ਮਿਲਾਨ/ਇਟਲੀ (ਸਾਬੀ ਚੀਨੀਆ): ਲਾਹੌਰ ਸ਼ਹਿਰ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਟੁੱਟਣ ਤੋਂ ਬਾਅਦ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਦੇ ਹਿਰਦੇ ਵਲੂਧੰਰਣ ਵਾਲੀ ਘਟਨਾ ਨੂੰ ਲੈਕੇ ਸਿੱਖਾਂ ਵਿਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ।ਇਸ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਯੂਥ ਆਗੂ ਸ. ਸੁਖਜਿੰਦਰ ਸਿੰਘ ਕਾਲਰੂ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਹੋਇਆ ਕਿਹਾ ਗਿਆ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਸਿੱਖਾਂ ਦੀ ਆਨ, ਸ਼ਾਨ 'ਤੇ ਪਾਕਿਸਤਾਨ ਦੀਆਂ ਕੱਟੜ ਜਥੇਬੰਦੀਆਂ ਵੱਲੋਂ ਹਮਲਾ ਕੀਤਾ ਗਿਆ ਹੋਵੇ।
ਪੜ੍ਹੋ ਇਹ ਅਹਿਮ ਖਬਰ - ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜਨ ਨਾਲ ਪਾਕਿ ਦੇ ਸਿੱਖ ਭਾਈਚਾਰੇ 'ਚ ਰੋਸ
ਉਨ੍ਹਾਂ ਆਖਿਆ ਕਿ ਕੱਟੜਪੰਥੀਆਂ ਵੱਲੋਂ ਪਹਿਲਾਂ ਹਿੰਦੂ ਅਤੇ ਹੁਣ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਇਨ੍ਹਾਂ ਦੀ ਹੋਂਦ ਨੂੰ ਖ਼ਤਮ ਕਰਨ ਦੀਆਂ ਨਿਕੰਮੀਆ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਪਾਕਿਸਤਾਨ ਸਿੱਖਾਂ ਦੀਆਂ ਵਿਰਾਸਤੀ ਥਾਵਾਂ ਦੀ ਸਾਂਭ ਸੰਭਾਲ ਕਰਨ ਵਿਚ ਪੂਰੀ ਤਰ੍ਹਾਂ ਨਕਾਮਯਾਬ ਹੋਇਆ ਹੈ ਤੇ ਦੇਸ਼ ਅੰਦਰ ਕੱਟੜਪੰਥੀਆਂ ਦਾ ਬੋਲਬਾਲਾ ਹੈ।ਸ਼ਾਇਦ ਇਸੇ ਕਰਕੇ ਕੱਟੜਪੰਥੀ ਲੋਕਾਂ ਦੇ ਹਿਰਦੇ ਵਲੂੰਧਰਣ ਵਾਲੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਇਸ ਗੰਭੀਰ ਮਸਲੇ 'ਤੇ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਧਾਰੀ ਚੁੱਪ ਨੂੰ ਵੀ ਉਹਨਾਂ ਨੇ ਮੰਦਭਾਗਾ ਦੱਸਿਆ ਹੈ।
ਅਫਗਾਨਿਸਤਾਨ 'ਚ ਨਹੀਂ ਹੋਵੇਗਾ ਲੋਕਤੰਤਰ ਸਗੋਂ ਤਾਲਿਬਾਨ ਇਸ ਸਿਸਟਮ ਜ਼ਰੀਏ ਚਲਾਏਗਾ ਸਰਕਾਰ
NEXT STORY