ਲੰਡਨ (ਬਿਊਰੋ)— ਭਾਰਤੀ ਮੂਲ ਦੇ ਸੁਨਿਆਰੇ ਚੌਹਾਨ ਪਾਲ ਨੂੰ ਬ੍ਰਿਟੇਨ ਵਿਚ ਬਹਾਦੁਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਅਸਲ ਵਿਚ ਚੌਹਾਨ ਨੇ ਬਰਮਿੰਘਮ ਵਿਚ ਆਪਣੀ ਜਵੈਲਰੀ ਸ਼ਾਪ ਵਿਚ ਚੋਰੀ ਦੇ ਇਰਾਦੇ ਦੇ ਨਾਲ ਆਏ ਲੁਟੇਰਿਆਂ ਨੂੰ ਜਾਲ ਵਿਚ ਫਸਾ ਕੇ ਪੁਲਸ ਦੇ ਹਵਾਲੇ ਕੀਤਾ ਸੀ। ਬੀਤੇ ਹਫਤੇ ਵੈਸਟ ਮਿਡਲੈਂਡਸ ਪੁਲਸ ਦੇ ਚੀਫ ਕਾਂਸਟੇਬਲ ਨੇ ਚੌਹਾਨ ਪਾਲ ਨੂੰ 'ਗੁੱਡ ਸਿਟੀਜਨ ਐਵਾਰਡ' ਦਿੱਤਾ।
ਚੀਫ ਕਾਂਸਟੇਬਲ ਡੇਵ ਥਾਮਪਸਨ ਨੇ ਕਿਹਾ,''ਜ਼ਖਮੀ ਹੋਣ ਦੇ ਬਾਵਜੂਦ ਚੌਹਾਨ ਨੇ ਹਿੰਮਤ ਦਿਖਾਈ। ਅਲਾਰਮ ਬੰਦ ਕੀਤਾ ਤਾਂ ਜੋ ਸਾਨੂੰ ਸੰਕੇਤ ਮਿਲ ਸਕੇ ਕਿ ਲੁਟੇਰੇ ਇਮਾਰਤ ਵਿਚ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਦੀ ਸੋਚ ਅਤੇ ਹਿੰਮਤ ਦੇ ਕਾਰਨ ਹੀ ਪੁਲਸ ਉਨ੍ਹਾਂ ਲੁਟੇਰਿਆਂ ਨੂੰ ਫੜਨ ਵਿਚ ਸਫਲ ਹੋ ਸਕੀ।'' ਰਿਪੋਰਟ ਮੁਤਾਬਕ ਜੁਲਾਈ 2018 ਵਿਚ ਤਿੰਨ ਲੁਟੇਰੇ ਚੌਹਾਨ ਦੀ ਜਵੈਲਰੀ ਸ਼ਾਪ ਵਿਚ ਚੋਰੀ ਕਰਨ ਲਈ ਦਾਖਲ ਹੋਏ ਸਨ। ਉਨ੍ਹਾਂ ਨੇ ਨਕਲੀ ਆਈ.ਡੀ. ਦੀ ਮਦਦ ਨਾਲ ਖੁਦ ਨੂੰ ਸੀ.ਸੀ.ਟੀ.ਵੀ. ਦੀ ਜਾਂਚ ਕਰਨ ਵਾਲੇ ਕਰਮਚਾਰੀ ਦੱਸਿਆ।
ਇਸ ਦੇ ਬਾਅਦ ਲੁਟੇਰਿਆਂ ਨੇ ਚੌਹਾਨ ਨੂੰ ਉਨ੍ਹਾਂ ਦੀ ਦੁਬਈ ਜਵੈਲਰੀ ਸ਼ਾਪ ਵਿਚ ਬੰਧਕ ਬਣਾ ਲਿਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਬਾਵਜੂਦ ਇਸ ਦੇ ਚੌਹਾਨ ਨੇ ਹਿੰਮਤ ਦਿਖਾਈ। ਜਦੋਂ ਗੈਂਗ ਦੇ ਮੈਂਬਰਾਂ ਨੇ ਚੌਹਾਨ ਤੋਂ ਮੁੱਖ ਦਰਵਾਜੇ ਦੀ ਚਾਬੀ ਮੰਗੀ ਤਾਂ ਉਨ੍ਹਾਂ ਨੇ ਗਲਤ ਦਰਵਾਜੇ ਦੀ ਚਾਬੀ ਦੇ ਦਿੱਤੀ, ਜਿੱਥੇ ਜਾਣ ਦੇ ਬਾਅਦ ਲੁਟੇਰੇ ਫਸ ਗਏ। ਇਸ ਦੌਰਾਨ ਦੁਕਾਨ ਦੇ ਨੇੜਿਓਂ ਲੰਘਣ ਵਾਲੇ ਇਕ ਵਿਅਕਤੀ ਨੇ ਚੌਹਾਨ ਦੀ ਆਵਾਜ਼ ਸੁਣੀ। ਉਸ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ।
ਪੁਲਸ ਨੇ ਚੌਹਾਨ ਦੀ ਮਦਦ ਨਾਲ ਲੁਟੇਰਿਆਂ ਨੂੰ ਫੜ ਲਿਆ। ਜੁਲਾਈ ਵਿਚ ਹੀ ਲੁਟੇਰਿਆਂ ਨੂੰ ਚੋਰੀ ਦੇ ਦੋਸ਼ ਵਿਚ ਬਰਮਿੰਘਮ ਕ੍ਰਾਊਨ ਕੋਰਟ ਭੇਜ ਦਿੱਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ 14, 12 ਅਤੇ ਸਾਢੇ 9 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ।
ਟਰੰਪ ਪ੍ਰਸ਼ਾਸਨ ਸ਼ਰਣਾਰਥੀ ਬੱਚਿਆਂ ਨੂੰ ਨਹੀਂ ਦੇਵੇਗਾ ਇਹ ਸਹੂਲਤਾਂ
NEXT STORY