ਬ੍ਰਸੇਲਜ਼: ਪੱਛਮੀ ਯੂਰਪੀ ਦੇਸ਼ ਬੈਲਜੀਅਮ ਵਿਚ ਕੋਵਿਡ ਵੈਕਸੀਨੇਸ਼ਨ ਵਿਚ ਫਰਜੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਕ ਸ਼ਖ਼ਸ ਨੇ ਪੈਸਿਆਂ ਦੇ ਬਦਲੇ 8 ਵਾਰ ਵੈਕਸੀਨ ਲਗਵਾਈ ਤਾਂ ਕਿ ਉਹ ਦੂਜਿਆਂ ਨੂੰ ਫਰਜ਼ੀ ਵੈਕਸੀਨ ਸਰਟੀਫਿਕੇਟ ਦਿਵਾ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ 8 ਵਾਰ ਵੈਕਸੀਨੇਸ਼ਨ ਦੇ ਬਾਅਦ ਵੀ ਸ਼ਖ਼ਸ ਨੂੰ ਕੋਈ ਸਾਈਡ ਇਫੈਕਟ ਨਹੀਂ ਹੋਇਆ। ਸ਼ਖ਼ਸ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਉਹ 9ਵੀਂ ਵਾਰ ਵੈਕਸੀਨ ਲਗਵਾਉਣ ਲਈ ਵੈਕਸੀਨੇਸ਼ਨ ਸੈਂਟਰ ਪਹੁੰਚਿਆ ਸੀ।
ਇਹ ਵੀ ਪੜ੍ਹੋ : Tik Tok ਬਣੀ 2021 ਦੀ ਮੋਸਟ ਪਾਪੁਲਰ ਵੈੱਬਸਾਈਟ
ਰਿਪੋਰਟ ਮੁਤਾਬਕ ਮਾਮਲਾ ਬਲੂਨ ਸੂਬੇ ਦੇ 2 ਲੱਖ ਆਬਾਦੀ ਵਾਲੇ ਚਾਰਲੇਰੋਈ ਸ਼ਹਿਰ ਦਾ ਹੈ। ਦੋਸ਼ੀ ਸ਼ਖ਼ਸ ਪੈਸੇ ਲੈ ਕੇ ਦੂਜਿਆਂ ਦੇ ਬਦਲੇ ਵੈਕਸੀਨ ਲਗਵਾਉਣ ਦੇ ਜ਼ੁਰਮ ਵਿਚ ਫੜਿਆ ਗਿਆ ਹੈ। ਬੈਲਜੀਅਮ ਮੀਡੀਆ ਲਾਵੇਨਿਰ ਦੀ ਰਿਪੋਰਟ ਮੁਤਾਬਕ ਦੋਸ਼ੀ ਅਜਿਹੇ ਲੋਕਾਂ ਨਾਲ ਸੰਪਰਕ ਕਰਦਾ ਸੀ, ਜਿਨ੍ਹਾਂ ਨੂੰ ਵੈਕਸੀਨ ਲਗਵਾਏ ਬਿਨਾਂ ਵੈਕਸੀਨੇਸ਼ਨ ਸਰਟੀਫਿਕੇਟ ਚਾਹੀਦਾ ਹੁੰਦਾ ਸੀ। ਅਜਿਹੇ ਲੋਕਾਂ ਤੋਂ ਵੱਡੀ ਰਕਮ ਲੈ ਕੇ ਦੋਸ਼ੀ ਉਨ੍ਹਾਂ ਦੀ ਜਗ੍ਹਾ ਖ਼ੁਦ ਵੈਕਸੀਨ ਲਗਵਾਉਣ ਚਲਾ ਜਾਂਦਾ ਸੀ। ਹਾਲਾਂਕਿ ਬੈਲਜੀਅਮ ਦੀ ਪੁਲਸ ਨੇ ਦੋਸ਼ੀ ਅਤੇ ਉਨ੍ਹਾਂ ਲੋਕਾਂ ਦੇ ਨਾਮ ਦਾ ਖ਼ੁਲਾਸਾ ਨਹੀਂ ਕੀਤਾ ਹੈ, ਜਿਨ੍ਹਾਂ ਨੇ ਦੋਸ਼ੀ ਨੂੰ ਵੈਕਸੀਨ ਲਗਵਾਉਣ ਦੇ ਬਦਲੇ ਪੈਸੇ ਦਿੱਤੇ।
ਇਹ ਵੀ ਪੜ੍ਹੋ : ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’
ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਖ਼ਤਰੇ ਦਰਮਿਆਨ ਬੈਲਜੀਅਮ ਵਿਚ ਕੋਰੋਨਾ ਸੰਕ੍ਰਮਣ ਨੂੰ ਰੋਕਣ ਲਈ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। 26 ਦਸੰਬਰ ਤੋਂ ਇੰਡੋਰ ਮਾਰਕਿਟ, ਸਿਨੇਮਾਘਰ, ਥਿਏਟਰ ਅਤੇ ਕਾਨਸਰਟ ਹਾਲ ਬੰਦ ਕਰ ਦਿੱਤੇ ਜਾਣਗੇ। ਸਪੋਰਟਸ ਦੇ ਇਵੈਂਟ ਹੁੰਦੇ ਰਹਿਣਗੇ। ਹਾਲਾਂਕਿ ਦਰਸ਼ਕਾਂ ਦੀ ਮੌਜੂਦਗੀ ’ਤੇ ਪਾਬੰਦੀ ਰਹੇਗੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬੰਗਲਾਦੇਸ਼ : ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 39 ਲੋਕਾਂ ਦੀ ਮੌਤ ਤੇ 200 ਤੋਂ ਵੱਧ ਜ਼ਖਮੀ
NEXT STORY