ਲੰਡਨ (ਬਿਊਰੋ): ਇਕ ਪਾਸੇ ਜਿੱਥੇ ਵਿਗਿਆਨੀ ਕੋਵਿਡ-19 ਦੇ ਇਲਾਜ ਦਾ ਟੀਕਾ ਜਾਂ ਦਵਾਈ ਲੱਭਣ ਲਈ ਅਧਿਐਨ ਕਰ ਰਹੇ ਹਨ ਉੱਥੇ ਦੂਜੇ ਪਾਸੇ ਲੰਡਨ ਦੇ ਵਿਗਿਆਨੀਆਂ ਨੇ ਕੁਝ ਪੌਦੇ ਵਿਕਸਿਤ ਕੀਤੇ ਹਨ ਜੋ ਚਮਕਦੇ ਹਨ। ਇਹਨਾਂ ਪੌਦਿਆਂ ਦੀ ਮਦਦ ਨਾਲ ਕੁਝ ਸਾਲਾਂ ਬਾਅਦ ਸੜਕਾਂ 'ਤੇ ਸਟ੍ਰੀਟ ਲਾਈਟ ਜਗਾਉਣ ਦੀ ਲੋੜ ਨਹੀਂ ਪਵੇਗੀ। ਸੜਕਾਂ ਦੇ ਕਿਨਾਰੇ ਅਤੇ ਡਿਵਾਈਡਰ 'ਤੇ ਅਜਿਹੇ ਪੌਦੇ ਅਤੇ ਰੁੱਖ ਲਗਾਏ ਜਾਣਗੇ ਜੋ ਸ਼ਾਮ ਪੈਣ ਦੇ ਬਾਅਦ ਖੁਦ ਹੀ ਰੌਸ਼ਨੀ ਦੇਣਗੇ ਮਤਲਬ ਖੁਦ ਹੀ ਚਮਕਣ ਲੱਗਣਗੇ।ਇਹ ਸੰਭਵ ਹੈ ਪਰ ਕੁਝ ਸਾਲ ਹੋਰ ਇੰਤਜ਼ਾਰ ਕਰਨਾ ਪਵੇਗਾ। ਲੰਡਨ ਦੇ ਵਿਗਿਆਨੀਆਂ ਨੇ ਲੈਬ ਵਿਚ ਕੁਝ ਪੌਦੇ ਪੈਦਾ ਕੀਤੇ ਹਨ ਜੋ ਚਮਕਦੇ ਹਨ।
ਇੰਪੀਰੀਅਲ ਕਾਲਡ ਆਫ ਲੰਡਨ, ਐੱਮ.ਆਰ.ਸੀ. ਲੰਡਨ ਇੰਸਟੀਚਿਊਟ ਆਫ ਮੈਡੀਕਲ ਸਾਈਂਸੇਜ ਅਤੇ ਪਲਾਂਟਾ ਨਾਮ ਦੀ ਇਕ ਕੰਪਨੀ ਦੇ ਵਿਗਿਆਨੀਆਂ ਨੇ ਮਿਲ ਕੇ ਇਹਨਾਂ ਪੌਦਿਆਂ ਨੂੰ ਤਿਆਰ ਕੀਤਾ ਹੈ। ਪਲਾਂਟਾ ਦੀ ਸੀ.ਈ.ਓ. ਅਤੇ ਵਿਗਿਆਨੀ ਡਾਕਟਰ ਕੇਰੇਨ ਸਰਕੀਸੀਅਨ ਨੇ ਦੱਸਿਆ ਕਿ ਅਸੀਂ ਮਸ਼ਰੂਮ ਦੇ ਜੀਨਸ ਨਾਲ ਇਹਨਾਂ ਪੌਦਿਆਂ ਨੂੰ ਤਿਆਰ ਕੀਤਾ ਹੈ। ਹਾਲੇ ਇਹਨਾਂ ਦੀ ਚਮਕ ਅਤੇ ਰੋਸ਼ਨੀ ਥੋੜ੍ਹੀ ਘੱਟ ਹੈ। ਫਿਲਹਾਲ ਇਹਨਾਂ ਪੌਦਿਆਂ ਦੀ ਵਰਤੋਂ ਘਰਾਂ ਵਿਚ ਨਾਈਟ ਲੈਂਪ ਦੇ ਤੌਰ 'ਤੇ ਕੀਤੀ ਜਾ ਸਕਦੀ ਹੈ।
