ਕੈਲੀਫੋਰਨੀਆ , ( ਰਾਜ ਗੋਗਨਾ )— ਕੈਲੀਫੋਰਨੀਆ ਦੇ ਹਾਲੀਵੁੱਡ ਸਿਟੀ ਲਾਸ ਏਂਜਲਸ ਵਿਖੇ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਸਬੰਧੀ ਕੀਰਤਨ ਦਰਬਾਰ ਅਤੇ ਨਗਰ ਕੀਰਤਨ ਲਾਸ ਏਂਲਜਸ ਦੇ ਕਨਵੈਨਸ਼ਨ ਸੈਂਟਰ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ। ਇਸ ਸ਼ੁੱਭ ਦਿਹਾੜੇ ਮੌਕੇ ਕੀਤੇ ਧਾਰਮਿਕ ਪ੍ਰੋਗਰਾਮਾਂ ਵਿੱਚ ਕੇਵਲ ਕੈਲੀਫੋਰਨੀਆ ਤੋਂ ਹੀ ਨਹੀਂ ਬਲਕਿ ਅਮਰੀਕਾ ਦੇ ਹੋਰਨਾਂ ਭਾਗਾਂ, ਮੈਕਸੀਕੋ ਅਤੇ ਭਾਰਤ ਤੋਂ ਸਿੱਖ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਗੁਰੂ ਰਾਮ ਦਾਸ ਆਸ਼ਰਮ ਪੱਛਮੀ ਲਾਸ ਏਂਜਲਸ ਵਿਖੇ ਵੱਡੇ ਤੜਕੇ 3:30 ਵਜੇ ਭਾਈ ਅਵਤਾਰ ਕੀਰਤਨ ਟਕਸਾਲ ਦੇ 20 ਤੋਂ ਵੱਧ ਗੁਰਸਿੱਖਾਂ ਨੇ ਭਾਈ ਸੁਰਿੰਦਰ ਸਿੰਘ ਦੀ ਰਹਿਨੁਮਾਈ ਹੇਠ 'ਆਸਾ ਦੀ ਵਾਰ' ਦਾ ਮਨੋਹਰ ਕੀਰਤਨ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਾਹੀ ਸਵਾਰੀ ਨੁੰ ਉਥੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ, ਜਿਸ ਦੀ ਅਗਵਾਈ ਮੋਟਰਸਾਈਕਲ ਸਵਾਰ ਪੁਲਸ ਵਾਲੇ ਕਰ ਰਹੇ ਸਨ, ਨੂੰ ਝੂਲਦੇ ਖਾਲਸਾਈ ਨਿਸ਼ਾਨਾਂ ਸਮੇਤ ਲਾਸ ਏਦੇ ਕਨਵੈਨਸ਼ਨ ਸੈਂਟਰ ਲਿਆਂਦਾ ਗਿਆ, ਜਿੱਥੇ ਸਵੇਰੇ 7:00 ਵਜੇ ਕੀਰਤਨ ਦਰਬਾਰ ਆਰੰਭ ਹੋਇਆ।
ਲਗਭਗ 40 ਦੇ ਕਰੀਬ ਕੀਰਤਨੀਆਂ, ਜਿਨ੍ਹਾਂ 'ਚ ਬੀਬੀਆਂ, ਬੱਚੇ ਤੇ ਰਾਗੀ ਜੱਥੇ ਸ਼ਾਮਲ ਸਨ, ਨੇ ਸਿੱਖ ਪ੍ਰੇਡ ਮੌਕੇ ਮਨੋਹਰ ਕੀਰਤਨ ਰਾਹੀਂ ਫਿਜ਼ਾ 'ਚ ਗੁਰੂ ਦਾ ਸੰਦੇਸ਼ ਸਭਨਾਂ ਤੱਕ ਪਹੁੰਚਾਇਆ।
ਇਸ ਮੌਕੇ ਮਨੋਹਰ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨ ਵਾਲਿਆਂ 'ਚ ਭਾਈ ਜਸਵੰਤ ਸਿੰਘ, ਭਾਈ ਰਘਬੀਰ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਸੁਦੀਪ ਸਿੰਘ ਅਤੇ ਪ੍ਰੋਫੈਸਰ ਰਣਜੀਤ ਸਿੰਘ ਸ਼ਾਮਲ ਸਨ। ਸੰਤ ਅਨੂਪ ਸਿੰਘ ਅਤੇ ਪ੍ਰਤਾਪ ਬ੍ਰਦਰਜ਼ ਨੇ ਵੀ ਅਪਣੀ ਹਾਜ਼ਰੀ ਲਗਵਾਈ। ਗੁਰੂ ਰਾਮ ਦਾਸ ਆਸ਼ਰਮ ਦੇ ਕੀਰਤਨੀ ਜੱਥੇ ਨੇ 'ਆਨੰਦ ਸਾਹਿਬ' ਅਤੇ 'ਸੌਂਗ ਆਫ਼ ਖਾਲਸਾ' ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
