ਵਾਸ਼ਿੰਗਟਨ (ਏਜੰਸੀ)- ਕਾਸ਼ ਪਟੇਲ ਨੇ ਭਗਵਦ ਗੀਤਾ 'ਤੇ ਹੱਥ ਰੱਖ ਕੇ ਐੱਫ.ਬੀ.ਆਈ. ਦੇ 9ਵੇਂ ਡਾਇਰੈਕਟਰ ਵਜੋਂ ਸਹੁੰ ਚੁੱਕੀ। ਪਟੇਲ (44) ਨੂੰ ਵੀਰਵਾਰ ਨੂੰ ਰਿਪਬਲਿਕਨ ਅਗਵਾਈ ਵਾਲੀ ਸੈਨੇਟ ਵਿੱਚ 49 ਦੇ ਮੁਕਾਬਲੇ 51 ਵੋਟਾਂ ਮਿਲੀਆਂ। ਉਹ ਦੇਸ਼ ਦੀ ਪ੍ਰਮੁੱਖ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਦੀ ਅਗਵਾਈ ਕਰਨ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਸ਼ੁੱਕਰਵਾਰ ਨੂੰ ਸਹੁੰ ਚੁੱਕ ਸਮਾਗਮ ਦੌਰਾਨ ਪਟੇਲ ਦੇ ਪਰਿਵਾਰਕ ਮੈਂਬਰ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਮੌਜੂਦ ਸਨ। ਸਹੁੰ ਚੁੱਕ ਸਮਾਗਮ ਅਮਰੀਕੀ ਅਟਾਰਨੀ ਜਨਰਲ ਪੈਮ ਬੋਂਡੀ ਦੁਆਰਾ ਵ੍ਹਾਈਟ ਹਾਊਸ ਕੰਪਲੈਕਸ ਵਿਖੇ 'ਆਈਜ਼ਨਹਾਵਰ ਐਗਜ਼ੀਕਿਊਟਿਵ ਆਫਿਸ ਬਿਲਡਿੰਗ' (EEOB) ਵਿੱਚ ਇੰਡੀਅਨ ਟ੍ਰੀਟੀ ਰੂਮ ਵਿੱਚ ਕੀਤਾ ਗਿਆ। ਉਨ੍ਹਾਂ ਨੇ ਪਟੇਲ ਨੂੰ ਗੀਤਾ 'ਤੇ ਹੱਥ ਰੱਖਣ ਅਤੇ ਸਹੁੰ ਚੁੱਕਣ ਲਈ ਆਪਣਾ ਸੱਜਾ ਹੱਥ ਉੱਚਾ ਚੁੱਕਣ ਲਈ ਕਿਹਾ।
ਇਹ ਵੀ ਪੜ੍ਹੋ: ਕੈਨੇਡਾ ਦੇ PM ਅਹੁਦੇ ਦੀ ਦੌੜ 'ਚੋਂ ਬਾਹਰ ਹੋਈ ਭਾਰਤੀ ਮੂਲ ਦੀ ਰੂਬੀ ਢੱਲਾ
ਪਟੇਲ ਨੇ ਕਿਹਾ, "ਮੈਂ ਅਮਰੀਕੀ ਸੁਪਨੇ ਨੂੰ ਜੀ ਰਿਹਾ ਹਾਂ। ਜੋ ਕੋਈ ਵੀ ਸੋਚਦਾ ਹੈ ਕਿ ਅਮਰੀਕੀ ਸੁਪਨਾ ਮਰ ਚੁੱਕਾ ਹੈ, ਉਹ ਇੱਥੇ ਦੇਖ ਲੈਣ। ਤੁਸੀਂ ਪਹਿਲੀ ਪੀੜ੍ਹੀ ਦੇ ਭਾਰਤੀ ਬੱਚੇ ਨਾਲ ਗੱਲ ਕਰ ਰਹੇ ਹੋ, ਜੋ ਰੱਬ ਦੀ ਹਰੀ ਭਰੀ ਧਰਤੀ 'ਤੇ ਸਭ ਤੋਂ ਮਹਾਨ ਦੇਸ਼ ਵਿੱਚ ਕਾਨੂੰਨ ਲਾਗੂ ਕਰਨ ਵਾਲੇ ਭਾਈਚਾਰੇ ਦੀ ਅਗਵਾਈ ਕਰਨ ਜਾ ਰਿਹਾ ਹੈ। ਇਹ ਹੋਰ ਕਿਤੇ ਨਹੀਂ ਹੋ ਸਕਦਾ।" ਨਿਊਯਾਰਕ ਵਿੱਚ ਜਨਮੇ ਪਟੇਲ ਗੁਜਰਾਤ ਨਾਲ ਸਬੰਧ ਰੱਖਦੇ ਹਨ। ਹਾਲਾਂਕਿ ਉਨ੍ਹਾਂ ਦੇ ਮਾਤਾ-ਪਿਤਾ ਪੂਰਬੀ ਅਫਰੀਕਾ ਤੋਂ ਹਨ। ਉਨ੍ਹਾਂ ਦੀ ਮਾਂ ਤਨਜ਼ਾਨੀਆ ਤੋਂ ਅਤੇ ਉਨ੍ਹਾਂ ਦੇ ਪਿਤਾ ਯੂਗਾਂਡਾ ਤੋਂ ਹਨ। ਉਹ 1970 ਵਿੱਚ ਕੈਨੇਡਾ ਤੋਂ ਅਮਰੀਕਾ ਆਏ ਸਨ। ਪਟੇਲ ਦੇ ਮਾਤਾ-ਪਿਤਾ ਹੁਣ ਸੇਵਾਮੁਕਤ ਹੋ ਚੁੱਕੇ ਹਨ ਅਤੇ ਆਪਣਾ ਸਮਾਂ ਅਮਰੀਕਾ ਅਤੇ ਗੁਜਰਾਤ ਦੋਵਾਂ ਵਿਚ ਬਿਤਾਉਂਦੇ ਹਨ।
ਇਹ ਵੀ ਪੜ੍ਹੋ: ਹਾਕੀ ਟੂਰਨਾਮੈਂਟ 'ਚ ਕੈਨੇਡਾ ਤੋਂ ਹਾਰਿਆ US, ਟਰੂਡੋ ਬੋਲੇ- ਟਰੰਪ ਨਾ ਸਾਡਾ ਦੇਸ਼ ਲੈ ਸਕਦੇ ਹਨ, ਨਾ ਸਾਡੀ ਖੇਡ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਰੀਸ਼ਸ ਦੇ ਰਾਸ਼ਟਰੀ ਦਿਵਸ ਸਮਾਰੋਹ 'ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ PM ਮੋਦੀ
NEXT STORY