ਲਾਪੋਰਤੇ (ਅਮਰੀਕਾ)- ਟੈਕਸਾਸ ਦੇ ਲਾ ਪੋਰਤੇ ਵਿਚ ਇਕ ਪਲਾਂਟ ਤੋਂ ਮੰਗਲਵਾਰ ਦੀ ਸ਼ਾਮ ਰਸਾਇਣ ਦੀ ਲੀਕੇਜ਼ ਹੋਣ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੰਪਨੀ ਲਿਓਂਡੇਲ ਬੇਸਲ ਦੇ ਬੂਲਾਰੇ ਚੇਵੇਲੀਅਰ ਗ੍ਰੇ ਨੇ ਦੱਸਿਆ ਕਿ ਸ਼ਾਮ 7 ਵੱਜ ਕੇ 35 ਮਿੰਟ ’ਤੇ ਲਾ ਪੋਰਤੇ ਕੰਪਲੈਕਸ ਵਿਚ ਸਥਿਤ ਪਲਾਂਟ ਵਿਚ ਅਸੈਟਿਕ ਏਸਿਡ ਦੀ ਲੀਕੇਜ਼ ਹੋਈ ਸੀ।
ਇਹ ਖ਼ਬਰ ਪੜ੍ਹੋ- J-K: ਅਮਰਨਾਥ 'ਚ ਫਟਿਆ ਬੱਦਲ, SDRF ਦੀਆਂ 2 ਟੀਮਾਂ ਮੌਕੇ 'ਤੇ ਪਹੁੰਚੀਆਂ
‘ਚੈਨਲ ਇੰਡਸਟਰੀਜ ਮਿਊਚਲ ਐਡ’ ਅਤੇ ਸ਼ਹਿਰ ਦੇ ਬਿਪਦਾ ਮੋਚਨ ਫੋਰਸ ਦੇ ਅਧਿਕਾਰੀ ਮੰਗਲਵਾਰ ਰਾਤ ਨੂੰ ਘਟਨਾ ਸਥਾਨ ’ਤੇ ਮੌਜੂਦ ਸਨ। ਗ੍ਰੇ ਨੇ ਦੱਸਿਆ ਕਿ ਦੋ ਲੋਕ ‘ਗੰਭੀਰ ਤੌਰ ’ਤੇ ਜ਼ਖਮੀ’ ਹੋਏ ਸਨ ਅਤੇ ਚਾਰ ਹੋਰ ਝੁਲਸ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਕੰਪਨੀ ਨੇ ਕਿਹਾ ਕਿ ਉਹ ਬਿਪਦਾ ਮੋਚਨ ਫੋਰਸਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਸਾਰੇ ਮੁਲਾਜ਼ਮਾਂ ਦੀ ਸਥਿਤੀ ਪਤਾ ਰਹੇ।
ਖ਼ਬਰ ਪੜ੍ਹੋ- ਛੱਤੀਸਗੜ੍ਹ ਦੇ ਸਿਹਤ ਮੰਤਰੀ ਵਿਰੁੱਧ ਦੋਸ਼ਾਂ ਨੂੰ ਲੈ ਕੇ ਅਸੈਂਬਲੀ ’ਚ ਭਾਰੀ ਹੰਗਾਮਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਵਿਡ-19 : ਗੂਗਲ ਨੇ ਅਕਤੂਬਰ ਤੱਕ ਮੁਲਾਜ਼ਮਾਂ ਦੇ ਦਫ਼ਤਰ ਆਉਣ 'ਤੇ ਲਾਈ ਪਾਬੰਦੀ
NEXT STORY