ਕਾਠਮੰਡੂ- ਨੇਪਾਲ ਵਿਚ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 18 ਹੋ ਗਈ ਹੈ ਅਤੇ 21 ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਪੁਲਸ, ਹਥਿਆਰਬੰਦ ਬਲ ਅਤੇ ਫੌਜ ਦੇ ਜਵਾਨ ਸਥਾਨਕ ਲੋਕਾਂ ਦੀ ਮਦਦ ਨਾਲ ਲਾਪਤਾ ਹੋਏ ਲੋਕਾਂ ਦੀ ਭਾਲ ਕਰ ਰਹੇ ਹਨ।
ਨੇਪਾਲ ਦੇ ਸਿੰਧੂਪਾਲਚੋਕ ਜ਼ਿਲ੍ਹੇ ਦੇ ਜੁਗਲ ਦਿਹਾਤੀ ਨਗਰ ਪਾਲਿਕਾ ਖੇਤਰ ਵਿਚ ਸ਼ੁੱਕਰਵਾਰ ਦੀ ਤੜਕੇ ਮਲਬੇ ਵਿਚ ਦੱਬੇ 18 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ, ਜਦਕਿ 21 ਲੋਕ ਅਜੇ ਵੀ ਲਾਪਤਾ ਹਨ। ਇਸ ਘਟਨਾ ਵਿਚ ਪਹਾੜੀ ਦਾ ਇਕ ਹਿੱਸਾ ਟੁੱਟ ਗਿਆ ਅਤੇ ਲਿਡੀ ਪਿੰਡ ਵਿਚ 37 ਘਰਾਂ ਉੱਤੇ ਡਿੱਗ ਪਿਆ। ਪੁਲਸ ਸੁਪਰਡੈਂਟ ਪ੍ਰਜਵੋਲ ਮਹਾਰਾਜਨ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 11 ਬੱਚੇ, ਚਾਰ ਔਰਤਾਂ ਅਤੇ ਤਿੰਨ ਆਦਮੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਹਾੜੀ ਦਾ ਇੱਕ ਹਿੱਸਾ ਟੁੱਟ ਗਿਆ ਅਤੇ 25 ਘਰਾਂ ਉੱਤੇ ਡਿੱਗ ਪਿਆ। ਅਧਿਕਾਰੀਆਂ ਨੂੰ ਡਰ ਹੈ ਕਿ ਜ਼ਮੀਨ ਮੁੜ ਖਿਸਕ ਸਕਦੀ ਹੈ, ਇਸ ਲਈ ਖਤਰੇ ਨੂੰ ਦੇਖਦੇ ਹੋਏ ਲੋਕਾਂ ਕੋਲੋਂ ਘਰ ਖਾਲੀ ਕਰਵਾ ਲਏ ਗਏ ਹਨ । ਅਧਿਕਾਰੀਆਂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲੈ ਗਏ ਅਤੇ ਇਸ ਸਮੇਂ ਉਹ ਟੈਂਟਾਂ ਵਿਚ ਰਹਿ ਰਹੇ ਹਨ।
ਰੋਮ 'ਚ ਧੂਮ-ਧਾਮ ਨਾਲ ਮਨਾਇਆ ਗਿਆ ਭਾਰਤ ਦਾ 74ਵਾਂ ਸੁਤੰਤਰਤਾ ਦਿਵਸ
NEXT STORY