ਸਿਡਨੀ— ਸਿਡਨੀ ਵਿਚ ਪੁਲਸ ਉਸ ਚੋਰ ਦੀ ਤਲਾਸ਼ ਕਰ ਰਹੀ ਹੈ, ਜੋ ਲਗਜਰੀ ਸਿਡਨੀ ਸੀ. ਬੀ. ਡੀ. ਜਿਊਲਰੀ ਸਟੋਰ ਤੋਂ 300,000 ਡਾਲਰ ਦਾ ਪੰਜ ਕੈਰੇਟ ਦਾ ਹੀਰਾ ਚੁਰਾ ਕੇ ਲੈ ਗਿਆ ਹੈ।
ਪੁਲਸ ਵੱਲੋਂ ਜਾਰੀ ਸੀ. ਸੀ. ਟੀ. ਵੀ. ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਏਸ਼ੀਅਨ ਲੁਕ ਵਿਚ ਮਾਰਟੀਨ ਪਲੇਸ ਸਟੋਰ ਸੇਰੋਨ ਵਿਚ ਆਉਂਦਾ ਹੈ ਅਤੇ ਮੇਜ਼ 'ਤੇ ਬੈਠ ਜਾਂਦਾ ਹੈ। ਸਟੋਰ ਦੇ ਸਟਾਫ ਮੁਤਾਬਕ ਪਹਿਲਾਂ ਆਦਮੀ ਸੋਮਵਾਰ ਨੂੰ ਹੀਰਿਆਂ ਨੂੰ ਦੇਖਣ ਆਇਆ ਸੀ। ਅਗਲੇ ਦਿਨ 10 ਵਜੇ ਉਹ ਦੁਬਾਰਾ ਆਇਆ ਅਤੇ ਉਸ ਨੇ ਪੰਜ ਕੈਰੇਟ ਦੇ ਇਕ ਕੀਮਤੀ ਪੱਥਰ ਨੂੰ ਦੇਖਿਆ। ਆਦਮੀ ਇਹ ਕਹਿ ਕੇ ਚਲਾ ਗਿਆ ਕਿ ਉਹ ਆਪਣੇ ਦੋਸਤ ਨਾਲ ਵਾਪਸ ਆਵੇਗਾ।
ਸਟੋਰ ਦੇ ਕਰਮਚਾਰੀਆਂ ਨੇ ਆਦਮੀ ਦੇ ਜਾਣ ਮਗਰੋਂ ਇਸ ਕੀਮਤੀ ਪੱਥਰ ਨੂੰ ਵਾਪਸ ਰੱਖਣ ਵੇਲੇ ਨੋਟਿਸ ਕੀਤਾ ਕਿ ਆਦਮੀ ਨੇ ਇਸ ਕੀਮਤੀ ਪੱਥਰ ਨੂੰ ਉਸ ਵਰਗੇ ਕਿਊਬਿਕ ਜ਼ਿਰਕੋਨੀਆ ਨਾਲ ਬਦਲ ਦਿੱਤਾ ਸੀ, ਜਿਸ ਦਾ ਮੁੱਲ ਬਹੁਤ ਘੱਟ ਸੀ। ਸਟੋਰ ਦੀ ਸੁਰੱਖਿਆ ਫੁਟੇਜ ਦੀ ਜਾਂਚ ਵਿਚ ਪਤਾ ਚੱਲਿਆ ਕਿ ਆਦਮੀ ਨੇ ਉਸ ਕੀਮਤੀ ਪੱਥਰ ਨੂੰ ਆਪਣੀ ਜੇਬ ਵਿਚ ਪਏ ਸਧਾਰਨ ਪੱਧਰ ਨਾਲ ਬਦਲ ਦਿੱਤਾ ਸੀ। ਸੀ. ਸੀ ਟੀ. ਵੀ. ਦੀ ਫੁਟੇਜ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਆਦਮੀ ਦੀ ਲੁਕ ਏਸ਼ੀਆਈ ਸੀ, ਉਹ ਪਤਲਾ ਸੀ ਅਤੇ ਉਸ ਦੇ ਵਾਲ ਛੋਟੇ ਅਤੇ ਕਾਲੇ ਸਨ। ਉਸ ਨੇ ਗ੍ਰੇ ਜੰਪਰ, ਗੂੜ੍ਹੇ ਰੰਗ ਦੀ ਪੈਂਟ, ਨਾਈਕ ਬ੍ਰਾਂਡਿਡ ਕਾਲੇ ਜੁੱਤੇ ਪਾਏ ਸੀ ਅਤੇ ਉਸ ਦੇ ਮੋਢੇ 'ਤੇ ਬੈਗ ਸੀ।
OMG! ਦੁਬਈ ਦੇ ਹੋਟਲ 'ਚ ਪਾਕਿ ਅਦਾਕਾਰਾ ਨਾਲ ਰਣਬੀਰ ਨਿਕਲਿਆ ਬਾਹਰ ਤਾਂ ਦਿਖੇ ਅਜਿਹੇ 'ਲਵ ਬਾਈਟ', ਤਸਵੀਰਾਂ ਵਾਇਰਲ
NEXT STORY