ਇੰਟਰਨੈਸ਼ਨਲ ਡੈਸਕ- ਸਾਬਕਾ ਇੰਡੋ-ਕੈਨੇਡੀਅਨ ਸੰਸਦ ਮੈਂਬਰ ਰੂਬੀ ਢੱਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਖੁਦ ਦਿੱਤੀ ਹੈ। ਰੂਬੀ ਢੱਲਾ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਦੇ ਫੈਸਲੇ ਨੂੰ ਹੈਰਾਨ ਕਰਨ ਵਾਲਾ ਅਤੇ ਨਿਰਾਸ਼ਾਜਨਕ ਦੱਸਿਆ ਹੈ।
ਇਹ ਵੀ ਪੜ੍ਹੋ: ਹਾਕੀ ਟੂਰਨਾਮੈਂਟ 'ਚ ਕੈਨੇਡਾ ਤੋਂ ਹਾਰਿਆ US, ਟਰੂਡੋ ਬੋਲੇ- ਟਰੰਪ ਨਾ ਸਾਡਾ ਦੇਸ਼ ਲੈ ਸਕਦੇ ਹਨ, ਨਾ ਸਾਡੀ ਖੇਡ

ਢੱਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇੱਕ ਪੋਸਟ ਵਿਚ ਲਿਖਿਆ, “ਮੈਨੂੰ ਹੁਣੇ ਹੀ ਕੈਨੇਡਾ ਦੀ ਲਿਬਰਲ ਪਾਰਟੀ ਵੱਲੋਂ ਸੂਚਿਤ ਕੀਤਾ ਗਿਆ ਹੈ ਕਿ ਮੈਨੂੰ ਲੀਡਰਸ਼ਿਪ ਦੌੜ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ। ਇਹ ਫੈਸਲਾ ਹੈਰਾਨ ਕਰਨ ਵਾਲਾ ਅਤੇ ਨਿਰਾਸ਼ਾਜਨਕ ਹੈ, ਖਾਸ ਕਰਕੇ ਜਦੋਂ ਇਸ ਗੱਲ ਨੂੰ ਮੀਡੀਆ ਵਿੱਚ ਲੀਕ ਕਰ ਦਿੱਤਾ ਗਿਆ।'
ਇਹ ਵੀ ਪੜ੍ਹੋ: ਯਾਤਰੀਆਂ ਦੀ ਜਾਨ 'ਤੇ ਬਣੀ, ਪੰਛੀ ਨਾਲ ਟਕਰਾਉਣ ਮਗਰੋਂ ਟੁੱਟੀ ਜਹਾਜ਼ ਦੀ 'Nose'
ਉਨ੍ਹਾਂ ਅੱਗੇ ਕਿਹਾ, “ਪਾਰਟੀ ਨੇ ਮੇਰੇ ਖਿਲਾਫ ਦੋਸ਼ ਲਗਾਏ ਹਨ ਜੋ ਝੂਠੇ ਅਤੇ ਮਨਘੜਤ ਹਨ। ਮੈਨੂੰ ਇਸ ਦੌੜ ਤੋਂ ਬਾਹਰ ਕੱਢਣ ਲਈ ਵਰਤੀਆਂ ਗਈਆਂ ਚਾਲਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸਾਡਾ ਸੁਨੇਹਾ ਲੋਕਾਂ ਵਿੱਚ ਗੂੰਜ ਰਿਹਾ ਸੀ, ਅਸੀਂ ਜਿੱਤ ਰਹੇ ਸੀ ਅਤੇ ਪਾਰਟੀ ਇਸ ਤੋਂ ਖ਼ਤਰਾ ਮਹਿਸੂਸ ਕਰ ਰਹੀ ਸੀ। ਜਿੱਥੇ ਇੱਕ ਦਿਨ ਇਹ ਵਿਦੇਸ਼ੀ ਦਖਲਅੰਦਾਜ਼ੀ ਸੀ, ਤਾਂ ਦੂਜੇ ਦਿਨ ਇਹ ਚੋਣ ਮੁਹਿੰਮ ਦੀ ਉਲੰਘਣਾ ਸੀ। ਹਾਲਾਂਕਿ, ਇਹ ਸਾਰੀਆਂ ਚਾਲਾਂ ਮੈਨੂੰ ਮਾਰਕ ਕਾਰਨੀ ਨਾਲ ਬਹਿਸ ਕਰਨ ਅਤੇ ਲੀਡਰਸ਼ਿਪ ਦੀ ਦੌੜ ਜਿੱਤਣ ਤੋਂ ਰੋਕਣ ਲਈ ਵਰਤੀਆਂ ਗਈਆਂ ਸਨ। ਪਰ ਮੈਂ ਫਿਰ ਵੀ ਕੈਨੇਡਾ ਦੇ ਲੋਕਾਂ ਲਈ ਖੜ੍ਹੀ ਰਹਾਂਗੀ ਅਤੇ ਕੈਨੇਡਾ ਲਈ ਲੜਦੀ ਰਹਾਂਗੀ।'
ਇਹ ਵੀ ਪੜ੍ਹੋ: ਸਾਵਧਾਨ! ਚੀਨ 'ਚ ਮਿਲਿਆ ਕੋਰੋਨਾ ਵਰਗਾ ਨਵਾਂ ਵਾਇਰਸ, ਮਨੁੱਖਾਂ 'ਚ ਫੈਲਣ ਦਾ ਖਤਰਾ
ਰੂਬੀ ਢੱਲਾ ਨੇ ਆਪਣੀ ਪੋਸਟ ਵਿੱਚ ਲਿਖਿਆ, "ਕੈਨੇਡਾ ਦੀ ਲਿਬਰਲ ਪਾਰਟੀ ਸਪੱਸ਼ਟ ਤੌਰ 'ਤੇ ਸੱਤਾ 'ਤੇ ਕਾਬਜ਼ ਰਹਿਣਾ ਚਾਹੁੰਦੀ ਹੈ। ਹਾਲਾਂਕਿ, ਉਹ ਇਸ ਤੱਥ ਨੂੰ ਬਰਦਾਸ਼ਤ ਨਹੀਂ ਕਰ ਸਕੇ ਕਿ ਮੈਂ ਮਾਰਕ ਕਾਰਨੀ ਦੀ ਤਾਜਪੋਸ਼ੀ ਵਿੱਚ ਇਕਲੌਤੀ ਰੁਕਾਵਟ ਸੀ, ਭਾਵੇਂ ਇਹ ਬਹਿਸ ਵਿੱਚ ਹੋਵੇ ਜਾਂ ਕੈਨੇਡਾ ਲੀਡਰਸ਼ਿਪ ਚੋਣ।"
ਇਹ ਵੀ ਪੜ੍ਹੋ: ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, 2 ਹਫਤਿਆਂ ਲਈ ਸਕੂਲ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
20 ਸਾਲਾ ਭਾਰਤੀ ਵਿਦਿਆਰਥੀ ਸਿਰਫ਼ 8.40 ਸਕਿੰਟਾਂ 'ਚ ਹੀ ਬਣ ਗਿਆ ਵਿਸ਼ਵ ਚੈਂਪੀਅਨ
NEXT STORY