ਲਾਸ ਏਂਜਲਸ (ਏਜੰਸੀ)- ਅਮਰੀਕਾ ਦੇ ਲਾਸ ਏਂਜਲਸ ਸ਼ਹਿਰ ਅਤੇ ਇਸਦੇ ਆਲੇ-ਦੁਆਲੇ ਲੱਗੀ ਭਿਆਨਕ ਅੱਗ ਵਿੱਚ ਬਿਲੀ ਕ੍ਰਿਸਟਲ, ਮੈਂਡੀ ਮੂਰ ਅਤੇ ਪੈਰਿਸ ਹਿਲਟਨ ਸਮੇਤ ਵੱਖ-ਵੱਖ ਮਸ਼ਹੂਰ ਹਸਤੀਆਂ ਦੇ ਘਰ ਸੜ ਕੇ ਸੁਆਹ ਹੋ ਗਏ। ਕੈਲੀਫੋਰਨੀਆ ਫਾਇਰ ਫਾਈਟਰ ਤੇਜ਼ ਹਵਾਵਾਂ ਕਾਰਨ ਇਲਾਕੇ ਵਿਚ ਦੂਰ-ਦੂਰ ਤੱਕ ਫੈਲ ਰਹੀ ਅੱਗ ਨੂੰ ਬੁਝਾਉਣ ਵਿਚ ਜੁਟੇ ਹੋਏ ਹਨ, ਜਿਸ ਕਾਰਨ ਕਈ ਘਰ ਤਬਾਹ ਹੋ ਗਏ ਹਨ ਅਤੇ ਸੜਕਾਂ ਜਾਮ ਹੋ ਗਈਆਂ ਹਨ। ਹਜ਼ਾਰਾਂ ਲੋਕ ਸੁਰੱਖਿਅਤ ਥਾਵਾਂ ਵੱਲ ਜਾ ਰਹੇ ਹਨ। ਮੰਗਲਵਾਰ ਰਾਤ ਨੂੰ ਲੱਗੀ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ, ਜਿਸ ਕਾਰਨ ਸਰੋਤਾਂ 'ਤੇ ਭਾਰੀ ਦਬਾਅ ਪਿਆ। ਇਸ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਅਤੇ 1 ਲੱਖ ਤੋਂ ਵੱਧ ਲੋਕਾਂ ਨੂੰ ਹੋਰ ਥਾਵਾਂ 'ਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਅੱਗ ਮੰਗਲਵਾਰ ਰਾਤ ਨੂੰ ਹਾਲੀਵੁੱਡ ਬਾਊਲ ਦੇ ਨੇੜੇ ਅਤੇ ਹਾਲੀਵੁੱਡ ਵਾਕ ਆਫ਼ ਫੇਮ ਤੋਂ ਕੁਝ ਹੀ ਦੂਰੀ 'ਤੇ ਲੱਗੀ।
ਇਹ ਵੀ ਪੜ੍ਹੋ : ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਨੂੰ ਸਤਾਉਣ ਲੱਗਾ ਇਹ ਡਰ, ਸੁਪਰੀਮ ਕੋਰਟ ਦਾ ਕੀਤਾ ਰੁਖ
