ਇਸਲਾਮਾਬਾਦ— ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕਥਿਤ ਭਾਰਤੀ ਜਾਸੂਸ ਕੁਲਭੂਸ਼ਣ ਜਾਧਵ ਪੂਰੀ ਤਰ੍ਹਾਂ ਨਾਲ ਮਨੁੱਖੀ ਆਧਾਰ 'ਤੇ ਆਪਣੀ ਪਤਨੀ ਨਾਲ ਮੁਲਾਕਾਤ ਕਰ ਸਕਦਾ ਹੈ। ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਦੀ ਇਕ ਫੌਜ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਇਸ ਸੰੰਬੰਧ 'ਚ ਇਥੇ ਭਾਰਤੀ ਹਾਈ ਕਮਿਸ਼ਨ ਨੂੰ ਸੁਚਿਤ ਕਰ ਦਿੱਤਾ ਗਿਆ ਹੈ।
ਮੰਤਰੀਲੇ ਵੱਲੋਂ ਜਾਰੀ ਬਿਆਨ ਮੁਤਾਬਕ ਪਾਕਿਸਤਾਨ ਸਰਕਾਰ ਨੇ ਪੂਰੀ ਤਰ੍ਹਾਂ ਮਨੁੱਖੀ ਆਧਾਰ 'ਤੇ ਪਾਕਿਸਤਨਾ 'ਚ ਕਮਾਂਡਰ ਕੁਲਭੂਸ਼ਣ ਜਾਧਵ ਨੂੰ ਉਸ ਦੀ ਪਤਨੀ ਨਾਲ ਮੁਲਾਕਾਤ ਕਰਵਾਉਣ ਦਾ ਫੈਸਲਾ ਲਿਆ ਹੈ। ਇਸਲਾਮਾਬਾਦ ਨੇ ਕਿਹਾ ਸੀ ਕਿ ਕਥਿਤ ਤੌਰ 'ਤੇ ਭਾਰਤੀ ਨੇਵੀ ਫੌਜ ਦੇ ਅਧਿਕਾਰੀ ਤੇ ਬਾਅਦ 'ਚ ਭਾਰਤੀ ਖੁਫੀਆ ਏਜੰਸੀ ਰਿਸਰਚ ਤੇ ਐਨਾਲਿਸਿਸ ਵਿੰਗ ਨਾਲ ਜੁੜਨ ਵਾਲੇ ਜਾਧਵ ਨੂੰ ਪਾਕਿਸਤਾਨ 'ਚ ਗੈਰ ਕਾਨੂੰਨੀ ਤੌਰ 'ਤੇ ਘੁਸਪੈਠ ਤੋਂ ਬਾਅਦ 3 ਮਾਰਚ 2016 ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਬਿਆਨ ਮੁਤਾਬਕ ਜਾਧਵ ਨੇ ਪਾਕਿਸਤਾਨ ਅਦਾਲਤ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਸ ਨੂੰ ਭਾਰਤੀ ਖੁਫੀਆ ਏਜੰਸੀ 'ਰਾਅ' ਨੇ ਪਾਕਿਸਤਾਨ ਖਿਲਾਫ ਲੜਾਈ ਸ਼ੁਰੂ ਕਰਨ, ਅਸਥਿਰ ਕਰਨ ਦੇ ਇਰਾਦੇ ਨਾਲ ਜਸੂਸੀ, ਅੱਤਵਾਦੀ ਤੇ ਭੰਨ-ਤੋੜ ਵਰਗੀਆਂ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਕਿਹਾ ਸੀ।
ਕਾਰ ਚਾਲਕ ਨੇ 3 ਵਿਦਿਆਰਥੀਆਂ 'ਤੇ ਚੜ੍ਹਾਈ ਗੱਡੀ, 2 ਦੀ ਹਾਲਤ ਗੰਭੀਰ
NEXT STORY