ਲੰਡਨ (ਏਜੰਸੀ)- ਬ੍ਰਿਟੇਨ ਦੇ ਸਮਰਾਟ ਦੇ ਰੂਪ ਵਿਚ ਚਾਰਲਸ-III ਨੇ ਸੋਮਵਾਰ ਨੂੰ ਪਹਿਲੀ ਵਾਰ ਸੰਸਦ ਵਿਚ ਸੰਬੋਧਨ ਕਰਦੇ ਹੋਏ ਮਹਾਰਾਣੀ ਐਲਿਜ਼ਾਬੇਥ-II ਨੂੰ ਸ਼ਰਧਾਂਜਲੀ ਦਿੱਤੀ ਅਤੇ ‘ਸੰਵੈਧਾਨਿਕ ਸ਼ਾਸਨ ਦੇ ਅਨਮੋਲ ਸਿਧਾਂਤਾਂ’ ਨੂੰ ਬਣਾਈ ਰੱਖਣ ਵਿਚ ਆਪਣੀ ‘ਪ੍ਰਿਯ ਸਵ. ਮਾਂ’ ਵਲੋਂ ਨਿਭਾਏ ਗਏ ਨਿਰਸਾਵਰਥ ਫਰਜ਼ ਦੀ ਮਿਸਾਲ ਦੀ ਪਾਲਣਾ ਕਰਨ ਦਾ ਸੰਕਲਪ ਲਿਆ। ਲੰਡਨ ਵਿਚ ਵੈਸਮਿੰਸਟਰ ਹਾਲ ਵਿਚ ਹਾਊਸ ਆਫ ਕਾਮਨਸ ਅਤੇ ਹਾਊਸ ਆਫ ਲਾਰਡਸ ਵਲੋਂ ਪ੍ਰਗਟਾਈਆਂ ਗਈਆਂ ਸੰਵੇਦਨਾਵਾਂ ਦੇ ਜਵਾਬ ਵਿਚ 73 ਸਾਲਾ ਸਮਰਾਟ ਚਾਰਲਸ-III ਨੇ ਇਤਿਹਾਸ ’ਤੇ ਰੌਸ਼ਨੀ ਪਾਈ ਅਤੇ ਆਪਣੀ ਮਾਂ ਦੇ ਰਾਜਕਾਲ ਦੇ ਕਈ ਪ੍ਰਤੀਕਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਸਵ. ਐਲਿਜ਼ਾਬੇਥ ਨੂੰ ਸ਼ਰਧਾਂਜਲੀ ਦੇਣ ਲਈ ਵਿਲੀਅਮ ਸ਼ੈਕਸਪੀਅਰ ਦੀਆਂ ਲਾਈਨਾਂ ਦਾ ਜ਼ਿਕਰ ਕੀਤਾ।
ਚਾਰਲਸ ਨੇ ਕਿਹਾ ਕਿ ਘੱਟ ਉਮਰ ਵਿਚ ਸਵ. ਮਹਾਰਾਣੀ ਨੇ ਆਪਣੇ ਦੇਸ਼ ਅਤੇ ਆਪਣੇ ਲੋਕਾਂ ਦੀ ਸੇਵਾ ਕਰਨ ਅਤੇ ਸੰਵੈਧਾਨਿਕ ਸਰਕਾਰ ਦੇ ਅਨਮੋਲ ਸਿਧਾਂਤਾਂ ਨੂੰ ਬਣਾਈ ਰੱਖਣ ਲਈ ਖੁਦ ਨੂੰ ਵਚਨਬੱਧ ਕੀਤਾ। ਮਹਾਰਾਣੀ ਨੇ ਇਸ ਵਚਨਬੱਧਤਾ ਨੂੰ ਵੱਡੀ ਜ਼ਿੰਮੇਵਾਰੀ ਨਾਲ ਨਿਭਾਇਆ। ਉਨ੍ਹਾਂ ਨੇ ਨਿਰਸਵਾਰਥ ਫਰਜ਼ ਦੀ ਇਕ ਮਿਸਾਲ ਕਾਇਮ ਕੀਤੀ, ਜਿਸ ਦੀ ਮੈਂ ਪ੍ਰਮਾਤਮਾ ਅਤੇ ਤੁਹਾਡੀ ਸਲਾਹ ਦੇ ਨਾਲ ਵਫ਼ਾਦਾਰੀ ਨਾਲ ਪਾਲਣਾ ਕਰਨ ਲਈ ਦ੍ਰਿੜ ਹਾਂ।' ਰਾਜਸੀ ਸ਼ੋਕ ਦੇ ਇਕ ਪ੍ਰੋਗਰਾਮ ਵਿਚ ਸੰਸਦ ਦੇ ਲਗਭਗ 900 ਮੈਂਬਰ ਸ਼ਾਮਲ ਹੋਏ ਅਤੇ ਦੇਸ਼ ਦੇ ਨਵੇਂ ਸਮਰਾਟ ਪ੍ਰਤੀ ਭਰੋਸਾ ਪ੍ਰਗਟ ਕੀਤਾ। ਬੁੱਧਵਾਰ ਨੂੰ ਤਾਬੂਤ ਨੂੰ ਲੰਡਨ ਦੇ ਵੈਸਮਿੰਸਟਰ ਪੈਲੇਸ ਵਿਚ ਲਿਜਾਇਆ ਜਾਏਗਾ, ਜਿਥੇ ਉਸਨੂੰ 19 ਸਤੰਬਰ ਨੂੰ ਅੰਤਿਮ ਸੰਸਕਾਰ ਦੇ ਦਿਨ ਤੱਕ ਵੈਸਮਿੰਸਟਰ ਹਾਲ ਵਿਚ ਰੱਖਿਆ ਜਾਏਗਾ।
ਗਲਾਸਗੋ: ਮਹਾਰਾਣੀ ਐਲਿਜ਼ਾਬੇਥ-II ਨਮਿਤ ਸਹਿਜ ਪਾਠ ਸਾਹਿਬ ਪ੍ਰਾਰੰਭ, 25 ਸਤੰਬਰ ਨੂੰ ਭੋਗ
NEXT STORY