ਕ੍ਰਿਸਟਲ ਅਤੇ ਉਨ੍ਹਾਂ ਦੀ ਪਤਨੀ ਜੈਨਿਸ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪੈਸੀਫਿਕ ਪੈਲੀਸੇਡਸ ਦੇ ਨੇੜੇ 45 ਸਾਲ ਪੁਰਾਣਾ ਉਨ੍ਹਾਂ ਦਾ ਘਰ ਤਬਾਹ ਹੋ ਗਿਆ ਹੈ। ਕ੍ਰਿਸਟਨ ਨੇ ਬਿਆਨ ਵਿਚ ਕਿਹਾ, "ਜੈਨਿਸ ਅਤੇ ਮੈਂ 1979 ਤੋਂ ਇਸ ਘਰ ਵਿੱਚ ਰਹਿ ਰਹੇ ਸੀ। ਅਸੀਂ ਆਪਣੇ ਬੱਚਿਆਂ ਦੇ ਬੱਚਿਆਂ ਨੂੰ ਇੱਥੇ ਹੀ ਪਾਲਿਆ ਹੈ। ਸਾਡੇ ਘਰ ਦਾ ਹਰ ਕੋਨਾ ਖੂਬਸੂਰਤ ਯਾਦਾਂ ਨਾਲ ਭਰਿਆ ਹੋਇਆ ਸੀ। ਬੇਸ਼ੱਕ ਅਸੀਂ ਬਹੁਤ ਦੁਖੀ ਹਾਂ, ਪਰ ਆਪਣੇ ਬੱਚਿਆਂ ਅਤੇ ਦੋਸਤਾਂ ਦੇ ਪਿਆਰ ਨਾਲ, ਅਸੀਂ ਇਸ ਦੁੱਖ ਤੋਂ ਬਾਹਰ ਨਿਕਲ ਆਵਾਂਗੇ।'
ਇਹ ਵੀ ਪੜ੍ਹੋ: ਜਹਾਜ਼ 'ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ 'ਚ ਆਏ Boyfriend ਨੇ ਚੁੱਕਿਆ ਇਹ ਕਦਮ, ਮਚ ਗਈ ਹਫੜਾ-ਦਫੜੀ
ਭਿਆਨਕ ਜੰਗਲ ਦੀ ਅੱਗ ਕਾਰਨ, ਕਈ ਸਿਤਾਰਿਆਂ ਦੇ ਘਰ ਤਬਾਹ ਹੋ ਗਏ। ਪਾਸਾਡੇਨਾ ਨੇੜੇ ਅਲਟਾਡੇਨਾ ਖੇਤਰ ਵਿੱਚ ਮੈਂਡੀ ਮੂਰ ਦਾ ਘਰ ਅੱਗ ਨਾਲ ਤਬਾਹ ਹੋ ਗਿਆ। ਅਦਾਕਾਰਾ-ਗਾਇਕਾ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਲਿਖਿਆ, "ਸੱਚ ਦੱਸਾਂ ਤਾਂ ਮੈਂ ਸਦਮੇ ਵਿੱਚ ਹਾਂ। ਮੇਰੇ ਬੱਚਿਆਂ ਦਾ ਸਕੂਲ ਵੀ ਸੜ੍ਹ ਗਿਆ ਹੈ। ਸਾਡੇ ਮਨਪਸੰਦ ਰੈਸਟੋਰੈਂਟ ਸੜ ਕੇ ਸੁਆਹ ਹੋ ਗਏ। ਬਹੁਤ ਸਾਰੇ ਦੋਸਤ ਅਤੇ ਅਜ਼ੀਜ਼ਾਂ ਨੇ ਵੀ ਸਭ ਕੁਝ ਗੁਆ ਦਿੱਤਾ ਹੈ।'
ਇਹ ਵੀ ਪੜ੍ਹੋ: ਅਗਲੇ 5 ਸਾਲਾਂ 'ਚ ਵਧਣਗੀਆਂ ਨੌਕਰੀਆਂ, ਡਰਾਈਵਰਾਂ ਸਣੇ ਇਨ੍ਹਾਂ ਕਾਮਿਆਂ ਦੀ ਹੋਵੇਗੀ ਸਭ ਤੋਂ ਵੱਧ ਮੰਗ
