ਵਾਸ਼ਿੰਗਟਨ— ਅਮਰੀਕਾ ਦੇ ਇਕ ਵਿਅਕਤੀ ਨੇ ਬੰਪਰ ਲਾਟਰੀ ਜਿੱਤੀ। ਉਹ 7 ਸਾਲਾਂ ਤੋਂ ਲਾਟਰੀ 'ਚ ਕਿਸਮਤ ਅਜ਼ਮਾ ਰਿਹਾ ਸੀ। ਸਭ ਤੋਂ ਦਿਲਚਸਪ ਉਸ ਦਾ ਖੇਡਣ ਦਾ ਤਰੀਕਾ ਰਿਹਾ, ਕਿਉਂਕਿ ਉਹ ਆਪਣੇ ਪਰਿਵਾਰ ਦੇ ਜਨਮਦਿਨ ਦੇ ਨੰਬਰਾਂ 'ਤੇ ਖੇਡ ਰਿਹਾ ਸੀ। ਸ਼ੁੱਕਰਵਾਰ ਨੂੰ ਆਯੋਜਿਤ 'ਲੱਕੀ ਫਾਰ ਲਾਈਫ' ਡਰਾਇੰਗ ਵਿੱਚ ਅਮਰੀਕਾ ਦੇ ਵਿੰਸਟਨ-ਸਲੇਮ ਦੇ ਪਾਲ ਕੌਡਿਲ ਜੀਵਨ ਭਰ ਪ੍ਰਤੀ ਸਾਲ 25,000 ਡਾਲਰ (20 ਲੱਖ ਤੋਂ ਵੱਧ) ਦਾ ਇਨਾਮ ਜਿੱਤਣ ਵਿੱਚ ਸਫਲ ਰਹੇ।
ਜੇਤੂ ਕੌਡਿਲ ਨੇ ਕਿਹਾ ਕਿ ਉਹ ਹਰ ਰੋਜ਼ ਨੰਬਰਾਂ 'ਤੇ ਖੇਡ ਰਿਹਾ ਸੀ। ਉਸ ਦੇ ਪਰਿਵਾਰ ਵਿੱਚ ਹਰ ਕਿਸੇ ਦੇ ਜਨਮਦਿਨ ਦੇ ਵੱਖਰੇ-ਵੱਖਰੇ ਨੰਬਰ ਹਨ। ਕੌਡਿਲ ਨੇ ਕਿਹਾ ਕਿ ਉਹ ਆਪਣੀ ਕਿਸਮਤ 'ਤੇ ਵਿਸ਼ਵਾਸ ਨਹੀਂ ਕਰ ਪਾ ਰਿਹਾ ਸੀ ਅਤੇ ਸ਼ੁਰੂ ਵਿੱਚ ਉਸ ਨੇ ਸੋਚਿਆ ਕਿ ਇਹ ਇੱਕ ਗ਼ਲਤੀ ਜਾਂ ਸਿਸਟਮ ਦੀ ਗ਼ਲਤੀ ਹੋ ਸਕਦੀ ਹੈ। ਕੌਡਿਲ ਇੰਨਾ ਖੁਸ਼ ਸੀ ਕਿ ਉਹ ਸਾਰੀ ਰਾਤ ਸੌਂ ਨਹੀਂ ਸਕਿਆ। ਉੱਤਰੀ ਕੈਰੋਲੀਨਾ ਐਜੂਕੇਸ਼ਨ ਲਾਟਰੀ ਅਨੁਸਾਰ ਕੌਡਿਲ ਨੇ ਕਰਨਰਵਿਲੇ ਵਿੱਚ ਵੈਸਟ ਮਾਉਂਟੇਨ ਸਟ੍ਰੀਟ 'ਤੇ 2 ਼਼ਡਾਲਰ ਦੀ ਟਿਕਟ ਖਰੀਦੀ ਸੀ। ਉਸ ਨੇ ਸ਼ੁੱਕਰਵਾਰ ਦੇ ਡਰਾਇੰਗ ਵਿੱਚ ਆਪਣਾ ਇਨਾਮ ਜਿੱਤਿਆ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! 393 ਫੁੱਟ ਉਚਾਈ 'ਤੇ ਚੱਟਾਨ ਦੇ ਕਿਨਾਰੇ ਬਣਿਆ 'ਸਟੋਰ', ਰੱਸੀ ਨਾਲ ਪਹੁੰਚਦੇ ਹਨ ਗਾਹਕ
ਜਿੱਤੀ ਰਕਮ ਪ੍ਰਾਪਤ ਕਰਨ ਤੋਂ ਬਾਅਦ ਕੌਡਿਲ ਨੇ ਕਿਹਾ ਕਿ ਉਹ ਹੁਣ ਆਪਣੇ ਘਰ ਦਾ ਭੁਗਤਾਨ ਕਰ ਸਕਦਾ ਹੈ। ਕੌਡਿਲ ਨੇ ਸੋਮਵਾਰ ਨੂੰ ਆਪਣੇ ਇਨਾਮ ਦਾ ਦਾਅਵਾ ਕੀਤਾ। ਕੌਡਿਲ ਅਨੁਸਾਰ ਉਸਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਜਾਂ ਤਾਂ 25,000 ਡਾਲਰ ਪ੍ਰਤੀ ਸਾਲ ਜਾਂ 390,000 ਡਾਲਰ ਦਾ ਵਿਕਲਪ ਦਿੱਤਾ ਗਿਆ ਸੀ। ਉਸਨੇ 390,000 ਼ਡਾਲਰ ਦੀ ਚੋਣ ਕੀਤੀ ਅਤੇ ਕੁਝ ਟੈਕਸ ਕਟੌਤੀਆਂ ਤੋਂ ਬਾਅਦ 277,879 ਼ਡਾਲਰ (ਲਗਭਗ 2 ਕਰੋੜ 31 ਲੱਖ ਰੁਪਏ) ਘਰ ਲੈ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਲਾਨ ਵਿਖੇ ਧੂਮ-ਧਾਮ ਨਾਲ ਮਨਾਇਆ 77ਵਾਂ ਸੁਤੰਤਰਤਾ ਦਿਵਸ
NEXT STORY