ਫੈਡਰਲ, ਕਾਉਂਟੀ ਅਤੇ ਸ਼ਹਿਰ ਦੀਆਂ ਉਘੀਆਂ ਸ਼ਖਸ਼ੀਅਤਾਂ ਨੇ ਇਸ ਪ੍ਰੋਗਰਾਮ ਮੌਕੇ ਸ਼ਾਮਲ ਹੋ ਕੇ ਸਿੱਖ ਭਾਈਚਾਰੇ ਨਾਲ ਇਕਮੁਠਤਾ ਪ੍ਰਗਟਾਈ। ਯੂ. ਐੱਸ. ਕਾਂਗਰਸਵੁਮਨ 27ਵਾਂ ਡਿਸਟਰਿਕ ਜੂਡੀ ਚੂ ਨੇ ਲਗਾਤਾਰ 18ਵੀਂ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।
ਦੱਖਣੀ ਕੈਲੀਫੋਰਨੀਆ ਦੀ ਸਿੱਖ ਸੰਗਤ ਵਲੋਂ ਜਿਨ੍ਹਾਂ ਪਤਵੰਤਿਆਂ ਨੂੰ ਇਸ ਮੌਕੇ ਸਪਿਰਿਟ ਆਫ਼ ਵਿਸਾਖੀ ਅਵਾਰਡਜ਼”ਨਾਲ ਸਨਮਾਨਿਆ ਗਿਆ । ਉਨ੍ਹਾਂ ਵਿੱਚ ਜੂਹੀ ਚੂ ਤੋਂ ਇਲਾਵਾ ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ, ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ, ਸਿਕਦਾਰ ਸਾਹਿਬਾ ਸਰਦਾਰਨੀ ਗੁਰ ਅੰਮ੍ਰਿਤ ਕੌਰ ਖਾਲਸਾ, ਗਿਆਨੀ ਰਣਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਗੁਰਿੰਦਰ ਸਿੰਘ ਖਾਲਸਾ ਸਿੱਖ ਪੀ. ਏ. ਸੀ. ਦੇ ਚੇਅਰਮੈਨ, ਜਸਵੰਤ ਸਿੰਘ ਝਾਵਰ, ਸਾਧ ਸੰਗਤ ਇਨਲੈਂਡ ਸਿੱਖ ਐਜੂਕੇਸ਼ਨ ਇੰਪਾਇਰ, ਸਾਧ ਸੰਗਤ ਸਿੱਖ ਟੈਂਪਲ ਰਿਵਰਸਾਈਡ ਅਤੇ ਨੈਕਸਟ ਜਨਰੇਸ਼ਨ ਮੈਨੇਜਮੈਂਟ ਕਮੇਟੀ ਸ਼ਾਮਲ ਸਨ।
ਗਿਆਨੀ ਰਣਜੀਤ ਸਿੰਘ ਜੀ ਨੇ ਯੋਗੀ ਹਰਭਜਨ ਸਿੰਘ ਜੀ ਤੇ ਉਨ੍ਹਾਂ ਦੀ ਪਤਨੀ ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ ਵਲੋਂ ਖਾਲਸਾ ਪੰਥ ਦੀ ਸੇਵਾ ਲਈ ਘਾਲੀਆਂ ਘਾਲਨਾਵਾਂ ਤੇ ਸਿਕਦਾਰ ਸਾਹਿਬਾ ਗੁਰ ਅੰਮ੍ਰਿਤ ਕੌਰ ਖਾਲਸਾ ਵਲੋਂ ਇਸ ਮਿਸ਼ਨ ਨੂੰ ਅੱਗੇ ਤੋਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਲਾਸ ਏਂਜਲਸ ਦੇ ਮੇਅਰ ਐਰਿਕ ਗਾਰਸੇਟੀ ਵੱਲੋਂ ਭਾਈ ਸਾਹਿਬਾ ਬੀਬੀ ਜੀ ਇੰਦਰਜੀਤ ਕੌਰ ਖਾਲਸਾ ਨੂੰ ਸਿੱਖ ਪੰਥ ਨੂੰ ਸੁਚੱਜੀ ਅਗਵਾਈ ਦੇਣ ਬਦਲੇ ਸਰਾਹਨਾਪੱਤਰ ਵਾਲੀ ਪਲੇਕ ਨਾਲ ਸਨਮਾਨਿਆ ਗਿਆ। ਉਨ੍ਹਾਂ ਨੇ ਸਿੱਖ ਭਾਈਚਾਰੇ ਵਲੋਂ ਬੇਘਰਿਆਂ ਦੀ ਮਦਦ ਅਤੇ ਲੰਗਰ ਦੀ ਸੇਵਾ ਬਦਲੇ ਸਰਾਹਨਾ ਅਤੇ ਧੰਨਵਾਦ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਇਸ ਸਾਲ ਸਿਆਲਾਂ ਦੇ ਦਿਨੀਂ ਅਪਣੀ ਭਾਰਤ ਫੇਰੀ ਦੌਰਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰ ਸਕਣਗੇ।
ਗੁਰੁ ਗ੍ਰੰਥ ਸਾਹਿਬ ਦੀ ਸਵਾਰੀ ਵਾਲੇ ਫਲੋਟ ਨੂੰ ਸ਼ਾਹੀ ਢੰਗ ਨਾਲ ਸਜਾਉਣ ਦੀ ਸੇਵਾ ਜੋਗਿੰਦਰ ਸਿੰਘ ਸਿੱਧੂ ਨੇ ਨਿਭਾਈ ਸੀ। ਸਿੱਖ ਪਰੇਡ 'ਚ ਸਹਿਯੋਗ ਦੇਣ ਵਾਲਿਆਂ 'ਚ ਗੁਰਦੀਪ ਸਿੰਘ ਮਲਿਕ, ਜੋਗਿੰਦਰ ਸਿੰਘ ਸਿੱਧੂ, ਸੁਖੀ ਸਿੰਘ ਤੇ ਸੋਹਨ ਸਿੰਘ ਚੌਧਰੀ ਦਾ ਵੱਡਾ ਯੋਗਦਾਨ ਰਿਹਾ। ਗ੍ਰੰਥੀ ਬੀਬੀ ਮਨਜੀਤ ਕੌਰ ਖਾਲਸਾ ਦਾ ਯੋਗਦਾਨ ਵੀ ਜ਼ਿਕਰਯੋਗ ਹੈ।
ਪ੍ਰੋਗਰਾਮ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਵਿਉਂਤਬੰਦ ਕਰਕੇ ਪੇਸ਼ ਕਰਨ 'ਚ ਖਾਲਸਾ ਕੇਅਰ ਸੈਂਟਰ ਦੇ ਹਰਵਿੰਦਰ ਸਿੰਘ ਦੀ ਦਾਦ ਦੇਣੀ ਬਣਦੀ ਹੈ। ਪ੍ਰੋਗਰਾਮ ਨੂੰ ਸਜਾਉਣ ਦਾ ਕਾਰਜ ਸੇਵਾ ਕੌਰ ਖਾਲਸਾ ਨੇ ਬਹੁਤ ਹੀ ਸ਼ਰਧਾ ਅਤੇ ਖੂਬਸੂਰਤ ਢੰਗ ਨਾਲ ਕੀਤਾ।
ਹਾਲੀਵੁੱਡ ਸਿੱਖ ਟੈਂਪਲ ਵਰਮੌਟ ਦੇ ਸੇਵਾਦਾਰ ਸਾਰਾ ਦਿਨ ਸੰਗਤ ਦੀ ਗੁਰੂ ਕੇ ਲੰਗਰਾਂ ਨਾਲ ਸੇਵਾ ਕਰਨ ਵਾਲਿਆਂ 'ਚ ਮੋਹਰੀ ਸਨ। ਲੰਗਰ ਲਈ ਯੋਗਦਾਨ ਪਾਉਣ ਵਾਲਿਆਂ 'ਚ ਹਰਦੀਪ ਸਿੰਘ ਵਿਰਦੀ, ਅਮਰਜੀਤ ਸਿੰਘ, ਸਰਬਜੀਤ ਸਿੰਘ, ਭਾਈ ਚਤਰ ਸਿੰਘ, ਹਰਨਾਮ ਸਿੰਘ, ਸੰਜਮਪ੍ਰੀਤ ਰਾਏ ਕੌਰ, ਡਾ. ਮਨਜੀਤ ਸਿੰਘ ਖਾਲਸਾ, ਮਨਜੀਤ ਸਿੰਘ, ਬਿੱਕੀ ਸਿੰਘ ਤੇ ਭਾਈ ਘਨੱ੍ਹਈਆ ਸੇਵਾ ਦਲ ਸ਼ਾਮਲ ਸਨ। ਦੇਗ ਦੀ ਸੇਵਾ ਵੀ ਭਾਈ ਘਨੱ੍ਹਈਆ ਸੇਵਾ ਦਲ ਨੇ ਨਿਭਾਈ।
ਪੀ. ਐੱਮ. ਮੋਦੀ ਦੇ ਵਿਦੇਸ਼ ਦੌਰੇ 'ਚ ਅਚਾਨਕ ਬਦਲਾਅ, ਨਹੀਂ ਮਿਲਣਗੇ ਪਾਕਿਸਤਾਨੀ ਪੀ. ਐੱਮ. ਨੂੰ
NEXT STORY