ਇਸਲਾਮਾਬਾਦ(ਬਿਊਰੋ)— ਭਾਰਤ ਵੱਲੋਂ ਕੁਲਭੂਸ਼ਣ ਜਾਧਵ ਦੇ ਕੇਸ ਦੇ ਤਹਿਤ ਇਟਰਨੈਸ਼ਨਲ ਕੋਰਟ ਆਫ ਜਸਟਿਸ (ਹੇਗ) ਵਿਚ ਮੰਗਲਵਾਰ ਨੂੰ ਨਵੀਂ ਪਟੀਸ਼ਨ ਦਾਇਰ ਕੀਤੀ ਗਈ ਹੈ। ਭਾਰਤ ਨੇ ਪਾਕਿਸਤਾਨ ਵੱਲੋਂ ਆਈ.ਸੀ.ਜੇ ਵਿਚ 13 ਦਸੰਬਰ 2017 ਨੂੰ ਦਾਖਲ ਜਵਾਬ ਵਿਚ ਆਪਣਾ ਦੂਜੀ ਵਾਰ ਲਿਖਤੀ ਜਵਾਬ ਦਾਇਰ ਕੀਤਾ ਹੈ। ਵਿਦੇਸ਼ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਪਿੱਛਲੇ ਸਾਲ ਮਈ ਵਿਚ ਪਾਕਿਸਤਾਨ ਦੀ ਮਿਲਟਰੀ ਕੋਰਟ ਨੇ ਜਾਸੂਸੀ ਦੇ ਦੋਸ਼ ਵਿਚ ਜਾਧਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤ ਨੇ ਹੇਗ ਸਥਿਤ ਆਈ.ਸੀ.ਜੇ ਦਾ ਦਰਵਾਜ਼ਾ ਖੜਕਾਇਆ ਸੀ। ਜਿਸ ਤੋਂ ਬਾਅਦ ਆਈ.ਸੀ.ਜੇ ਦੀ 10 ਮੈਂਬਰੀ ਬੈਂਚ ਨੇ 18 ਮਈ ਨੂੰ ਜਾਧਵ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਸੀ।
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ, 'ਅੰਤਰਾਸ਼ਟਰੀ ਕੋਰਟ ਦੇ 17 ਜਨਵਰੀ 2018 ਦੇ ਹੁਕਮ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਨੇ ਕੁਲਭੂਸ਼ਣ ਜਾਧਵ ਮਾਮਲੇ ਵਿਚ ਲਿਖਤੀ ਜਵਾਬ ਪੇਸ਼ ਕੀਤਾ।' ਮੰਤਰਾਲੇ ਨੇ ਕਿਹਾ ਕਿ ਜਾਧਵ ਦੇ ਅਧਿਕਾਰਾਂ ਦੀ ਰੱਖਿਆ ਲਈ ਭਾਰਤ ਸਾਰੀਆਂ ਸੰਭਾਵਿਤ ਕੋਸ਼ਿਸ਼ਾਂ ਲਈ ਵਚਨਬੱਧ ਹੈ। ਦੱਸਣਯੋਗ ਹੈ ਕਿ ਆਈ.ਸੀ.ਜੇ ਦੇ ਹੁਕਮ ਤੋਂ ਬਾਅਦ ਭਾਰਤ ਨੇ ਇਸ ਮਾਮਲੇ ਵਿਚ 13 ਸਤੰਬਰ 2017 ਨੂੰ ਲਿਖਤੀ ਹਲਫਨਾਮਾ ਦਿੱਤਾ ਸੀ ਅਤੇ ਪਾਕਿਸਤਾਨ ਨੇ ਪਿਛਲੇ ਸਾਲ 13 ਦਸੰਬਰ ਨੂੰ 'ਜਵਾਬੀ ਹਲਫਨਾਮਾ' ਦਾਇਰ ਕੀਤਾ ਸੀ। ਮੰਗਲਵਾਰ ਨੂੰ ਦਾਇਰ ਹਫਲਨਾਮਾ ਪਾਕਿਸਤਾਨ ਨੂੰ ਜਵਾਬ ਸੀ। ਹੁਣ ਪਾਕਿਸਤਾਨ ਨੂੰ 17 ਜੁਲਾਈ ਤੱਕ ਆਪਣਾ ਜਵਾਬ ਦੇਣ ਨੂੰ ਕਿਹਾ ਗਿਆ ਹੈ।'
ਕੈਨੇਡਾ 'ਚ ਮਾਰੇ ਗਏ ਪੁੱਤ ਦੀ ਯਾਦ 'ਚ ਪੰਜਾਬੀ ਪਰਿਵਾਰ ਸ਼ੁਰੂ ਕਰੇਗਾ ਚੈਰੀਟੇਬਲ ਸੰਸਥਾ
NEXT STORY