ਨੈਰੋਬੀ— ਤਣਾਅਪੂਰਨ ਮਾਹੌਲ ਵਿਚਕਾਰ ਮੰਗਲਵਾਰ ਨੂੰ ਕੀਨੀਆ ਵਿਚ ਆਮ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ, ਜਿਸ ਵਿਚ ਉਹੁਰੂ ਕੇਨਯਾਟਾ ਅਤੇ ਉਨ੍ਹਾਂ ਦੇ ਨਜ਼ਦੀਕੀ ਵਿਰੋਧੀ ਰਾਇਲਾ ਓਡਿੰਗਾ ਵਿਚਕਾਰ ਸਖਤ ਟੱਕਰ ਹੈ । ਪੂਰਬੀ ਅਫਰੀਕਾ ਦੇ ਸਭ ਤੋਂ ਵੱਡੀ ਅਰਥ ਵਿਵਸਥਾ ਵਾਲੇ ਇਸ ਦੇਸ਼ ਵਿਚ ਚੋਣ ਕਾਰਨ ਹਿੰਸਾ ਭੜਕਣ ਦਾ ਸ਼ੱਕ ਬਣਿਆ ਹੋਇਆ ਹੈ । ਭਾਰੀ ਸੁਰੱਖਿਆ ਵਿਚਕਾਰ ਦੇਸ਼ ਭਰ ਵਿਚ ਵੋਟਿੰਗ ਕੇਂਦਰਾਂ ਦੇ ਬਾਹਰ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਅਜਹੇ ਹਨ ਜੋ ਅੱਧੀ ਰਾਤ ਤੋਂ ਪਹਿਲਾਂ ਹੀ ਵੋਟਿੰਗ ਕੇਂਦਰਾਂ ਦੇ ਬਾਹਰ ਬੈਠੇ ਹੋਏ ਸਨ। ਸਵੇਰੇ 6 ਵਜੇ ਤੋਂ ਤੁਰੰਤ ਬਾਅਦ ਵੋਟਿੰਗ ਸ਼ੁਰੂ ਹੋ ਗਈ। ਨੈਰੋਬੀ ਦੀ ਸਭ ਤੋਂ ਵੱਡੀ ਝੁੱਗੀ ਕਿਬੇਰਾ, ਜਿਸ ਨੂੰ ਵਿਰੋਧੀ ਪੱਖ ਦਾ ਗੜ੍ਹ ਮੰਨਿਆਂ ਜਾਂਦਾ ਹੈ, ਜਿਥੇ 15 ਮਿੰਟ ਦੀ ਦੇਰੀ ਨਾਲ ਵੋਟਿੰਗ ਸ਼ੁਰੂ ਹੋਣ ਦੀ ਵਜ੍ਹਾ ਨਾਲ ਲੋਕ ਗੁੱਸੇ ਵਿਚ ਰੋਲਾ ਪਾਉਣ ਲੱਗੇ ਪਰ ਵੋਟਿੰਗ ਕੇਂਦਰ ਖੁੱਲਣ ਤੋਂ ਬਾਅਦ ਮਾਹੌਲ ਸ਼ਾਂਤ ਹੋ ਗਿਆ । ਇਹ ਚੋਣ ਕੀਨੀਆ ਦੀ ਤਰੱਕੀ ਲਈ ਬਹੁਤ ਮਹੱਤਵਪੂਰਣ ਮੰਨੀ ਜਾ ਰਹੀ ਹੈ ਕਿਉਂਕੀ 2007 ਦੀ ਵਿਵਾਦਿਤ ਚੋਣ ਤੋਂ ਬਾਅਦ ਸ਼ੁਰੂ ਹੋਈ ਹਿੰਸਾ ਵਿਚ 1100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6 ਲੱਖ ਤੋਂ ਜ਼ਿਆਦਾ ਲੋਕ ਉਜੜ ਚੁੱਕੇ ਹਨ । ਤਣਾਅ ਘੱਟ ਕਰਨ ਦੀ ਕੋਸ਼ਿਸ਼ ਵਿਚ ਕੇਨਯਾਟਾ ਨੇ ਸੋਮਵਾਰ ਦੀ ਰਾਤ ਨੂੰ ਦੇਸ਼ ਨੂੰ ਸੰਬੋਧਤ ਕਰ ਕੇ ਨਾਗਰਿਕਾਂ ਨੂੰ ਸ਼ਾਂਤੀਪੂਰਨ ਢੰਗ ਨਾਲ ਵੋਟ ਕਰਨ ਦੀ ਅਪੀਲ ਕੀਤੀ ।
ਲੱਗੀ ਅਜਿਹੀ ਬੀਮਾਰੀ ਕਿ 'ਨੀਂਦ' ਬਣੀ ਇਸ ਮੁੰਡੇ ਦੀ ਵੱਡੀ ਦੁਸ਼ਮਣ
NEXT STORY