀ ਦੇ ਅੱਤਵਾਦੀ ਪਾਕਿਸਤਾਨੀ ਫੌਜ ਦਾ ਖੂਨ ਵਹਾ ਰਹੇ ਹਨ। ਉਨ੍ਹਾਂ ਨੇ ਵੱਡੀ ਗਿਣਤੀ 'ਚ ਟੀਟੀਪੀ ਦੇ ਅੱਤਵਾਦੀਆਂ ਦੀ ਹੱਤਿਆ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਅਤੇ ਫੌਜ ਮੁਖੀ ਆਸਿਮ ਮੁਨੀਰ ਨੇ ਵੀ ਤਾਲਿਬਾਨ ਨੂੰ ਕਾਰਵਾਈ ਦੀ ਧਮਕੀ ਦਿੱਤੀ ਸੀ ਪਰ ਕੋਈ ਫ਼ਾਇਦਾ ਨਹੀਂ ਹੋਇਆ। ਇਸ ਦੇ ਉਲਟ ਤਾਲਿਬਾਨ ਨੇ ਸਾਫ਼ ਕਿਹਾ ਹੈ ਕਿ ਟੀਟੀਪੀ ਦੇ ਅੱਤਵਾਦੀ ਅਫਗਾਨਿਸਤਾਨ 'ਚ ਨਹੀਂ ਸਗੋਂ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਹਨ।
ਇਹ ਵੀ ਪੜ੍ਹੋ- ਮੈਨਚੈਸਟਰ 'ਚ ਤਾਂ ਗੇਂਦਬਾਜ਼ੀ ਹੀ ਨਹੀਂ ਹੋਈ, ਜੁਰਮਾਨਾ ਲੱਗਣ 'ਤੇ ਭੜਕੇ ਉਸਮਾਨ ਖਵਾਜਾ, ਦਿੱਤਾ ਇਹ ਤਰਕ
ਬਿਲਾਵਲ ਨੇ ਬਾਅਦ 'ਚ ਇਹ ਵੀ ਸਪੱਸ਼ਟ ਕੀਤਾ ਕਿ ਤਾਲਿਬਾਨ ਦੇ ਡਰ ਕਾਰਨ ਅਫਗਾਨਿਸਤਾਨ ਦੇ ਅੰਦਰ ਕਾਰਵਾਈ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਨਹੀਂ ਬਲਕਿ ਆਖ਼ਰੀ ਵਿਕਲਪ ਹੋਣਾ ਚਾਹੀਦਾ ਹੈ। ਬਿਲਾਵਲ ਨੇ ਇਕ ਵਾਰ ਫਿਰ ਤਾਲਿਬਾਨ ਨੂੰ ਦੋਹਾ ਸਮਝੌਤੇ ਦੀ ਯਾਦ ਦਿਵਾਈ। ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਤਾਲਿਬਾਨ ਨੂੰ ਦੋਹਾ ਸਮਝੌਤੇ ਦੀ ਯਾਦ ਦਿਵਾਈ ਸੀ, ਜਿਸ 'ਤੇ ਤਾਲਿਬਾਨ ਨੇ ਸ਼ਾਹਬਾਜ਼ ਸਰਕਾਰ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ। ਤਾਲਿਬਾਨ ਨੇ ਕਿਹਾ ਸੀ ਕਿ ਉਸ ਨੇ ਦੋਹਾ ਸਮਝੌਤਾ ਅਮਰੀਕਾ ਨਾਲ ਕੀਤਾ ਸੀ ਨਾ ਕਿ ਪਾਕਿਸਤਾਨ ਨਾਲ। ਦਰਅਸਲ ਦੋਹਾ ਸਮਝੌਤੇ ਤਹਿਤ ਤਾਲਿਬਾਨ ਅੱਤਵਾਦੀਆਂ ਨੇ ਲਿਖਤੀ ਰੂਪ 'ਚ ਭਰੋਸਾ ਦਿੱਤਾ ਸੀ ਕਿ ਉਹ ਅਫਗਾਨਿਸਤਾਨ ਦੀ ਧਰਤੀ 'ਤੇ ਅੱਤਵਾਦੀਆਂ ਨੂੰ ਪਨਾਹ ਨਹੀਂ ਦੇਣਗੇ। ਨਾਲ ਹੀ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਦੇ ਹੋਏ ਕਿਸੇ ਵੀ ਅੱਤਵਾਦੀ ਸਮੂਹ ਨੂੰ ਕਿਸੇ ਹੋਰ ਦੇਸ਼ 'ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗ੍ਰੀਸ 'ਚ ਜੰਮੂ ਦੇ ਨੌਜਵਾਨ ਦੀ 'ਰਹੱਸਮਈ' ਮੌਤ, ਪਰਿਵਾਰ ਨੇ ਭਾਰਤ ਸਰਕਾਰ ਨੂੰ ਕੀਤੀ ਭਾਵੁਕ ਅਪੀਲ
NEXT STORY