ਲੰਡਨ-ਕੋਵਿਡ-19 ਮਰੀਜ਼ਾਂ ਨੂੰ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦਾ ਵਧੇਰੇ ਖਤਰਾ ਹੈ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ 'ਚ ਬੀਬੀਆਂ ਵਿਸ਼ੇਸ਼ ਤੌਰ 'ਤੇ ਵਧੇਰੇ ਸੰਵੇਦਨਸ਼ੀਲ ਹਨ। ਸਵੀਡਨ 'ਚ ਕੀਤੇ ਗਏ ਅਧਿਐਨ 'ਚ ਪਾਇਆ ਗਿਆ ਹੈ ਕਿ ਕੋਵਿਡ-19 ਦੀ ਲਪੇਟ 'ਚ ਆਈਆਂ ਬੀਬੀਆਂ ਦਾ ਦਿਲ ਦਾ ਦੌਰ ਪੈਣ ਨਾਲ ਮੌਤ ਹੋਣ ਦਾ ਖਦਸ਼ਾ ਮਰਦਾਂ ਦੇ ਮੁਕਾਬਲੇ 9 ਗੁਣਾ ਵਧੇਰੇ ਹੈ।
ਇਹ ਵੀ ਪੜ੍ਹੋ -ਅਗਫਾਨੀ ਫੌਜ ਦੀ ਕਾਰਵਾਈ 'ਚ 15 ਤਾਲਿਬਾਨ ਅੱਤਵਾਦੀ ਢੇਰ
'ਯੂਰਪੀਅਨ ਹਾਰਟ' ਜਰਨਲ 'ਚ ਪ੍ਰਕਾਸ਼ਿਤ ਅਧਿਐਨ 'ਚ ਦੱਸਿਆ ਗਿਆ ਹੈ ਕਿ ਇਸ 'ਚ 1946 ਅਜਿਹੇ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਬੀਤੇ ਸਾਲ ਇਕ ਜਨਵਰੀ ਤੋਂ 20 ਜੁਲਾਈ ਦਰਮਿਆਨ ਹਸਪਤਾਲ ਦੇ ਬਾਹਰ ਕਿਸੇ ਦੂਜੇ ਸਥਾਨ 'ਤੇ ਦਿਲ ਦਾ ਦੌਰਾ ਪਿਆ ਜਦਕਿ 1080 ਅਜਿਹੇ ਲੋਕ ਸ਼ਾਮਲ ਕੀਤੇ ਗਏ ਜਿਨ੍ਹਾਂ ਨਾਲ ਹਸਪਤਾਲ 'ਚ ਅਜਿਹਾ ਹੋਇਆ। ਸਵੀਡਨ ਦੇ ਗੋਥੇਨਬਰਗ ਯੂਨੀਵਰਸਿਟੀ ਦੇ ਖੋਜਕਤਰਾਵਾਂ ਮੁਤਾਬਕ ਮਹਾਮਾਰੀ ਦੌਰਾਨ ਕੀਤੇ ਗਏ ਅਧਿਐਨ 'ਚ ਹਸਪਤਾਲ 'ਚ ਦਿਲ ਦੇ ਦੌਰੇ ਦਾ ਸ਼ਿਕਾਰ ਹੋਏ 10 ਫੀਸਦੀ ਲੋਕ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਸਨ ਜਦਕਿ ਹਸਪਤਾਲ ਤੋਂ ਬਾਹਰ ਅਜਿਹੇ ਮਰੀਜ਼ਾਂ ਦੀ ਗਿਣਤੀ 16 ਫੀਸਦੀ ਸੀ।
ਇਹ ਵੀ ਪੜ੍ਹੋ -ਰੈੱਡ ਕ੍ਰਾਸ ਗਰੀਬ ਦੇਸ਼ਾਂ ਨੂੰ ਉਪਲੱਬਧ ਕਰਵਾਏਗਾ ਕੋਵਿਡ-19 ਟੀਕਾ
ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਦਿਲ ਦੇ ਦੌਰੇ ਦੇ ਸ਼ਿਕਾਰ ਹੋਏ ਲੋਕਾਂ ਦੇ 30 ਦਿਨਾਂ ਦੇ ਅੰਦਰ ਜਾਨ ਗੁਆਉਣ ਦਾ ਖਤਰਾ 3.4 ਗੁਣਾ ਵਧ ਗਿਆ ਸੀ ਜਦਕਿ ਜਿਨ੍ਹਾਂ ਲੋਕਾਂ ਨਾਲ ਹਸਪਤਾਲ ਤੋਂ ਬਾਹਰ ਅਜਿਹਾ ਹੋਇਆ ਉਨ੍ਹਾਂ ਦੇ ਸਮਾਨ ਮਿਆਦ 'ਚ ਮਰਨ ਦਾ ਖਤਰਾ 2.3 ਗੁਣਾ ਵਧੇਰੇ ਸੀ। ਗੋਥੇਨਬਰਗ ਯੂਨੀਵਰਸਿਟੀ 'ਚ ਮੈਡੀਕਲ ਦੇ ਵਿਦਿਆਰਥੀ ਅਤੇ ਅਧਿਐਨ ਦੇ ਪਹਿਲੇ ਲੇਖਕ ਪੈਡ੍ਰਮ ਸੁਲਤਾਨੀਅਨ ਨੇ ਕਿਹਾ ਕਿ ਸਾਡੇ ਅਧਿਐਨ ਤੋਂ ਸਾਫ ਪਤਾ ਚੱਲਦਾ ਹੈ ਕਿ ਦਿਲ ਦਾ ਦੌਰਾ ਪੈਣਾ ਅਤੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣਾ ਇਕ ਘਾਤਕ ਸੁਮੇਲ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸਕਾਟਲੈਂਡ 'ਚ ਕੋਕੀਨ ਦੀ ਤਸਕਰੀ ਕਰਦੇ ਦੋ ਵਿਅਕਤੀਆਂ ਨੂੰ 20 ਸਾਲ ਕੈਦ
NEXT STORY