ਡਾਕਟਰ ਸੇਰੇਨ ਨੇ ਦੱਸਿਆ ਕਿ ਭਵਿੱਖ ਵਿਚ ਅਸੀਂ ਇਹਨਾਂ ਪੌਦਿਆਂ ਵਿਚ ਹੋਰ ਤਬਦੀਲੀ ਕਰਾਂਗੇ ਤਾਂ ਜੋ ਕੁਝ ਸਾਲਾਂ ਵਿਚ ਇਹ ਤੇਜ਼ ਰੌਸ਼ਨੀ ਪੈਦਾ ਕਰਨ ਲੱਗਣ ਅਤੇ ਇਹਨਾਂ ਦੀ ਵਰਤੋਂ ਜਨਤਕ ਥਾਵਾਂ 'ਤੇ ਹੋ ਸਕੇ। ਦਿਨ ਵਿਚ ਇਹ ਪੌਦੇ ਹਵਾ ਸਾਫ ਕਰਨਗੇ ਅਤੇ ਰਾਤ ਵਿਚ ਰੌਸ਼ਨੀ ਦੇਣਗੇ। ਅਜਿਹਾ ਇਹ ਕੁਦਰਤੀ ਸਰੋਤਾਂ ਤੋਂ ਊਰਜਾ ਲੈ ਕੇ ਕਰਨਗੇ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਦੁਨੀਆ ਵਿਚ ਕਈ ਜੀਵ-ਜੰਤੂ, ਮਾਈਕ੍ਰੋਬਸ, ਮਸ਼ਰੂਮਜ਼, ਫੰਗਸ, ਜੁਗਨੂੰ ਆਦਿ ਹਨ ਜੋ ਰੌਸ਼ਨੀ ਨਾਲ ਚਮਕਦੇ ਹਨ। ਇਹਨਾਂ ਦੇ ਸਰੀਰ ਵਿਚ ਬਾਇਓਲਿਊਮਿਨਿਸੇਂਸ ਨਾਮਕ ਪ੍ਰਕਿਰਿਆ ਹੁੰਦੀ ਹੈ। ਇਹ ਇਕ ਤਰ੍ਹਾਂ ਦੇ ਰਸਾਇਣ ਲੂਸੀਫੇਰਿੰਸ ਨਾਲ ਹੁੰਦੀ ਹੈ ਜੋ ਇਹਨਾਂ ਜੀਵਾਂ ਦੇ ਸਰੀਰ ਵਿਚ ਮੌਜੂਦ ਹੁੰਦਾ ਹੈ।ਭਾਵੇਂਕਿ ਪੌਦਿਆਂ ਵਿਚ ਇਹ ਰਸਾਇਣ ਘੱਟ ਮਾਤਰਾ ਵਿਚ ਪਾਇਆ ਜਾਂਦਾ ਹੈ। ਇਸ ਲਈ ਵਿਗਿਆਨੀ ਮਿਲ ਕੇ ਇਸ ਨੂੰ ਪੌਦਿਆਂ ਵਿਚ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਭਵਿੱਖ ਵਿਚ ਸਾਨੂੰ ਖੁਦ ਤੋਂ ਰੌਸ਼ਨੀ ਦੇਣ ਵਾਲੇ ਪੌਦੇ ਮਿਲਣ।
ਬਾਅਦ ਵਿਚ ਅਜਿਹੇ ਪੌਦਿਆਂ ਸੜਕਾਂ ਦੇ ਕਿਨਾਰੇ, ਪਾਰਕਾਂ, ਘਰਾਂ ਅਤੇ ਦਫਤਰਾਂ ਵਿਚ ਲਗਾਏ ਜਾਣਗੇ। ਡਾਕਟਰ ਕੇਰੇਨ ਨੇ ਦੱਸਿਆ ਕਿ ਪੌਦਿਆਂ ਵਿਚ ਲੂਸੀਫੇਰਿੰਸ ਇੰਜੈਕਟ ਕਰਨ ਜਾਂ ਡੀ.ਐੱਨ.ਏ. ਵਿਚ ਪਾਉਣ ਵਿਚ ਕਾਫੀ ਜ਼ਿਆਦਾ ਖਰਚ ਆਉਂਦਾ ਹੈ। ਹੁਣ ਤੱਕ ਅਸੀਂ ਅਜਿਹਾ ਪੌਦਾ ਨਹੀਂ ਬਣਾ ਪਾਏ ਹਾਂ ਜੋ ਖੁਦ ਤੋਂ ਇਸ ਰਸਾਇਣ ਨੂੰ ਵਿਕਸਿਤ ਕਰ ਕੇ ਚਮਕਦਾ ਰਹੇ। ਭਾਵੇਂਕਿ ਇਸ ਨੂੰ ਲੈ ਕੇ ਕੋਸ਼ਿਸ਼ ਜਾਰੀ ਹੈ।
ਸਾਰੇ ਮਰੀਜ਼ਾਂ ਦੇ ਠੀਕ ਹੋਣ ਮਗਰੋਂ ਬੀਜਿੰਗ 'ਚ ਬੰਦ ਹੋਵੇਗਾ ਕੋਰੋਨਾ ਲਈ ਵਿਸ਼ੇਸ਼ ਹਸਪਤਾਲ
NEXT STORY