ਵਾਸ਼ਿੰਗਟਨ- ਸ਼ਾਰਟ ਵੀਡੀਓ ਪਲੇਟਫਾਰਮ ਟਿਕ-ਟੌਕ ਨੇ 2021 ਵਿਚ ਮੋਸਟ ਪਾਪੁਲਰ ਡੋਮੇਨ ਦੇ ਮਾਮਲੇ ਵਿਚ ਗੂਗਲ ਨੂੰ ਪਿੱਛੇ ਛੱਡ ਦਿੱਤਾ ਹੈ। ਵੈੱਬ ਸਕਿਓਰਿਟੀ ਕੰਪਨੀ ਕਲਾਊਡਫਲੇਅਰ ਨੇ ਸਾਲ ਭਰ ਦੇ ਡਾਟਾ ਐਨਾਲਿਸਿਸ ਤੋਂ ਬਾਅਦ ਇਕ ਲਿਸਟ ਤਿਆਰ ਕੀਤੀ ਹੈ। ਇਸ ਮੁਤਾਬਕ ਗੂਗਲ ਸਮੇਤ ਦੁਨੀਆ ਦੀਆਂ 9 ਵੱਡੀਆਂ ਕੰਪਨੀਆਂ ਟਿੱਕ ਟਾਕ ਦੇ ਪਿੱਛੇ ਹਨ। ਇਸ ਦੇ ਮੁਤਾਬਕ ਗੂਗਲ ਦੂਸਰੇ ਅਤੇ ਫੇਸਬੁੱਕ ਤੀਸਰੇ ਨੰਬਰ ’ਤੇ ਹੈ। 2020 ਵਿਚ ਫੇਸਬੁੱਕ ਤੋਂ ਬਾਅਦ ਗੂਗਲ ਸਭ ਤੋਂ ਪਾਪੁਲਰ ਡੋਮੇਨ ਸੀ, ਜਦਕਿ ਟਿਕ-ਟੌਕ ਇਸ ਦੌਰਾਨ 7ਵੀਂ ਰੈਂਕ ’ਤੇ ਸੀ।
ਇਹ ਵੀ ਪੜ੍ਹੋ : ਅਮਰੀਕਾ ’ਚ ਕੋਵਿਡ-19 ਰੋਕੂ ਦਵਾਈ ਨੂੰ ਮਿਲੀ ਮਨਜ਼ੂਰੀ, ਬਾਈਡੇਨ ਨੇ ਦੱਸਿਆ ‘ਮਹੱਤਵਪੂਰਨ ਕਦਮ’
ਕਲਾਊਡਫਲੇਅਰ ਦੀ ਰਿਪੋਰਟ ਮੁਤਾਬਕ, 17 ਫਰਵਰੀ 2021 ਨੂੰ ਟਿਕ-ਟੌਕ ਇਕ ਦਿਨ ਲਈ ਚੋਟੀ ’ਤੇ ਆਇਆ ਸੀ। ਇਸੇ ਤਰ੍ਹਾਂ ਮਾਰਚ ਅਤੇ ਮਈ ਵਿਚ ਟਿਕ-ਟੌਕ ਕੁਝ-ਕੁਝ ਦਿਨ ਲਈ ਟਾਪ ’ਤੇ ਆਉਂਦਾ ਰਿਹਾ, ਪਰ 10 ਅਗਸਤ 2021 ਤੋਂ ਬਾਅਦ ਟਿਕ-ਟੌਕ ਨੇ ਜ਼ਿਆਦਾ ਬੜ੍ਹਤ ਹਾਸਲ ਕੀਤੀ। 2021 ਵਿਚ ਗੂਗਲ ਅਤੇ ਫੇਸਬੁੱਕ ਤੋਂ ਬਾਅਦ ਮਾਈਕ੍ਰੋਸਾਫਟ, ਐੱਪਲ ਅਤੇ ਈ-ਕਾਮਰਸ ਵੈੱਬਸਾਈਟ ਐਮਾਜਾਨ ਦਾ ਨੰਬਰ ਆਉਂਦਾ ਹੈ।
ਇਹ ਵੀ ਪੜ੍ਹੋ : ਅਮਰੀਕੀ ਫ਼ੌਜ ਨੇ ਤਿਆਰ ਕੀਤੀ ਸੁਪਰ ਵੈਕਸੀਨ, ਕੋਵਿਡ ਅਤੇ ਸਾਰਸ ਦੇ ਸਾਰੇ ਰੂਪਾਂ ’ਤੇ ਪ੍ਰਭਾਵੀ ਹੋਵੇਗੀ ਇਕੋ ਖ਼ੁਰਾਕ
ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਸੇਵਾ ਐਪ Whatsapp ਇਸ ਸੂਚੀ 'ਚ 10ਵੇਂ ਨੰਬਰ 'ਤੇ ਪਹੁੰਚ ਗਿਆ ਹੈ, ਜਦਕਿ ਟਵਿਟਰ 9ਵੇਂ ਨੰਬਰ 'ਤੇ ਹੈ। ਇਸ ਦੇ ਨਾਲ ਹੀ OTT ਪਲੇਟਫਾਰਮ Netflix ਅਤੇ ਵੀਡੀਓ ਸ਼ੇਅਰਿੰਗ ਐਪ Youtube ਇਸ ਸੂਚੀ 'ਚ 7ਵੇਂ ਅਤੇ 8ਵੇਂ ਨੰਬਰ 'ਤੇ ਬਣੇ ਹੋਏ ਹਨ। ਦੱਸ ਦੇਈਏ ਕਿ ਪਿਛਲੇ ਸਾਲ ਭਾਰਤ 'ਚ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ Tik Tok ਸਮੇਤ ਕਈ ਚੀਨੀ ਐਪਸ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਸਰਕਾਰ ਦੇ ਬੈਨ ਤੋਂ ਬਾਅਦ ਗੂਗਲ ਨੇ ਪਲੇ ਸਟੋਰ ਤੋਂ ਟਿੱਕ ਟਾਕ ਸਮੇਤ ਸਾਰੀਆਂ ਪਾਬੰਦੀਸ਼ੁਦਾ ਐਪਸ ਨੂੰ ਹਟਾ ਦਿੱਤਾ ਹੈ। ਇਹ ਐਪ ਐਪਲ ਸਟੋਰ 'ਤੇ ਵੀ ਉਪਲਬਧ ਨਹੀਂ ਹੈ। ਹਾਲਾਂਕਿ ਅਜੇ ਵੀ ਭਾਰਤ ਵਿਚ ਬਹੁਤ ਸਾਰੇ ਲੋਕ ਇਸ ਐਪ ਨੂੰ ਐਕਸੈਸ ਕਰਨ ਦੇ ਯੋਗ ਹਨ।
ਇਹ ਵੀ ਪੜ੍ਹੋ : ਜਦੋਂ ਬੇਕਰੀ ਦੇ ਕਰਮਚਾਰੀ ਨੇ ਕੇਕ ’ਤੇ ‘ਮੈਰੀ ਕ੍ਰਿਸਮਸ’ ਲਿਖਣ ਤੋਂ ਕੀਤਾ ਇਨਕਾਰ ਤਾਂ ਪਿਆ ਬਖੇੜਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19 : ਬ੍ਰਿਟੇਨ ਦੇ ਅਧਿਐਨ ਨੇ ਐਸਟ੍ਰਾਜ਼ੇਨੇਕਾ ਬੂਸਟਰ ਖੁਰਾਕ ਦਾ ਕੀਤਾ ਸਮਰਥਨ
NEXT STORY