ਲੰਡਨ(ਬਿਊਰੋ)— ਅਗਲੀ ਵਾਰ ਜਦੋਂ ਤੁਸੀਂ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਕਿਸੇ ਵਿਅਕਤੀ ਨੂੰ ਮਿਲੋਗੇ ਤਾਂ ਤੁਹਾਨੂੰ ਉਨ੍ਹਾਂ ਦੇ ਵਿਅਕਤੀਗਤ ਦੇ ਬਾਰੇ ਵਿਚ ਥੋੜ੍ਹਾ ਅੰਦਾਜ਼ਾ ਹੋ ਸਕਦਾ ਹੈ। ਇਕ ਨਵੇਂ ਅਧਿਐਨ ਮੁਤਾਬਕ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਦੇ ਨਾਸਤਿਕ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਅਧਿਐਨ ਵਿਚ ਪਤਾ ਲੱਗਾ ਹੈ ਕਿ ਧਾਰਮਿਕ ਲੋਕਾਂ ਦੇ ਅਨੁਵੰਸ਼ਕ (ਜੈਨੇਟਿਕ) ਕਰਮਾਂ ਵਿਚ ਘੱਟ ਬਦਲਾਅ ਹੁੰਦੇ ਹਨ। ਫਿਨਲੈਂਡ ਵਿਚ ਔਲੂ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ ਕਿ ਪ੍ਰਾਗ ਉਦਯੋਗਿਕ ਕਾਲ (ਪ੍ਰੀ-ਇੰਡਸਟਰੀਅਲ ਟਾਈਮਸ) ਵਿਚ ਧਾਰਮਿਕਤਾ ਜੈਨੇਟਿਕ ਗੁਣ ਦੇ ਰੂਪ ਵਿਚ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿਚ ਤਬਦੀਲ ਹੁੰਦੀ ਸੀ, ਕਿਉਂਕਿ ਇਹ ਸਥਿਰਤਾ, ਮਾਨਸਿਕ ਸਿਹਤ ਅਤੇ ਬਿਹਤਰ ਸਾਮਾਜਿਕ ਵਿਵਹਾਰ ਨਾਲ ਜੁੜੀ ਹੁੰਦੀ ਹੈ। ਭਗਵਾਨ ਵਿਚ ਵਿਸ਼ਵਾਸ ਨਾ ਰੱਖਣ ਦਾ ਸਬੰਧ ਜੈਨੇਟਿਕ ਪਰਿਵਰਤਨ ਨਾਲ ਹੈ। ਇਹ ਖੋਜ ਜਰਨਲ ਈਵੋਲੂਸ਼ਨਰੀ ਸਾਈਕਲਲਾਜੀਕਲ ਸਾਇੰਸ ਵਿਚ ਪ੍ਰਕਾਸ਼ਿਤ ਹੋਈ ਹੈ। ਖੋਜਕਰਤਾਵਾਂ ਮੁਤਾਬਕ, ਆਧੁਨਿਕ ਧਾਰਮਿਕ ਲੋਕ ਉਨ੍ਹਾਂ ਲੋਕਾਂ ਤੋਂ ਘੱਟ ਧਾਰਮਿਕ ਪਾਏ ਗਏ ਜੋ ਪ੍ਰਾਗ ਉਦਯੋਗਿਕ ਕਾਲ ਵਿਚ ਭਗਵਾਨ ਵਿਚ ਜ਼ਿਆਦਾ ਵਿਸ਼ਵਾਸ ਰੱਖਦੇ ਸਨ। ਇਕ ਖਬਰ ਮੁਤਾਬਕ ਖੋਜਕਰਤਾਵਾਂ ਨੇ ਉਨ੍ਹਾਂ ਲੋਕਾਂ ਦੀ ਪਛਾਣ ਕੀਤੀ ਜੋ ਜਾਂ ਤਾਂ ਖੱਬੇ ਹੱਥ ਨਾਲ ਕੰਮ ਕਰਨ ਵਾਲੇ ਸਨ ਜਾਂ ਉਨ੍ਹਾਂ ਨੂੰ ਔਟਿਜ਼ਮ ਜਾਂ ਸਕੀਜ਼ੋਫਰੀਨੀਆ ਸੀ ਅਤੇ ਉਨ੍ਹਾਂ ਨੇ ਇਸ ਗੱਲ ਦਾ ਅਧਿਐਨ ਕੀਤਾ ਕਿ ਇਹ ਲੋਕ ਜ਼ਿਆਦਾ ਧਾਰਮਿਕ ਹਨ ਜਾਂ ਘੱਟ।
ਚੀਨ 'ਚ 39 ਮੰਜ਼ਿਲਾ ਇਮਾਰਤ ਦੀ ਨੀਲਾਮੀ ਸ਼ੁਰੂ
NEXT STORY