"ਦਿ ਪ੍ਰਿੰਸੈਸ ਬ੍ਰਾਈਡ" ਅਤੇ ਕਈ ਹੋਰ ਫਿਲਮਾਂ ਦੇ ਸਟਾਰ ਕੈਰੀ ਐਲਵੇਸ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਲਿਖਿਆ ਕਿ ਉਨ੍ਹਾਂ ਦਾ ਪਰਿਵਾਰ ਸੁਰੱਖਿਅਤ ਹੈ ਪਰ ਉਨ੍ਹਾਂ ਦਾ ਪੈਲੀਸੇਡਸ ਸਥਿਤ ਘਰ ਅੱਗ ਵਿੱਚ ਤਬਾਹ ਹੋ ਗਿਆ ਹੈ। ਦੁਖ ਹੈ ਕਿ ਅਸੀਂ ਆਪਣਾ ਘਰ ਗੁਆ ਦਿੱਤਾ ਪਰ ਸ਼ੁਕਰ ਹੈ ਕਿ ਅਸੀਂ ਇਸ ਭਿਆਨਕ ਅੱਗ ਤੋਂ ਬਚ ਗਏ।"
ਇਹ ਵੀ ਪੜ੍ਹੋ: ਅਮਰੀਕਾ ਦੇ ਲਾਸ ਏਂਜਲਸ 'ਚ ਬੇਕਾਬੂ ਹੋਈ ਅੱਗ, 1 ਲੱਖ ਲੋਕਾਂ ਨੂੰ ਘਰ ਛੱਡਣ ਦੇ ਹੁਕਮ, 5 ਜਣਿਆਂ ਦੀ ਮੌਤ
ਪੈਰਿਸ ਹਿਲਟਨ ਨੇ ਇੰਸਟਾਗ੍ਰਾਮ 'ਤੇ ਇੱਕ ਨਿਊਜ਼ ਵੀਡੀਓ ਕਲਿੱਪ ਪੋਸਟ ਕੀਤੀ ਅਤੇ ਕਿਹਾ ਕਿ ਇਸ ਵਿੱਚ ਮਾਲੀਬੂ ਵਿੱਚ ਉਨ੍ਹਾਂ ਦੇ ਤਬਾਹ ਹੋਏ ਘਰ ਦੀ ਫੁਟੇਜ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ਛੋਟੇ ਬੱਚਿਆਂ ਦੀ ਜ਼ਿਕਰ ਕਰਦੇ ਹੋਏ ਕਿਹਾ, "ਇਹ ਉਹ ਘਰ ਸੀ, ਜਿਸ ਨਾਲ ਸਾਡੀਆਂ ਬਹੁਤ ਸਾਰੀਆਂ ਕੀਮਤੀ ਯਾਦਾਂ ਜੁੜੀਆਂ ਹਨ। ਇਹ ਉਹ ਥਾਂ ਹੈ ਜਿੱਥੇ ਫੀਨਿਕਸ (ਪੁੱਤਰ) ਨੇ ਤੁਰਨਾ ਸਿੱਖਿਆ ਅਤੇ ਜਿੱਥੇ ਅਸੀਂ ਲੰਡਨ (ਧੀ) ਨਾਲ ਜ਼ਿੰਦਗੀ ਭਰ ਦੀਆਂ ਯਾਦਾਂ ਬਣਾਉਣ ਦਾ ਸੁਪਨਾ ਦੇਖਿਆ ਸੀ।" ਇਸ ਤੋਂ ਇਲਾਵਾ ਅੱਗ ਕਾਰਨ ਅਦਾਕਾਰਾ ਜੈਮੀ ਲੀ ਕਰਟਿਸ, ਅਦਾਕਾਰ ਐਡਮ ਸੈਂਡਲਰ, ਬੇਨ ਐਫਲੇਕ, ਟੌਮ ਹੈਂਕਸ ਅਤੇ ਸਟੀਵਨ ਸਪੀਲਬਰਗ, ਜੇਮਜ਼ ਵੁੱਡ ਨੂੰ ਵੀ ਨੁਕਸਾਨ ਹੋਇਆ ਹੈ, ਜਿਨ੍ਹਾਂ ਦੇ ਘਰ ਅੱਗ ਪ੍ਰਭਾਵਿਤ ਖੇਤਰ ਦੇ ਨੇੜੇ ਸਥਿਤ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਤੇਜ਼, ਬਾਈਡੇਨ ਨੇ ਰੱਦ ਕੀਤਾ ਇਟਲੀ ਦਾ ਦੌਰਾ
NEXT STORY